ਮੰਨ ਲਵੋ ਕਿ ਤੁਹਾਨੂੰ ਐਲ.ਟੀ.ਡੀ. (ਲੰਬੇ-ਸਮੇਂ ਦੀ ਅਪੰਗਤਾ, long term disability) ਦੀ ਇਨਸ਼ੋਰੈਂਸ ਕਵਰੇਜ ਹਾਸਲ ਹੈ।
ਕੀ ਹੋਵੇ ਜੇਕਰ ਤੁਸੀਂ ਬੀਮਾਰ ਹੋ ਜਾਵੋ ਤੇ ਹੁਣ ਕੰਮ ਨਾ ਕਰ ਸਕੋ? ਕੀ ਹੋਵੇ ਜੇਕਰ ਤੁਸੀਂ ਐਲ.ਟੀ.ਡੀ ਦੀ ਕਵਰੇਜ ਲਈ ਅਪਲਾਈ ਕਰੋ ਤੇ ਤੁਹਾਡੇ ਦਾਅਵੇ ਨੂੰ ਅਸਵੀਕਾਰ ਕਰ ਦਿਤਾ ਜਾਵੇ? ਕੀ ਹੋਵੇ ਜੇਕਰ ਤੁਹਾਨੂੰ ਆਪਣੀ ਇਨਸ਼ੋਰੈਂਸ ਕੰਪਨੀ ਨਾਲ, ਮੁਆਵਜ਼ੇ ਲਈ ਅਦਾਲਤ ਵਿਚ ਟੱਕਰ ਲੈਣੀ ਪਵੇ?
ਆਪਣੀ ਬੀਮਾ ਕੰਪਨੀ ਨਾਲ ਮੁਕਾਬਲਾ ਕਰਨ ਲਈ ਜਾਂ ਟੱਕਰ ਲੈਣ ਲਈ ਤੁਹਾਨੂੰ ਉਸ ਦੇ ਖਿਲਾਫ ਮੁਕੱਦਮਾ ਦਾਇਰ ਕਰਨਾ ਪਵੇਗਾ ਤੇ ਮੁਕੱਦਮੇਬਾਜ਼ੀ ਦੇ ਸਾਰੇ ਪ੍ਰਚਲਿਤ ਕਦਮ ਲੈਣੇ ਪੈਣਗੇ ਜਿੰਨਾਂ ਵਿਚ ਸ਼ਾਮਿਲ ਹਨ ਸੰਬੰਧਤ ਦਸਤਾਵੇਜ਼ ਦਾ ਪ੍ਰਗਟਾਵਾ ਤੇ ਵਟਾਂਦਰਾ; ਸਾਰੀਆਂ ਪਾਰਟੀਆਂ ਵਲੋਂ ਪ੍ਰਗਟ ਕੀਤੇ ਦਸਤਾਵੇਜ਼ ਦਾ ਨਿਰੀਖਣ; ਅਤੇ ਇਨਸ਼ੋਰੈਂਸ ਕੰਪਨੀ ਦੀ ਬੇਨਤੀ ਤੇ ਡਿਫੈਂਸ ਮੈਡੀਕਲ ਅਸੈਸਮੈਂਟ (defence medical assessments) ਵਿਖੇ ਹਾਜ਼ਰੀ ਭਰਨੀ।
ਜਾਂ ਤੁਸੀਂ ਸਿਧੇ-ਸਾਦ ਤਰੀਕੇ ਨਾਲ ਆਪਣਾ ਐਲ.ਟੀ.ਡੀ. ਦਾ ਕੇਸ ਅਦਾਲਤ ਵਿਚ ਦਰਖ਼ਾਸਤ ਦੇ ਰੂਪ ਵਿਚ ਪੇਸ਼ ਕਰ ਸਕਦੇ ਹੋ – ਮਤਲਬ ਕਿ, ਤੁਹਾਡਾ ਸਾਰਾ ਐਲ.ਟੀ.ਡੀ ਦੀ ਕਵਰੇਜ ਅਸਵੀਕਾਰ ਕਰਨ ਦਾ ਕੇਸ ਕੋਰਟ ਵਿਚ ਇਕੋ ਹੀ ਹਾਜ਼ਰੀ ਵਿਚ ਸੁਣਿਆ ਜਾ ਸਕਦਾ ਹੈ।
Garriock v. Manufacturers Life Insurance Company (2009 Ontario Superior Court of Justice) ਦੇ ਕੇਸ ਵਿਚ ਇਹ ਫੈਸਲਾ ਹੋਇਆ ਸੀ ਕਿ ਮੁਦਈ (ਮੁਕੱਦਮਾ ਕਰਨ ਵਾਲਾ, ਪਲੇਂਟਿਫ) ਨੂੰ ਇਜਾਜ਼ਤ ਹੈ ਕਿ ਉਹ ਐਲ.ਟੀ.ਡੀ ਦਾ ਕੇਸ ਦਰਖ਼ਾਸਤ ਰਾਹੀਂ ਅਦਾਲਤ ਵਿਚ ਪੇਸ਼ ਕਰ ਸਕਦਾ ਹੈ।
ਇਹ ਫ਼ੈਸਲਾ ਮਹੱਤਵਪੂਰਨ ਹੈ ਕਿਉਂਕਿ ਇਹ ਬੀਮਾਕ੍ਰਿਤ (ਜਿਸ ਦੀ ਇਨਸ਼ੋਰੈਂਸ ਹੋਈ ਹੋਵੇ, Insured) ਨੂੰ ਜਿਸ ਨੂੰ ਬੀਮਾ ਕੰਪਨੀ ਵਲੋਂ ਕਵਰੇਜ ਅਸਵੀਕਾਰ ਕੀਤੀ ਗਈ ਹੋਵੇ, ਨੂੰ ਦਰਖ਼ਾਸਤ ਰਾਹੀਂ, ਅਦਾਲਤ ਦੇ ਤੇਜ਼ ਫ਼ੈਸਲੇ ਤੱਕ ਪਹੁੰਚ ਪ੍ਰਦਾਨ ਕਰਦਾ ਹੈ।
ਗੈਰੀਆਕ ਵਾਲੇ ਕੇਸ ਵਿਚ ਮਾਨਯੋਗ ਜੱਜ ਸਮਿਥ ਨੇ ਇਹ ਗੱਲ ਨਾ ਮੰਨੀ ਕਿ ਇਹ ਐਲ.ਟੀ.ਡੀ ਦਾ ਕੇਸ ਇੰਨਾ ਪੇਚੀਦਾ ਹੈ ਕਿ ਇਕੋ ਹੀ ਪੇਸ਼ੀ ਵਿਚ ਨਾ ਭੁਗਤਿਆ ਜਾ ਸਕੇ ਤੇ ਇਹ ਵੀ ਨਾ ਮੰਨਿਆ ਕਿ ਇਸ ਕੇਸ ਵਿਚ ਆਮ ਮੁਕੱਦਮੇਬਾਜ਼ੀ ਦੇ ਸਾਰੇ ਪ੍ਰਚਲਿਤ ਸਟੈਪ ਜਾਂ ਕਦਮ ਪੂਰੇ ਕਰਨੇ ਪੈਣਗੇ।
ਕੋਰਟ ਨੇ ਇਹ ਜਾਣਿਆ ਕਿ ਸਬੂਤ ਸਵੈ-ਵਿਰੋਧੀ ਨਹੀਂ ਹਨ ਪਰ ਵੱਖ ਵੱਖ ਮਾਹਰਾਂ ਨੇ ਇਕੋ ਸਬੂਤ ਤੋਂ ਵੱਖਰੇ ਨਤੀਜੇ ਕੱਢੇ ਸਨ। ਇਸ ਕਰਕੇ, ਜਦ ਕਿ ਤੱਥ ਨਿਸੰਦੇਹ ਵਿਵਾਦਗ੍ਰਸਤ ਨਹੀਂ ਹਨ, ਕੋਰਟ ਇਸ ਪੋਜ਼ੀਸ਼ਨ ਵਿਚ ਹੈ ਕਿ ਇਸ ਮਸਲੇ ਤੇ ਦਰਖ਼ਾਸਤ ਦੀ ਪੇਸ਼ੀ ਦੌਰਾਨ, ਤੇਜ਼ੀ ਨਾਲ ਫ਼ੈਸਲਾ ਕਰ ਸਕੇ।
ਕੇਸ ਸਮੀਖਿਆ: 54 ਸਾਲਾ ਮੁਦਈ ਨੇ ਐਲ.ਟੀ.ਡੀ. ਦੀਆਂ ਸਹੂਲਤਾਂ ਵਾਸਤੇ ਮਈ 2007 ਵਿਚ ਅਪਲਾਈ ਕੀਤਾ ਪਰ ਉਸ ਦੀ ਬੇਨਤੀ ਅਸਵੀਕਾਰ ਕਰ ਦਿਤੀ ਗਈ ਸੀ। ਉਸ ਨੇ ਆਪਣਾ ਦਾਅਵਾ (ਮਈ 2008 ਤੋਂ ਪੂਰਬ-ਪ੍ਰਭਾਵੀ) ਫਰਵਰੀ 2008 ਦੀ ਡਾਕਟਰੀ ਰਿਪੋਰਟ ਜਿਸ ਮੁਤਾਬਕ ਉਸ ਨੂੰ ਮਾਮੂਲੀ ਫ਼ਾਇਬਰੋਮਾਇਲਗਾ (fibromyalgia )ਨਾਂ ਦੀ ਬੀਮਾਰੀ ਹੈ, ਤੋਂ ਬਾਅਦ ਦਾਖਲ ਕੀਤਾ ਸੀ (ਪਰ ਮੁਦਈ ਕੋਲ ਕਾਬਲੀਅਤ ਸੀ ਕਿ ਉਹ ਘਟੋ-ਘਟ ਪਾਰਟ-ਟਾਈਮ ਕੰਮ ਕਰ ਸਕੇ)।
ਜੁਲਾਈ 2008 ਵਿਚ ਐਲ.ਟੀ.ਡੀ. ਕਰਨ ਵਾਲੀ ਬੀਮਾ ਕੰਪਨੀ ਨੇ ਸੂਚਿਤ ਕੀਤਾ ਕਿ ਦਿਸੰਬਰ 2008 ਤੋਂ, ਮਾਹਰ ਦੀ ਰਿਪੋਰਟ ਮੁਤਾਬਕ, ਉਸ ਦੀਆਂ ਐਲ.ਟੀ.ਡੀ. ਦੀਆਂ ਸਹੂਲਤਾਂ ਬੰਦ ਹੋ ਰਹੀਆਂ ਹਨ। ਮਸਲਾ ਸੀ ਕਿ ਮੁਦਈ ਐਲ.ਟੀ.ਡੀ. ਦੀਆਂ ਸ਼ਰਤਾਂ ਮੁਤਾਬਕ ਪੂਰੀ ਤਰਾਂ ਅਪੰਗ ਸੀ ਕਿ ਨਹੀਂ। ਮਿਸ ਗੈਰਿਆਕ ਨੇ ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰ ਦਿਤੀ।
ਅਕਤੂਬਰ 2008 ਵਿਚ ਐਲ.ਟੀ.ਡੀ. ਬੀਮਾ ਕੰਪਨੀ ਨੇ ਅਪੀਲ ਕੀਤੀ ਕਿ ਉਸ ਨੂੰ ਮੁਦਈ ਦੇ ਡਾਕਟਰ ਤੋਂ ਅਤੇ ਮਨੋ-ਵਿਗਿਆਨਕ ਕੋਲੋਂ ਨਵੀਆਂ ਮੈਡੀਕਲ ਰਿਪੋਰਟਾਂ ਦੀ ਲੋੜ ਹੈ।
ਨਵੰਬਰ 2008 ਵਿਚ ਮੁਦਈ ਨੇ ਫੰਕਸ਼ਨਲ ਅਬਿਲੀਟੀ ਇਵੈਲੂਏਸ਼ਨ (Functional Abilities Evaluation (FAE)) ਦਾ ਮੁਆਇਣਾ ਕਰਵਾਇਆ ਤੇ ਇਸ ਦੀ ਰਿਪੋਰਟ ਦੇ ਦੋ ਪਾਰਟੀਆਂ ਨੇ ਵੱਖ ਵੱਖ ਨਤੀਜੇ ਕਢੇ: ਮੁਦਈ ਨੇ ਇਹ ਨਤੀਜਾ ਕਢਿਆ ਕਿ ਉਹ ਕੰਮ ਤੇ ਵਾਪਸ ਨਹੀਂ ਜਾ ਸਕਦੀ ਤੇ ਇਨਸ਼ੋਰੈਂਸ ਵਾਲੀ ਪਾਰਟੀ ਨੇ ਇਹ ਨਤੀਜਾ ਕਢਿਆ ਕਿ ਉਹ ਵਾਪਸ ਕੰਮ ਤੇ ਜਾ ਸਕਦੀ ਹੈ।
ਦਿਸੰਬਰ 2008 ਵਿਚ ਇਨਸ਼ੋਰੈਂਸ ਕੰਪਨੀ ਨੇ ਜੁਲਾਈ 2008 ਵਾਲੀ ਚਿਠੀ ਮੁਤਾਬਕ ਸਹੂਲਤਾਂ ਦਾ ਖਾਤਮਾ ਕਰ ਦਿਤਾ।
ਨਾਂਹ ਕਰਨਵਾਲੇ ਦਿਨ, ਮੁਦਈ ਦੇ ਪਰਿਵਾਰਕ ਡਾਕਟਰ ਨੇ ਇਕ ਰਿਪੋਰਟ ਵਿਚ ਤਸਦੀਕ ਕੀਤੀ ਕਿ ਉਹ ਕੰਮ ਕਰਨ ਤੋਂ ਅਸੰਮ੍ਰਥ ਹੈ। ਦੋ ਹਫਤਿਆਂ ਬਾਅਦ ਮੁਦਈ ਦੇ ਮਾਲਸ਼ ਕਰਨ ਵਾਲੇ ਮਾਹਰ (ਫਿਜ਼ੀਓਥੈਰਪਿਸਟ) ਜੋ ਕਿ ਪਿਛਲੇ 13 ਮਹੀਨਿਆਂ ਤੋਂ ਉਸ ਦਾ ਇਲਾਜ ਕਰ ਰਿਹਾ ਸੀ ਨੇ ਇਕ ਰਿਪੋਰਟ ਵਿਚ ਮੁਦਈ ਵਲੋਂ ਕੰਮ ਤੇ ਜਾਣ ਤੋਂ ਅਸੰਮ੍ਰਥਤਾ ਬਾਰੇ ਤਸਦੀਕ ਕੀਤੀ।
ਕੋਰਟ ਨੇ ਫੈਸਲਾ ਕੀਤਾ ਕਿ ਮੁਦਈ ਮੁਕੰਮਲ ਤੌਰ ਤੇ ਅਪੰਗ ਹੈ ਤੇ ਇਸ ਕਰਕੇ ਉਹ ਲੰਬੇ ਸਮੇਂ ਦੀ ਅਪੰਗਤਾ ਨਾਲ ਸੰਬੰਧਤ ਮੁਆਵਜ਼ੇ ਤੇ ਸਹੂਲਤਾਂ ਲਈ ਬਿਆਜ ਸਮੇਤ, ਜਨਵਰੀ 2008 ਤੋਂ ਲੈ ਕੇ, ਹੱਕਦਾਰ ਹੈ।
ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ