ਤੁਸੀਂ ਹਾਦਸੇ ਤੋਂ ਬਾਅਦ ਸੂ ਕਰਦੇ ਹੋ – ਕੀ ਤੁਹਾਡੇ ਕਲੇਮ ਬਾਰੇ ਤੁਹਾਡੇ ਬਚਿਆਂ ਦੀ ਜਾਂਚ ਹੋ ਸਕਦੀ ਹੈ?

by Gregory L. Chang 01 ਮਾਰਚ 2010 ਸੋਮਵਾਰ
ਤੁਸੀਂ ਹਾਦਸੇ ਵਿਚ ਚੋਟਗ੍ਰਸਤ ਹੋ ਜਾਂਦੇ ਹੋ ਤੇ ਜਿਵੇਂ ਕਿ ਆਮ ਹੁੰਦਾ ਹੈ, ਤੁਹਾਡੇ ਬਾਲਿਗ ਬੱਚੇ ਫੈਮਲੀ ਲਾਅ ਐਕਟ ਮੁਤਾਬਕ ਮੁਦਈ ਮੰਨੇ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਤੁਹਾਡੇ ਬੱਚੇ (ਆਮ ਤੌਰ ਤੇ ਛੋਟਾ ਕਲੇਮ) ਕਲੇਮ ਕਰਦੇ ਹਨ ਕਿ ਉਹ ਵੀ ਇਸ ਹਾਦਸੇ ਦਾ ਸਦਕਾ ਸੰਤਾਪੇ ਹਨ (ਦੁਖੀ ਹੋਏ ਹਨ) ਬਹੁਤ ਕਰਕੇ ਉਹਨਾਂ ਦਾ ਘਾਟਾ ਹੁੰਦਾ ਹੈ ਕੇਅਰ ਦਾ, ਮਾਰਗ-ਦਰਸ਼ਨ ਦਾ ਤੇ ਸਾਥ ਦਾ।
 
ਮੁਕੱਦਮੇ ਦੇ ਦੌਰਾਨ ਤੁਹਾਡੇ ਬੱਚੇ ਫੈਸਲਾ ਕਰਦੇ ਹਨ ਕਿ ਉਹ ਇਸ ਮੁਕੱਦਮੇ ਵਿਚ ਕੋਈ ਦਾਅਵਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਦਾ ਦਾਅਵਾ ਕਈ ਕਾਰਨਾਂ ਕਰਕੇ ਮਹੱਤਵਪੂਰਨ ਨਹੀਂ ਹੈ।
 
ਇਸ ਹਾਲਾਤ ਵਿਚ, ਕੀ ਬਚਾਓ ਪੱਖ ਫੇਰ ਵੀ ਤੁਹਾਡੇ ਬਚਿਆਂ ਨੂੰ ਜਵਾਬ-ਤਲਬੀ ਲਈ ਬੁਲਾ ਸਕਦਾ ਹੈ ਤੇ ਹਾਦਸੇ ਤੋਂ ਉਤਪੁੰਨ ਹੋਏ ਤੁਹਾਡੇ ਕਲੇਮ ਜਾਂ ਤੁਹਾਡੀ ਸਿਹਤ ਬਾਰੇ ਸਵਾਲ ਕਰ ਸਕਦਾ ਹੈ?
 
ਹਾਲ ਵਿਚ ਹੀ ਹੋਏ ਇਕ ਕੇਸ - Blenkhorn v. Mazzawi (2010 Ontario Superior Court of Justice) - ਵਿੱਚ ਬਚਾਓ ਪੱਖ ਨੇ ਅਪੀਲ ਰਾਹੀਂ ਮੁਦਈ ਦੇ ਦੋ ਬਾਲਿਗ ਬਚਿਆਂ ਨੂੰ ਜਵਾਬ ਤਲਬੀ ਲਈ ਬੁਲਾਉਣਾ ਚਾਹਿਆ ਸੀ।
 
ਤੱਥਾਂ ਦੇ ਆਧਾਰ ਤੇ ਇਹ ਫੈਸਲਾ ਹੋਇਆ ਸੀ ਕਿ ਮੁਦਈ ਦੇ ਬਾਲਿਗ ਬਚਿਆਂ ਨੂੰ, ਮੁਕਦੱਮੇ ਵਿਚ ਪਾਰਟੀ ਦੇ ਤੌਰ ਤੇ ਜਾਂ ਗੈਰ-ਪਾਰਟੀ ਦੇ ਤੌਰ ਤੇ, ਜਵਾਬ ਤਲਬੀ ਲਈ ਨਹੀਂ ਬੁਲਾਇਆ ਜਾਵੇਗਾ। ਇਸ ਕੇਸ ਵਿਚ, ਸਿਵਲ ਪਰੋਸੀਜਰ ਦੇ ਨਵੇਂ ਨਿਯਮਾਂ (Rules of Civil Procedure) ਤੇ ਵੀ ਗੌਰ ਕੀਤਾ ਗਿਆਂ ਸੀ।

Copyright © Chang LLP Barristers 2009


Web Design & Development by Demac Media