by Gregory L. Chang
05 ਫ਼ਰਵਰੀ 2010 ਸ਼ੁੱਕਰਵਾਰ
ਜੇਕਰ ਤੁਸੀਂ ਸਿਟੀ ਦੀ ਪ੍ਰੌਪਰਟੀ ਤੇ ਚੋਟ-ਗ੍ਰਸਤ ਹੋ ਜਾਂਦੇ ਹੋ, ਜੋ ਕਿ ਆਮ ਤੌਰ ਤੇ ਬਰਫ ਤੇ ਜਾਂ ਉਚੇ ਨੀਵੇਂ ਸਾਈਡਵਾਕ ਤੇ ਤਿਲਕ ਕੇ ਡਿਗਣ ਨਾਲ ਹੋਈਦਾ ਹੈ, ਤਾਂ ਤੁਹਾਡੇ ਕੋਲ ਸਿਰਫ 10 ਦਿਨ ਹੁੰਦੇ ਹਨ, ਸਿਟੀ ਨੂੰ ਲਿਖਤੀ ਤੌਰ ਤੇ ਜਾਣੂ ਕਰਾਉਣ ਲਈ - s. 44(10) of the Municipal Act.
ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ ਕਿ 10 ਦਿਨ ਵਿਚ ਸਿਟੀ ਨੂੰ ਅਜਿਹੇ ਹਾਦਸੇ ਤੋਂ ਜਾਣੂ ਕਰਾਉਣਾ ਲਾਜ਼ਮੀ ਹੈ।
ਨੋਟ: ਜੇਕਰ ਤੁਹਾਡੇ ਚੋਟ ਲਗੀ ਹੈ ਤੇ ਤੁਸੀਂ ਡਾਕਟਰੀ ਇਲਾਜ ਕਰਵਾ ਰਹੇ ਹੋ (ਹਸਪਤਾਲ ਜਾਂ ਫੈਮਲੀ ਡਾਕਟਰ ਤੋਂ) ਤਾਂ ਵੀ ਇਹ 10 ਦਿਨ ਦਾ ਸਮਾਂ ਤੁਹਾਡੇ ਤੇ ਲਾਗੂ ਹੁੰਦਾ ਹੈ ਸਿਵਾਏ ਕੁਝ ਕੁ ਹਾਲਾਤਾਂ ਦੇ।
ਜਿਵੇਂ ਕਿ ਆਮ ਹੀ ਹੁੰਦਾ ਹੈ, ਜੇਕਰ ਤੁਸੀਂ ਸਿਟੀ ਨੂੰ ਹਾਦਸੇ ਬਾਰੇ ਜਾਣੂ ਕਰਾਉਣ ਤੋਂ ਅਸੰਮ੍ਰਥ ਰਹਿੰਦੇ ਹੋ ਤਾਂ ਕੀ ਤੁਸੀਂ ਫੇਰ ਵੀ ਸਿਟੀ ਦੇ ਖਿਲਾਫ ਕਲੇਮ ਕਰ ਸਕਦੇ ਹੋ?
ਹਾਲ ਵਿਚ ਹੀ ਹੋਏ ਇਕ ਕੇਸ - Langille v. City of Toronto (2010 Ontario Superior Court of Justice) - ਵਿਚ ਸਿਟੀ ਵਲੋਂ ਨੀਊ ਓਂਟਾਰੀਓ ਰੂਲਸ ਔਫ ਸਿਵਲ ਪਰੋਸੀਜਰ (new Ontario Rules of Civil Procedure) ਦੇ ਅਧੀਨ, ਮੁਦਈ (ਪਲੇਂਟਿਫ) ਦੇ ਖਿਲਾਫ ਸਮਰੀ ਜੱਜਮੈਂਟ ਮੋਸ਼ਨ ਪੇਸ਼ ਕੀਤਾ ਗਿਆ ਸੀ।
ਕੇਸ ਨਾਲ ਸੰਬੰਧਤ ਤੱਥ ਇਸ ਪ੍ਰਕਾਰ ਸਨ:
• ਮੁਦਈ ਸਿਟੀ ਦੀ ਪ੍ਰੌਪਰਟੀ ਤੇ ਮਾਰਚ 1, 2004 ਨੂੰ ਤਿਲਕਿਆ ਸੀ।
• ਮੁਦਈ ਸਿਟੀ ਦੇ ਦਫਤਰ (ਤਫਸੀਲ ਉਪਲਬਧ ਨਹੀਂ ਹੈ) ਮਾਰਚ 8, 2008 ਨੂੰ ਇਸ ਮਸਲੇ ਵਿਚ ਗਿਆ ਸੀ ਪਰ ਅਦਾਲਤ ਨੇ ਸਮਰੀ ਜੱਜਮੈਂਟ ਦੇ ਫੈਸਲੇ ਵੇਲੇ ਇਹ ਨਹੀਂ ਸੀ ਜਾਣਿਆ।
• ਮਾਰਚ 8, 2004 ਨੂੰ ਹੀ ਮੁਦਈ ਨੇ ਪੈਰਾਲੀਗਲ ਨਾਲ ਸਾਲਾਹ ਕੀਤੀ ਤੇ ਉਸ ਦੀਆਂ ਸੇਵਾਵਾਂ ਰਿਟੇਨ ਕੀਤੀਆਂ। ਇਸ ਵਕੀਲ ਨੇ ਇਹ ਦਸਿਆ ਕਿ ਆਮ ਤੌਰ ਉਹ ਉਸੇ ਦਿਨ ਹੀ ਨੋਟਿਸ ਲੈਟਰ ਭੇਜ ਦਿਆ ਕਰਦੇ ਹਨ। ਸਿਟੀ ਵਲੋਂ ਕੋਈ ਵੀ ਅਜਿਹੀ ਚਿਠੀ ਮਿਲਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤੇ ਵਕੀਲ ਵਲੋਂ ਵੀ ਚਿਠੀ ਭੇਜਣ ਦਾ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ।
• ਇਹ ਕਾਨੂੰਨ ਮਈ 27, 2004 ਨੂੰ ਲਾਗੂ ਕੀਤਾ ਗਿਆ ਸੀ ਤੇ ਇਸ ਵਕਤ ਸਿਟੀ ਵਲੋਂ ਜਵਾਬ ਦਿਤਾ ਗਿਆ ਸੀ ਕਿ ਉਸ ਨੂੰ ਮੁਦਈ ਵਲੋਂ ਕੋਈ ਵੀ ਨੋਟਿਸ ਨਹੀਂ ਸੀ ਮਿਲਿਆ।
ਅਦਾਲਤ ਨੇ ਇਹ ਫੈਸਲਾ ਕੀਤਾ ਕਿ 10 ਦਿਨ ਦੇ ਸਮੇਂ ਵਿਚ ਕੋਈ ਨੋਟਿਸ ਨਹੀਂ ਸੀ ਭੇਜਿਆ ਗਿਆ।
ਇਸ ਤੋਂ ਇਲਾਵਾ ਅਦਾਲਤ ਨੇ ਇਹ ਫੈਸਲਾ ਕੀਤਾ ਕਿ ਸਿਟੀ ਨੂੰ ਇਸ ਕੇਸ ਵਿਚ, ਸਹੀ ਨੋਟਿਸ ਨਾ ਦੇਣ ਕਰਕੇ, ਹਾਨੀ ਹੋ ਸਕਦੀ ਹੈ। ਖਾਸ ਤੋਰ ਤੇ, ਮੁਦਈ ਦੇ ਮੁਤਾਬਕ ਇਸ ਕੇਸ ਵਿਚ ੳੇੁਸ ਪਾਸ ਇਕ ਗਾਵਾਹ ਸੀ ਅਤੇ ਤਿਨ ਮਹੀਨੇ ਬਾਅਦ ਦਿਤਾ ਗਿਆ ਨੋਟਿਸ (ਜਦੋਂ ਸਟੇਟਮੈਂਟ ਔਫ ਕਲੇਮ ਭੇਜੀ ਗਈ ਸੀ – ਮਈ 27, 2004 ਨੂੰ) ਅਯੋਗ ਅਤੇ ਅਪੂਰਨ ਸੀ।
"ਐਡਜਸਟਰ ਤੇ ਫੀਲਡ ਇਨਵੈਸਟੀਗੇਟਰ ਵਲੋਂ ਦਿਤੇ ਸਬੂਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਫੈਸਲਾ ਕਰਦਾ ਹਾਂ ਕਿ ਜੇਕਰ ਨੋਟਿਸ ਸਮੇਂ ਸਿਰ ਦਿਤਾ ਹੁੰਦਾ ਤਾਂ ਇਸ ਮਸਲੇ ਨੂੰ ਤਰਾਂ ਜਾਂਚਿਆ ਜਾ ਸਕਦਾ ਸੀ। ਮੇਰਾ ਸਵਾਲ ਇਹ ਨਹੀਂ ਕਿ ਸਿਟੀ ਨੇ ਕਿੰਨਾ ਨੁਕਸਾਨ ਉਠਾਇਆ ਪਰ ਇਹ ਹੈ ਕਿ ਉਸ ਨੇ ਨੁਕਸਾਨ ਉਠਾਇਆ ਹੈ ਕਿ ਨਹੀਂ। ਮੇਰੇ ਖਿਆਲ ਮੁਤਾਬਕ ਗੁਆਚੇ ਮੌਕਿਆਂ ਕਰਕੇ ਤੇ ਦੇਰ ਹੋਣ ਕਰਕੇ ਸਿਟੀ ਨੂੰ ਹਾਨੀ ਹੁੰਦੀ ਹੈ।"
ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ