ਸਾਡੇ ਰੁੱਖੇ ਸਿਆਲ ਹਾਲੇ ਵੀ ਬਹੁਤ ਬਰਫ ਪੈਦਾ ਕਰਦੇ ਹਨ ਤੇ ਇਸ ਬਰਫ ਤੋਂ ਤਿਲਕ ਕੇ ਕਈ ਹਾਦਸੇ ਹੁੰਦੇ ਹਨ ਤੇ ਕਈਆਂ ਦੇ ਸੱਟਾਂ ਲਗਦੀਆਂ ਹਨ।
ਜੇਕਰ ਤੁਸੀਂ ਤਿਲਕਣ ਨਾਲ ਡਿੱਗ ਕੇ ਆਪਣੇ ਸੱਟ ਲਵਾ ਲੈਂਦੇ ਹੋ ਤਾਂ ਸਭ ਤੋਂ ਅਹਿਮ ਮਸਲਾ ਇਹ ਹੈ ਕਿ ਤੁਸੀਂ ਡਿੱਗੇ ਕਿਥੇ ਹੋ। ਜੇਕਰ ਤੁਸੀਂ ਸਿਟੀ ਦੀ ਸਾਈਡਵਾਕ ਤੇ ਡਿਗਦੇ ਹੋ ਤਾਂ ਤੁਹਾਨੂੰ ਫੌਰਨ ਸਿਟੀ ਨੂੰ ਤਫਸੀਲ ਸਹਿਤ ਸੂਚਿਤ ਕਰਨਾ ਚਾਹੀਦਾ ਹੈ। ਸਭ ਤੋਂ ਬਿਹਤਰ ਹੈ ਕਿ ਫੋਰਨ ਪਰਸਨਲ ਇੰਜਰੀ ਵਾਲੇ ਵਕੀਲ ਨਾਲ ਸਾਲਾਹ ਮਸ਼ਵਰਾ ਕਰਨਾ ਚਾਹੀਦਾ ਹੈ ਕਿ ਮੁਕੱਦਮਾ ਸਿਟੀ ਦੇ ਖਿਲਾਫ ਕੀਤਾ ਜਾਵੇ ਕਿ ਨਹੀਂ।
ਜੇਕਰ ਤੁਸੀਂ ਕਿਸੇ ਦੀ ਨਿਜੀ ਜਗੀਰ ਤੇ ਤਿਲਕ ਕੇ ਡਿੱਗਦੇ ਹੋ ਤਾਂ ਤੁਹਾਡੇ ਕੋਲ ਪ੍ਰਤਿਕਰਮ ਕਰਨ ਲਈ ਸਿਟੀ ਨਾਲੋਂ ਜ਼ਿਆਦਾ ਸਮਾਂ ਹੁੰਦਾ ਹੈ ਪਰ ਤੁਹਾਨੂੰ ਇਹ ਵੀ ਚਾਹੀਦਾ ਹੈ ਕਿ ਪਰਸਨਲ ਇਨਜਰੀ ਵਾਲੇ ਮਾਹਰ ਵਕੀਲ ਨਾਲ ਕਾਨੂੰਨੀ ਤਰੀਕੇ ਨਾਲ ਪ੍ਰਤਿਕਰਮ ਕਰਨ ਲਈ, ਸਾਲਾਹ ਮਸ਼ਵਰਾ ਕਰੋ।
ਤਿਲਕ ਕੇ ਡਿੱਗਣ ਵਾਲੇ ਕੇਸਾਂ ਵਿਚ ਆਮ ਤੌਰ ਤੇ ਬਚਾਓ ਪੱਖ ਵਲੋਂ ਜ਼ਿਮੇਵਾਰੀ ਦੇ ਮਸਲੇ ਤੇ ਕਰੜੀ ਹਿਫਾਜ਼ਤ ਕੀਤੀ ਜਾਂਦੀ ਹੈ ਅਤੇ ਕਾਰਨ ਤੇ ਅਣਗਹਿਲੀ ਦੇ ਮਸਲੇ ਗਰਮੀ ਨਾਲ ਬਹਿਸੇ ਜਾਂਦੇ ਹਨ।
Burlock v. Hamilton (City) (2009 Ontario Superior Court of Justice) ਵਾਲੇ ਕੇਸ ਵਿਚ, ਮੁਦਈ ਸਾਈਡਵਾਕ ਤੇ ਕਿਸੇ ਦੇ ਘਰ ਦੇ ਸਾਹਮਣੇ ਦੀ ਤੁਰਦਾ ਹੋਇਆ, ਬਰਫ ਅਤੇ ਪਿਗਲ ਰਹੇ ਪਾਣੀ ਤੇ ਤਿਲਕ ਕੇ ਡਿੱਗ ਪਿਆ ਸੀ।
ਬਚਾਓ ਪੱਖੀ ਘਰ ਦੇ ਮਾਲਕ ਨੇ ਮੁਦਈ ਦੇ ਖਿਲਾਫ, ਅਰਲੀ ਸਮਰੀ ਜੱਜਮੈਂਟ ਮੋਸ਼ਨ (early summary judgment motion) ਪੇਸ਼ ਕੀਤਾ, ਇਸ ਆਸ ਤੇ ਕਿ ਮੁਦਈ ਦਾ ਕੇਸ ਸ਼ੁਰੂ ਵਿਚ ਹੀ ਖਾਰਜ ਕਰ ਦਿਤਾ ਜਾਵੇ – ਸਿਟੀ ਇਸ ਕੇਸ ਵਿਚ ਸ਼ਾਮਲ ਨਹੀਂ ਸੀ ਹੋਇਆ।
ਘਰ ਦੇ ਮਾਲਕ ਦੀ ਬਚਾਓ ਦਲੀਲ ਇਹ ਸੀ ਕਿ ਘਟਨਾ ਵੇਲੇ ਬਰਫ ਪੈ ਰਹੀ ਸੀ ਤੇ ਇਸ ਕਰਕੇ ਉਸ ਦੇ ਖਿਲਾਫ ਕੋਈ ਅਣਗਹਿਲੀ ਦਾ ਕੇਸ ਨਹੀਂ ਸੀ ਅਤੇ ਦੂਸਰੀ ਗੱਲ, ਇਹ ਹਾਦਸਾ ਸਿਟੀ ਔਫ ਹੈਮਲਿਟਨ ਦੇ ਸਾਈਡਵਾਕ ਤੇ ਵਾਪਰਿਆ ਸੀ।
ਜਿਵੇਂ ਕਿ ਸਮਰੀ ਜੱਜਮੈਂਟ ਮੋਸ਼ਨ ਵਿਚ ਹੁੰਦਾ ਹੀ ਹੈ, ਦੋਨਾਂ ਪਾਰਟੀਆਂ ਵਲੋਂ ਜੱਜ ਦੇ ਵਿਚਾਰ ਲਈ, ਸਭ ਤੋਂ ਬੇਹਤਰ ਦਲੀਲਾਂ ਪੇਸ਼ ਕੀਤੀਆਂ ਗਈਆਂ। ਇਸ ਮੋਸ਼ਨ ਵਿਚ ਫ਼ਾਜ਼ਲ ਜੱਜ ਨੇ ਇਹ ਜਾਣਿਆ ਕਿ ਇਸ ਕੇਸ ਵਿਚ ਮੁਕੱਦਮੇ ਯੋਗ ਮਸਲੇ ਹਨ ਤੇ ਇਸ ਕਰਕੇ ਇਹ ਮੋਸ਼ਨ ਰੱਦ ਕਰ ਦਿਤਾ। ਇਸ ਦਾ ਮਤਲਬ ਹੈ ਕਿ ਬਰਲੌਕ ਕੇਸ ਹੁਣ ਨੀਯਤ ਕਾਨੂੰਨੀ ਕਦਮ ਲੈਂਦਾ ਹੋਇਆ ਘਰ ਦੇ ਮਾਲਕ ਤੇ ਸਿਟੀ ਦੇ ਖਿਲਾਫ ਮੁਕੱਦਮੇ ਵਲ ਵਧੇਗਾ।
ਸਿਟੀ ਬਚਾਓ ਪੱਖ ਵਜੋਂ: ਪਾਠਕ ਨੋਟ ਕਰਨ ਕਿ ਤਿਲਕ ਕੇ ਡਿੱਗਣ ਦੇ ਕੇਸ ਸਿਟੀ ਦੇ ਖਿਲਾਫ ਜ਼ਰਾ ਮੁਸ਼ਕਲ ਹੁੰਦੇ ਹਨ ਕਿਉਂਕਿ ਖਾਸ ਬਰਫ ਵਾਲੇ ਕੇਸਾਂ ਵਿਚ ਸਿਟੀ ਦੀ ਅਣਗਹਿਲੀ ਸਾਬਤ ਕਰਨ ਦਾ ਬੋਝ ਭਾਰੀ ਹੁੰਦਾ ਹੈ। ਦੇਖੋ ਸਾਡੀ ਮਾਰਚ 18 ਦੀ ਬਲੌਗ ਲਿਖਤ। ਦੋਨਾਂ ਪਾਸਿਆਂ ਵਲੋਂ ਜ਼ੋਰਦਾਰ ਤਰੀਕੇ ਨਾਲ ਲੜੇ ਹੋਏ ਮੁਕੱਦਮੇ ਦੀ ਇਕ ਹੋਰ ਮਿਸਾਲ ਜਿਸ ਵਿਚ ਸਿਟੀ ਦੇ ਖਿਲਾਫ ਅਣਗਹਿਲੀ ਸਾਬਤ ਨਹੀਂ ਹੋ ਸਕੀ ਹੈ – Ondrade v. Toronto (City) case (2006 Ontario Superior Court of Justice).
ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ