ਬਿਜ਼ੀ ਕੌਸਟਕੋ ਸਟੋਰ ਵਿਚ ਤਿਲਕ ਕੇ ਡਿਗਣਾ – 347,496 ਵਾਂ ਗਾਹਕ ਬਦਕਿਸਮਤ ਸੀ।

by Gregory L. Chang 23 ਜੁਲਾਈ 2009 ਵੀਰਵਾਰ

ਵੱਡੀ ਪੱਧਰ ਦੇ ਸਟੋਰ ਕੌਸਟਕੋ ਨੂੰ ਹਾਲ ਵਿਚ ਹੀ ਹੁਕਮ ਹੋਇਆ ਹੈ ਕਿ ਉਹ 53 ਸਾਲਾ ਰਿਟਾਇਰ ਬੀਬੀ ਜੋ ਕਿ ਜਨਵਰੀ 2003 ਵਿਚ ਆਪਣੇ ਪਤੀ ਨਾਲ ਸਟੋਰ ਵਿਚ ਦਾਖਲ ਹੁੰਦਿਆਂ ਤਿਲਕ ਕੇ ਡਿਗ ਪਈ ਸੀ, ਨੂੰ ਹਰਜਾਨਾ ਅਦਾ ਕਰੇ। ਉਹ ਧਾਤ ਦੇ ਬਣੇ ਫਲੋਰ-ਗਰੇਟਸ ਜੋ ਕਿ ਗਾਹਕਾਂ ਦੇ ਪੈਰਾਂ ਦੀ ਧੂੜ ਤੇ ਹੋਰ ਗੰਦ ਨੂੰ ਫਰਸ਼ ਦੇ ਥਲੇ ਲਿਜਾਣ ਲਈ ਬਣਾਏ ਜਾਂਦੇ ਹਨ, ਵਿਚ ਪੈਰ ਫਸਣ ਕਰਕੇ ਡਿੱਗ ਪਈ ਸੀ।
 
ਹਾਦਸੇ ਦੀ ਜ਼ਿਮੇਵਾਰੀ ਬਾਰੇ ਸਖਤ ਵਿਵਾਦ ਸੀ। ਇਸ ਬਿਜ਼ੀ ਲੰਡਨ ਓਂਟਾਰੀਓ ਸਟੋਰ ਵਲੋਂ, ਉਹਨਾਂ ਦੇ ਰਿਕਾਰਡ ਮੁਤਾਬਕ, ਇਹ ਮੈਟਲ ਫਲੋਰ ਗਰੇਟ ਤਕਰੀਬਨ 18 ਸਾਲਾਂ ਤੋਂ ਬਿਨਾਂ ਕਿਸੇ ਸਮਸਿਆ ਦੇ ਕਾਇਮ ਸਨ। ਖਾਸ ਕਰਕੇ ਕੌਸਟਕੋ ਸਟੋਰ ਵਲੋਂ ਅੰਦਾਜ਼ੇ ਮੁਤਾਬਕ ਪਿਛਲੇ ਪੰਜ ਮਹੀਨਿਆਂ ਵਿਚ 347,495 ਗਾਹਕ ਇਸ ਜਗ੍ਹਾ ਤੋਂ ਬਿਨਾਂ ਕਿਸੇ ਸਮਸਿਆ ਦੇ ਲੰਘ ਚੁਕੇ ਸਨ।
 
ਕੌਸਟਕੋ ਨੇ ਬਦਕਿਸਮਤੀ ਨਾਲ, ਹਾਲਾਂਕਿ ਉਹਨਾਂ ਨੇ ਇਨਸ਼ੋਰੈਂਸ ਐਡਜਸਟਰ ਵਲੋਂ ਮੈਟਲ ਗਰੇਟ ਸਿਸਟਮ ਦਾ ਮੁਆਇਨਾ ਕਰਾਇਆ ਸੀ, ਫਿਰ ਵੀ 2003 ਤੋਂ ਕੁਝ ਦੇਰ ਬਾਅਦ ਸਾਰੇ ਸਟੋਰ ਦੀ ਮੁਰੰਮਤ ਕਰਵਾਈ ਸੀ ਤੇ ਮੈਟਲ ਗਰੇਟ ਸਿਟਮ ਨੂੰ ਰਬੜ ਦੀ ਮੈਟਿੰਗ ਨਾਲ ਬਦਲ ਦਿਤਾ ਸੀ। ਕਿਸੇ ਕਾਰਨ ਕਰਕੇ ਉਹਨਾਂ ਨੇ ਮੈਟਲ ਫਲੋਰ ਗਰੇਟਸ ਸਿਸਟਮ ਨੂੰ ਮੁਦਈ ਵਲੋਂ ਸਿਸਟਮ ਦੀ ਜਾਂਚ ਕਰਨ ਤੋਂ ਪਹਿਲਾਂ ਹੀ ਬਦਲ ਦਿਤਾ ਗਿਆ ਅਤੇ ਉਹ ਮੈਟਲ ਗਰੇਟਸ ਮੁਕੱਦਮੇ ਦੇ ਦੌਰਾਨ ਜਾਂਚ ਵਾਸਤੇ ਤੇ ਸਬੂਤ ਵਜੋਂ ਹਾਜ਼ਰ ਨਹੀਂ ਸਨ ਕੀਤੇ ਗਏ।
 
ਇਸ ਤੋਂ ਇਲਾਵਾ, ਜਨਵਰੀ 2003 ਵਿਚ, ਇਸ ਹਾਦਸੇ ਵੇਲੇ, ਕੌਸਟਕੋ ਨੇ ਸਟੋਰ ਦੇ ਲੰਬੇ ਚੌੜੇ ਮੁਆਇਨੇ ਤੇ ਮੁਲਾਹਜ਼ੇ ਤੋਂ ਬਾਅਦ ਇਹ ਫ਼ੈਸਲਾ ਕੀਤਾ ਸੀ ਕਿ ਮੈਟਲ ਗਰੇਟਸ ਹਰੇਕ ਘੰਟੇ ਜਾਂਚੇ ਜਾਣਗੇ। ਜਿਸ ਦਿਨ ਇਹ ਹਾਦਸਾ ਵਾਪਰਿਆ, ਉਸ ਦਿਨ ਕੌਸਟਕੋ ਵਲੋਂ ਪੂਰੇ ਪੌਣੇ ਤਿੰਨ ਘੰਟੇ ਲਈ ਜਾਂਚ ਨਹੀਂ ਸੀ ਕੀਤੀ ਗਈ ਜੋ ਕਿ ਉਸ ਦੀ ਆਪਣੀ ਹੀ ਪਾਲਸੀ ਦੇ ਉਲਟ ਸੀ ਤੇ ਇਸ ਕਰਕੇ ਕੌਸਟਕੋ ਦੇ ਖਿਲਾਫ਼ ਅਣਗਹਿਲੀ ਦੀ ਜ਼ਿਮੇਵਾਰੀ ਪਾਈ ਗਈ।
 
ਇਹ ਫ਼ੈਸਲਾ ਹੈ – – Goody v. Costco Wholesale Corporation Limited (2009 Ontario Superior Court of Justice).
 
ਹਰਜਾਨੇ ਦੇ ਮਾਮਲੇ ਵਿਚ, 53 ਸਾਲਾ ਬੀਬੀ ਨੂੰ ਹਾਦਸੇ ਤੋਂ ਪਹਿਲਾਂ ਗੋਡਿਆਂ ਦੀ ਸਖਤ ਸ਼ਿਕਾਇਤ ਸੀ। ਹਾਦਸੇ ਵੇਲੇ ਉਸ ਦੇ ਗੋਡੇ ਜ਼ੋਰ ਦੀ ਥੱਲੇ ਵੱਜੇ ਤੇ ਇਸ ਨਾਲ ਉਸ ਦੀ ਦਰਦ ਤੇ ਸਿਹਤੀ ਹਾਲਤ ਵਿਚ ਹੋਰ ਵਾਧਾ ਹੋਇਆ।

ਇਥੇ ਪਿਛਲੇ ਸਮੇਂ ਵਿਚ ਤੇ ਭਵਿੱਖ ਵਿਚ ਆਮਦਨ ਦਾ ਨੁਕਸਾਨ ਹੋਣ ਦਾ ਮਸਲਾ ਵੀ ਸੀ ਤੇ ਮੁਦਈ ਸੱਟ ਲੱਗਣ ਤੋ ਕੁਝ ਹੀ ਸਮਾਂ ਪਹਿਲਾਂ ਰਿਟਾਇਰ ਹੋਈ ਸੀ (ਉਹ ਪ੍ਰਾਪਰਟੀ ਅਸੈਸਰ ਸੀ)। ਕੋਰਟ ਨੇ ਮੁਦਈ ਦੀ ਗਵਾਹੀ ਤੇ ਦਲੀਲ ਕਬੂਲ ਕੀਤੀ ਕਿ ਹਾਦਸੇ ਤੋਂ ਪਹਿਲਾਂ ਉਹ ਆਪਣੇ ਖੇਤਰ ਵਿਚ ਕੰਮ ਜਾਰੀ ਰੱਖਣ ਦੀ ਮਨਸ਼ਾ ਰੱਖਦੀ ਸੀ ਤੇ ਆਪਣੇ ਪਰਿਵਾਰ ਦੀ ਮਦਦ ਜਾਰੀ ਰੱਖਣਾ ਚਾਹੁੰਦੀ ਸੀ।


ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ

Copyright © Chang LLP Barristers 2009


Web Design & Development by Demac Media