ਡਰਾਈਵਰ ਜਿਸ ਨੂੰ ਤੁਸੀਂ ਸੂ ਕਰਦੇ ਹੋ ਕੋਲ ਕੋਈ ਇਨਸ਼ੋਰੈਂਸ ਨਹੀਂ । ਹੁਣ ਕੀ ਹੋਵੇ?

by Gregory L. Chang 26 ਫ਼ਰਵਰੀ 2010 ਸ਼ੁੱਕਰਵਾਰ
ਤੁਸੀਂ ਇਕ ਹਾਦਸੇ ਵਿਚ ਚੋਟ ਗ੍ਰਸਤ ਹੋ ਜਾਂਦੇ ਹੋ ਤੇ ਦੂਜੇ ਡਰਾਈਵਰ ਨੂੰ ਸੂ ਕਰਦੇ ਹੋ। ਕੀ ਹੋਵੇ ਜੇਕਰ ਦੂਸਰੇ ਡਰਾਈਵਰ ਕੋਲੇ ਇਨਸ਼ੋਰੈਂਸ ਪਾਲਸੀ ਤਾਂ ਹੋਵੇ ਪਰ ਮੁਕਦੱਮੇ ਦੌਰਾਨ ਉਹ ਇਨਸ਼ੋਰੈਂਸ ਕੰਪਨੀ ਕਵਰੇਜ ਤੋਂ ਨਾਂਹ ਕਰ ਦੇਵੇ – ਯਾਨੀ ਕਿ ਕੰਪਨੀ ਦੂਜੇ ਡਰਾਈਵਰ ਦੀ ਲੀਗਲ ਹਿਫਾਜ਼ਤ ਕਰਨ ਤੋਂ ਇਨਕਾਰੀ ਹੋ ਜਾਵੇ? ਕੀ ਹੋਵੇ ਜੇਕਰ ਦੂਸਰੇ ਡਰਾਈਵਰ ਕੋਲ ਕੋਈ ਸੰਪਤੀ ਜਾਂ ਨੌਕਰੀ ਨਾ ਹੋਵੇ?
 
ਇਹ ਕੋਈ ਅਸਾਧਾਰਨ ਦਸ਼ਾ ਜਾਂ ਹਾਲਾਤ ਨਹੀਂ ਹਨ। ਅਕਸਰ ਹੀ ਇਨਸ਼ੋਰੈਂਸ ਕੰਪਨੀਆਂ ਕੋਲ ਕਵਰੇਜ ਤੋਂ ਨਾਂਹ ਕਰਨ ਦੀ ਕੋਈ ਨਾ ਕੋਈ ਵਜ੍ਹਾ ਹੁੰਦੀ ਹੀ ਹੈ – ਦੇਖੋ  Section 5 of the Ontario Automobile Policy - ਜਿਸ ਦੇ ਅਧੀਨ ਇਨਸ਼ੋਰੈਂਸ ਕੰਪਨੀ ਇਕ ਤੀਜੀ ਧਿਰ ਵਜੋਂ ਮੁਕੱਦਮੇ ਵਿਚ ਸ਼ਾਮਲ ਹੋ ਸਕਦੀ ਹੈ।
 
ਕਾਨੂੰਨੀ ਤੌਰ ਤੇ ਤੀਜੀ ਧਿਰ ਬਨਣ ਦਾ ਮਤਲਬ ਹੈ ਕਿ ਇਨਸ਼ੋਰੈਂਸ ਕੰਪਨੀ ਪੂਰੀ ਤਰ੍ਹਾਂ ਮੁਕਦੱਮੇ ਵਿਚ ਬਚਾਓ ਕਰ ਸਕਦੀ ਹੈ ਤੇ ਨਾਲ ਹੀ ਦੂਜੇ ਡਰਾਈਵਰ ਨੂੰ ਕਵਰੇਜ ਤੋਂ ਇਨਕਾਰੀ ਹੋ ਸਕਦੀ ਹੈ। ਓਂਟਾਰੀਓ ਵਿਚ ਪਾਲਸੀ ਦੀ $200,000 ਦੀ ਹੱਦ ਮੁਦਈ ਵਾਸਤੇ ਕੰਮ ਆਉਂਦੀ ਹੈ (ਓਂਟਾਰੀਓ ਵਿਚ, ਕਾਰ ਇਨਸ਼ੋਰੈਂਸ ਪਾਲਸੀ ਦੀ ਕਵਰੇਜ ਘਟੋ ਘਟ $200,000 ਦੀ ਹੋਣੀ ਚਾਹੀਦੀ ਹੈ)
 
ਇਨਸ਼ੋਰੈਂਸ ਕੰਪਨੀ ਵਲੋਂ ਕਾਨੂੰਨੀ ਤੌਰ ਤੇ ਤੀਜੀ ਧਿਰ ਬਨਣ ਨਾਲ ਮੁਦਈ ਵਾਸਤੇ ਇਕ ਘਾਟੇ ਵਾਲੀ ਗੱਲ ਹੈ ਕਿਉਂਕਿ ਪਾਲਸੀ ਦੀ ਕਵਰੇਜ ਦੀ ਹੱਦ $200,000 ਤੇ ਸੀਮਤ ਹੋ ਜਾਂਦੀ ਹੈ।
 
ਇਸ ਹਾਲਤ ਵਿਚ ਮੁਦਈ ਅਕਸਰ ਨਿਰੀਖਣ ਕਰਦਾ ਹੈ ਇਹ ਲੱਭਣ ਲਈ ਕਿ ਕੋਈ ਹੋਰ ਕਵਰੇਜ ਹੈ ਜੋ ਉਸ ਨੂੰ $200,000 ਤੋਂ ਪਰੇ ਕਵਰ ਕਰ ਸਕੇ (ਜਿਵੇਂ ਕਿ ਉਸਦੀ ਆਪਣੀ ਪਾਲਸੀ)।
 
ਹਾਲ ਵਿਚ ਹੀ ਹੋਏ ਇਕ ਕੇਸ - Frandsen v. Dalrymple (2010 Ontario Superior Court of Justice)   - ਬਚਾਓ ਪੱਖ ਦੇ ਇਨਸ਼ੋਰਰ (ਕੰਪਨੀ) ਨੇ ਹਾਦਸੇ ਤੋਂ 4 ਸਾਲ ਬਾਅਦ ਤੇ ਮੁਕੱਦਮਾ ਸ਼ੁਰੂ ਹੋਣ ਤੋਂ 2.5 ਸਾਲ ਬਾਅਦ ਇਨਸ਼ੋਰੈਂਸ ਕਵਰੇਜ ਤੋਂ ਇਨਕਾਰ ਕਰ ਦਿਤਾ ਸੀ। ਇਨਸ਼ੋਰਰ ਨੇ ਤੀਜੀ ਧਿਰ ਬਨਣ ਦੀ ਅਰਜ਼ੀ ਤੋਂ 2 ਸਾਲ ਪਹਿਲਾਂ ਡਿਸਕਵਰੀ ਦੇ ਦੌਰਾਨ ਬਚਾਓ ਪੱਖ ਨੂੰ ਕਵਰ ਕੀਤਾ ਸੀ।
 
ਇਨਸ਼ੋਰਰ ਦਾ ਤੀਜੀ ਧਿਰ ਵਲੋਂ ਮੁਕੱਦਮੇ ਵਿਚ ਸ਼ਾਮਲ ਹੋਣਾ ਤੇ ਇਸ ਤੋਂ ਉਪਜਣ ਵਾਲੇ ਨਤੀਜਿਆਂ ਦਾ ਸਮੇਤ ਨਾਂਹ ਹੋਣ ਦੀ ਸੰਭਾਵਨਾ ਇਸ ਕੇਸ ਵਿਚ ਵਿਚਾਰੇ ਗਏ ਹਨ।

Copyright © Chang LLP Barristers 2009


Web Design & Development by Demac Media