ਮੁਕਦੱਮੇ ਦਾ ਖਰਚਾ – 8 ਦਿਨਾਂ ਦਾ $280,000

by Gregory L. Chang 24 ਫ਼ਰਵਰੀ 2010 ਬੁਧਵਾਰ
ਓਂਟਾਰੀਓ ਵਿਚ ਮੁਕੱਦਮਾਂ ਲੜਨ ਵਾਲਿਆਂ ਲਈ ਮੁਕੱਦਮੇ ਦਾ ਖਰਚਾ ਹਮੇਸ਼ਾਂ ਹੀ ਫਿਕਰ ਦਾ ਕਾਰਨ ਰਿਹਾ ਹੈ। ਸਾਨੂੰ ਅਕਸਰ ਪੁਛਿਆ ਜਾਂਦਾ ਹੈ, “ਸਾਡਾ ਖਰਚਾ ਕਿੰਨਾ ਹੋਵੇਗਾ ਤੇ ਕੀ ਅਸੀਂ ਇਹ ਖਰਚਾ ਕਰਨ ਦੇ ਸੰਮ੍ਰਥ ਹਾਂ?”
 
ਹਾਲ ਵਿਚ ਹੋਏ ਇਕ ਕੇਸ - Mathieson v. Scotia Capital Inc. (2010 Ontario Superior Court of Justice) - ਰਾਹੀਂ ਇਹ ਪਤਾ ਲਗਦਾ ਹੈ ਕਿ ਅਨੁਚਿਤ ਖਾਰਜੀ ਦੇ ਕੇਸ ਵਿਚ $280,000 ਦਾ ਲੀਗਲ ਖਰਚਾ ਹੋਇਆ ਸੀ। ਪੂਰਾ ਫੈਸਲਾ ਇਥੇ ਪੜ ਸਕਦੇ ਹੋ: Trial decision (Nov/2009) is found here.
 
58 ਸਾਲਾਂ ਦਾ ਮੁਦਈ ਇਕ ਇਨਵੈਸਟਮੈਂਟ ਬੈਂਕ ਵਿਚ ਉਚ-ਪਦ ਦਾ ਅਫਸਰ ਸੀ ਤੇ ਨੌਕਰੀ ਤੋਂ ਕੱਢੇ ਜਾਣ ਤੋਂ ਪਹਿਲਾਂ ਉਹ ਇਸ ਕੰਪਨੀ ਵਿਚ 30 ਸਾਲ ਤੋਂ ਨੌਕਰੀ ਕਰ ਰਿਹਾ ਸੀ। ਉਸ ਦੀ ਤਨਖਾਹ ਸਮੇਤ ਬੋਨਸ ਆਦਿ ਦੇ ਤਕਰੀਬਨ $500,000 ਤੋਂ ਲੈਕੇ $1250,000 ਸੀ ਤੇ ਇਸ ਤਨਖਾਹ ਵਿਚੋਂ ਉਸ ਦੇ ਬੋਨਸ ਦੀ ਪ੍ਰਤੀਸ਼ਤ ਤਕਰੀਬਨ 70% ਤੋਂ ਲੈਕੇ 90% ਸੀ। ਕੰਪਨੀ ਨੇ ਉਸ ਨੂੰ ਕੱਢਨ ਵੇਲੇ 24 ਮਹੀਨੇ ਦੀ ਤਨਖਾਹ ਦਿਤੀ ਸੀ ਪਰ ਝਗੜਾ ਬੋਨਸ ਦੀ ਰਕਮ ਬਾਰੇ ਸੀ। ਮੁਦਈ ਨੇ ਹਰਜਾਨੇ ਵਜੋਂ $20 ਮਿਲੀਅਨ ਦੀ ਰਕਮ ਦੀ ਮੰਗ ਕੀਤੀ ਸੀ।
 
ਮੁਕੱਦਮੇ ਤੋਂ ਪਹਿਲਾਂ ਮਾਲਿਕ ਕੰਪਨੀ (employer) ਨੇ ਤਕਰੀਬਨ $2 ਮਿਲੀਅਨ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਇਹ ਮੁਦਈ ਵਲੋਂ ਮੰਨੀ ਨਹੀਂ ਸੀ ਗਈ। ਮੁਕੱਦਮੇ ਦੌਰਾਨ ਮੁਦਈ ਨੂੰ $920,000 ਦੀ ਰਕਮ ਹਰਜਾਨੇ ਵਜੋਂ ਮਿਲੀ ਤੇ ਇਸ ਤੋਂ ਇਲਾਵਾ ਮੁਕੱਦਮੇ ਦਾ ਖਰਚਾ ਵੀ ਮਿਲਿਆ ਸੀ।
 
ਇਸ ਦੇ ਨਤੀਜੇ ਵਜੋਂ ਜੱਜ ਨੇ ਖਰਚੇ ਦੇ ਤੌਰ ਤੇ $280,000 ਦੀ ਰਕਮ ਦਿਤੀ। ਇਹ ਮੁਕੱਦਮਾ 2.5 ਸਾਲ ਤੱਕ ਜਾਰੀ ਰਿਹਾ ਤੇ ਇਸ ਨੂੰ ਖਤਮ ਹੋਣ ਵਿਚ 8 ਦਿਨ ਦੀ ਕਚਿਹਰੀ ਦਾ ਵਕਤ ਲਗਿਆ ਸੀ।
 
ਮੁਦਈ ਦੀ ਬਦਕਿਸਮਤੀ ਹੈ ਕਿ ਉਸ ਨੂੰ $920,000 ਦੀ ਰਕਮ ਹਰਜਾਨੇ ਵਿਚ ਮਿਲੀ ਸੀ ਪਰ ਉਸ ਨੂੰ ਆਪਣੇ ਵਕੀਲ ਦੇ ਖਰਚੇ ਤੋਂ ਇਲਾਵਾ ਆਪਣੀ ਪੂਰਬ ਮਾਲਕ ਕੰਪਨੀ ਨੂੰ $200,000 ਦੇਣਾ ਪਵੇਗਾ, ਤੇ ਇਸ ਕਰਕੇ ਦੇਣਾ ਪਵੇਗਾ ਕਿਉਂਕਿ ਉਸ ਨੇ ਉਸ ਦੇ $2 ਮਿਲੀਅਨ ਦੀ ਪੇਸ਼ਕਸ਼ ਠੁਕਰਾ ਦਿਤੀ ਸੀ।

Copyright © Chang LLP Barristers 2009


Web Design & Development by Demac Media