ਤਿਲਕ ਕੇ 6 ਫੁੱਟ ਡੂੰਘੇ ਟੋਏ ਵਿਚ ਡਿਗਣਾ – ਸਿਟੀ ਉਸਾਰੀ ਦਾ ਕੰਮ

by Gregory L. Chang 2009年7月20日

ਤਿਲਕ ਕੇ ਜਾਂ ਪੈਰ ਫਸਣ ਕਰਕੇ ਡਿਗਣ ਦੀਆਂ ਸੱਟਾਂ ਆਮ ਹੀ ਹੁੰਦੀਆਂ ਹਨ। ਤਿਲਕ ਕੇ ਡਿਗਣ ਦੀਆਂ ਸੱਟਾਂ ਆਮ ਕਰਕੇ ਬਰਫ਼ ਜਾਂ ਹੋਰ ਤਿਲਕਣੀਆਂ ਥਾਵਾਂ ਜਿਵੇਂ ਕਿ ਨਵੇਂ ਨਵੇਂ ਸਾਫ ਕੀਤੇ ਫ਼ਰਸ਼ ਆਦਿ ਤੇ ਚਲਣ ਕਰਕੇ ਲਗਦੀਆਂ ਹਨ। ਪੈਰ ਫਸਣ ਕਰਕੇ ਡਿਗਣ ਦੀਆਂ ਘਟਨਾਵਾਂ ਆਮ ਤੌਰ ਤੇ ਉਥੇ ਹੁੰਦੀਆਂ ਹਨ ਜਿਥੇ ਜ਼ਮੀਨ ਉਚੀ ਨੀਵੀਂ ਹੋਵੇ ਜਿਵੇਂ ਕਿ ਉਸਾਰੀ ਵਾਲੀਆਂ ਜਾਂ ਮੁਰੰਮਤ ਆਦਿ ਵਾਲੀਆਂ ਥਾਂਵਾਂ।
 
Singer v. City of Hamilton (2007 Ontario Superior Court of Justice) ਵਾਲੇ ਕੇਸ ਵਿਚ ਇਕ ਬਜ਼ੁਰਗ 78 ਸਾਲਾ ਬੀਬੀ ਤਿਲਕ ਕੇ 6 ਫੁੱਟ ਡੂੰਘੇ ਟੋਏ ਵਿਚ ਡਿਗ ਪਈ ਸੀ ਤੇ ਇਸ ਕੇਸ ਦੀ ਓਂਟਾਰੀਓ ਕੋਰਟ ਆਫ ਅਪੀਲ (ਇਥੇ ਕਲਿਕ ਕਰੋ: here)ਵਿਚ ਹਾਲ ਵਿਚ ਹੀ ਸੁਣਵਾਈ ਹੋਈ ਸੀ ਅਤੇ ਇਸ ਕੇਸ ਦੀ ਅਪੀਲ ਖਾਰਜ ਕਰ ਦਿਤੀ ਗਈ ਸੀ।
 
ਸਿਟੀ ਔਫ਼ ਹੈਮਿਲਟਨ  ਨੇ ਇਹ ਟੋਆ ਬਿਜਲੀ ਦੀਆਂ ਤਾਰਾਂ ਠੀਕ ਕਰਨ ਲਈ ਪਟਿਆ ਸੀ। ਮੁਦਈ (ਕੇਸ ਕਰਨ ਵਾਲਾ) ਉਸਾਰੀ ਵਾਲੀ ਥਾਂ ਦੇ ਲਾਗੇ ਕੰਮ ਕਰਦੀ ਸੀ ਤੇ ਇਸ ਇਲਾਕੇ ਵਿਚੋਂ ਲੰਘਿਆ ਕਰਦੀ ਸੀ। ਇਸ ਬਾਰੇ ਵਿਵਾਦ ਹੈ ਕਿ ਉਸਾਰੀ ਵਾਲੀ ਥਾਂ ਤੇ ਮੁਨਾਸਬ ਸੰਕੇਤ ਬੋਰਡ ਸਨ ਕਿ ਨਹੀਂ ਅਤੇ ਪੈਦਲ ਚਲਣ ਵਾਲਿਆਂ ਨੂੰ ਉਥੋਂ ਲੰਘਣ ਦੀ ਮਨਾਹੀ ਕੀਤੀ ਹੋਈ ਸੀ ਕਿ ਨਹੀਂ।

ਮੁਦਈ ਨੂੰ ਲੱਤ ਤੇ ਗੰਭੀਰ ਸੱਟ ਲਗੀ ਸੀ। ਉਹ ਇਸ ਹਾਦਸੇ ਤੋਂ ਬਾਅਦ ਡਿਪਰੈਸ ਵੀ ਰਹਿਣ ਲੱਗ ਪਈ ਸੀ (ਹਾਦਸੇ ਤੋਂ ਕੁਝ ਦੇਰ ਪਹਿਲਾਂ ਹੀ ਉਹਨਾਂ ਦੇ ਪਤੀ ਦੀ ਮੌਤ ਹੋ ਗਈ ਸੀ) ਅਤੇ ਉਸ ਨੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ।
 
15 ਦਿਨ ਦੇ ਮੁਕੱਦਮੇ ਤੋਂ ਬਾਅਦ ਮੁਦਈ ਦੀ ਜਿੱਤ ਹੋਈ ਹੈ ਤੇ ਕਰੌਸ-ਅਪੀਲ ਵੀ ਹੁਣੇ ਜਿਹੇ ਸੁਣੀ ਗਈ ਸੀ ਤੇ ਰੱਦ ਕਰ ਦਿਤੀ ਗਈ ਸੀ।
 

ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ

Copyright © Chang LLP Barristers 2009


Web Design & Development by Demac Media