ਤੁਰਨ-ਵਾਲਿਆਂ ਦੀਆਂ ਮੌਤਾਂ ਤੇ ਸੱਟਾਂ – ਕਸੂਰ, ਇਲਜ਼ਾਮ, ਲਾਪਰਵਾਹੀ ਤੇ ਬੇਲੋੜਾ ਨੁਕਸਾਨ।

by Gregory L. Chang 03 ਫ਼ਰਵਰੀ 2010 ਬੁਧਵਾਰ

ਪਿਛਲੇ ਕੁਝ ਸਮੇਂ ਪੈਦਲ ਤੁਰਨ-ਵਾਲਿਆਂ ਦੀਆਂ ਹੋਈਆਂ ਅਨੇਕਾਂ ਮੌਤਾਂ ਨੇ ਮੀਡੀਆ ਦਾ ਧਿਆਨ ਵੀ ਖਿਚਿਆ ਹੈ।
 
ਅਸੀਂ ਆਪਣਿਆਂ ਪਾਠਕਾਂ ਨੂੰ ਚੇਤਾ ਕਰਾਉਣਾ ਚਾਹੁੰਦੇ ਹਾਂ ਕਿ ਮਸਲਾ ਇਹ ਨਹੀਂ ਕਿ ਸਾਲ ਵਿਚ 30 ਪੈਦਲ ਤੁਰਨਵਾਲਿਆਂ ਦੀਆਂ ਹਾਦਸਿਆਂ ਵਿਚ ਮੌਤਾਂ ਹੁੰਦੀਆਂ ਹਨ ਬਲਕਿ ਮਸਲਾ ਇਹ ਹੈ ਕਿ ਟਰਾਂਟੋ ਦੇ ਇਲਾਕੇ ਵਿਚ ਤਕਰੀਬਨ 2300 ਤੁਰਨਵਾਲੇ ਲੋਕ ਹਰ ਸਾਲ ਜ਼ਖਮੀ ਹੁੰਦੇ ਹਨ॥
 
2300 ਤੁਰਨਵਾਲੇ ਲੋਕ ਹਰ ਸਾਲ ਜ਼ਖਮੀ ਹੁੰਦੇ ਹਨ।
 
ਇਕ ਐਕਸੀਡੈਂਟ ਨੂੰ ਟਾਲਣ ਲਈ ਕੀ ਕੀਮਤ ਹੋਵੇਗੀ? ਵਾਹਨ ਦੀ ਸਪੀਡ ਹੌਲੀ ਕਰਨ ਲਈ, ਐਕਸਲਰੇਟਰ ਤੋਂ ਪੈਰ ਚੁਕਣ ਦੀ ਅਸੁਵੀਧਾ? ਜਾਂ ਸਪੀਡ ਲਿਮਿਟ ਵਿਚ ਕਾਰ ਚਲਾਉਣੀ?
 
ਆਮ ਤੌਰ ਤੇ ਲੋਕਾਂ ਦੀ ਇਹ ਧਾਰਣਾ ਹੈ ਕਿ ਪੈਦਲ ਤੁਰਨਵਾਲੇ ਲੋਕ ਲਾਪਰਵਾਹੀ ਨਾਲ ਤੁਰਦੇ ਹਨ ਤੇ ਆਪਣੀ ਰਖਿਆ ਲਈ ਚੰਗੀ ਤਰਾਂ ਸੜਕ ਦੇ ਦੋਨੋ ਪਾਸੇ ਨਹੀਂ ਦੇਖਦੇ ਅਤੇ ਕਈ ਵਾਰੀ ਬਹੁਤ ਬਿਜ਼ੀ ਸੜਕ ਨੂੰ, ਆਪਣੀ ਜਾਨ ਜ਼ੋਖਿਮ ਵਿਚ ਪਾ ਕੇ, ਗਲਤ ਥਾਂ ਤੋਂ ਪਾਰ ਕਰਦੇ ਹਨ।
 
ਕਦੀ ਕਦੀ, ਕੋਈ ਮੂਰਖ ਤੁਰਨਵਾਲਾ ਵੀ ਹੁੰਦਾ ਹੈ ਜਿਸ ਦਾ ਕਸੂਰ ਹੁੰਦਾ ਹੈ।
 
ਪਰ ਤੁਰਨਵਾਲਿਆਂ ਦੇ ਆਪਣੇ ਹਿੱਤ ਵਿਚ ਹੁੰਦਾ ਹੈ ਕਿ ਉੁਹ ਧਿਆਨ ਨਾਲ ਸੜਕ ਪਾਰ ਕਰਨ – ਤਾਂ ਕਿ ਉਹ ਗੰਭੀਰ ਸੱਟਾਂ ਤੋਂ ਬੱਚ ਸਕਣ, ਹੱਡੀਆਂ ਟੁਟਣ ਤੋਂ ਤੇ ਸਿਰ ਆਦਿ ਦੀਆਂ ਸੱਟਾਂ ਨੂੰ ਲੱਗਣ ਤੋਂ ਰੋਕ ਸਕਣ। ਇਹ ਸਿਰ ਦੀ ਸੱਟ ਤੇ ਹੋਰ ਗੰਭੀਰ ਸੱਟਾਂ ਹਸਪਤਾਲ ਅਤੇ ਸਰਜਰੀ ਦਾ ਕਾਰਨ ਬਣ ਸਕਦੀਆਂ ਹਨ, ਨੌਕਰੀ ਦੀ ਹਾਨੀ ਕਰ ਸਕਦੀਆਂ ਹਨ, ਬਿੱਲ ਆਦਿ ਅਦਾ ਕਰਨ ਦੀ ਮੁਸ਼ਕਿਲ ਆ ਸਕਦੀ ਹੈ। ਇਹ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ ਕਿ ਹਾਦਸੇ ਦੀ ਸੂਰਤ ਵਿਚ, ਪੈਦਲ ਤੁਰਨਵਾਲਾ ਸਭ ਤੋਂ ਵੱਧ ਘਾਟੇ ਵਿਚ ਹੁੰਦਾ ਹੈ।
 
ਫੋਕਸ ਉਹਨਾਂ ਡਰਾਈਵਰਾਂ ਤੇ ਚਾਹੀਦਾ ਹੈ ਜੋ ਡਰਾਈਵ ਕਰਨ ਵੇਲੇ ਟੈਕਸਟ ਮੈਸੇਜ ਭੇਜਦੇ ਹਨ; ਜੋ ਖਟੀਆਂ ਲਾਈਟਾਂ ਤੇ ਕਈ ਵਾਰ ਲਾਲ ਲਾਈਟਾਂ ਵੀ ਪਾਰ ਕਰ ਜਾਂਦੇ ਹਨ; ਜੋ ਪਾਰਕ ਕੀਤੀਆਂ ਹੋਈਆਂ ਕਾਰਾਂ ਕੋਲ ਦੀ ਤੇਜ਼ ਸਪੀਡ ਵਿਚ ਗੱਡੀ ਚਲਾਉਂਦੇ ਹਨ ਤੇ ਇਹ ਪਰਵਾਹ ਵੀ ਨਹੀਂ ਕਰਦੇ ਕਿ ਇਹਨਾਂ ਪਾਰਕ ਕੀਤੀਆਂ ਹੋਈਆਂ ਕਾਰਾਂ ਵਿਚੋਂ ਕੋਈ ਬਾਹਰ ਆ ਸਕਦਾ ਹੈ; ਜੋ ਇਸ ਤਰਾਂ ਤੇਜ਼ ਗਡੀ ਚਲਾਉਂਦੇ ਹਨ ਜਿਵੇਂ ਉਹ ਸੜਕ ਦੇ ਮਾਲਕ ਹੋਣ। ਜਦੋਂ ਤੱਕ ਤੁਹਾਡਾ ਕੋਈ ਪਿਆਰਾ ਕਿਸੇ ਸੜਕ ਹਾਦਸੇ ਦਾ ਸ਼ਿਕਾਰ ਨਹੀਂ ਹੋ ਜਾਂਦਾ ਉਦੋਂ ਤਕ ਖੁਦਗਰਜ਼ੀ ਨਾਲ ਗਡੀ ਚਲਾਉਣੀ ਸੌਖੀ ਹੀ ਹੈ।
 
ਡਰਾਈਵਰਾਂ ਨੂੰ ਚਾਹੀਦਾ ਹੈ ਕਿ ਉਹ ਕਾਰਾਂ ਹੌਲੀ ਚਲਾਉਣ ਤੇ ਪੈਦਲ ਤੁਰਨ ਵਾਲਿਆਂ ਨਾਲ ਸਤਿਕਾਰ ਵਾਲਾ ਸਲੂਕ ਕਰਨ।
 
ਇਸ ਮਾਮਲੇ ਵਿਚ ਮੀਡੀਆ ਵਲੋਂ ਕੀਤੀਆਂ ਗਈਆਂ ਟਿਪਣੀਆਂ ਦੀ ਅਸੀਂ ਭਰਪੂਰ ਸ਼ਲਾਘਾ ਕਰਦੇ ਹਾਂ। ਕੋਈ ਵੀ ਟਿਪਣੀ ਤੇ ਸਾਰੀਆਂ ਹੀ ਟਿਪਣੀਆਂ ਤਾਰੀਫ ਦੇ ਕਾਬਿਲ ਹਨ, ਜੋ ਡਰਾਈਵਰਾਂ ਨੂੰ ਸੁਮੱਤ ਦੇਣ ਤੇ ਉਹਨਾਂ ਵਲੋਂ ਹੋਣ ਵਾਲੇ ਹਾਦਸਿਆਂ ਵਿਚ ਕਮੀ ਲਿਆਉਣ। ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਇਸ ਲਿੰਕ ਨੂੰ ਦੇਖ ਸਕਦੇ ਹੋ: pedestrian, bicyclist and motorcycle accidents page


ਅਸੀਂ ਖਾਸ ਕਰਕੇ ਟਰਾਂਟੋ ਸਟਾਰ ਵਿਚ ਕਰਿੱਸ ਹੂਮ ਵਲੋਂ ਪੈਦਲ ਤੁਰਨ ਵਾਲਿਆਂ ਦੀਆਂ ਹੋਈਆਂ ਮੰਦਭਾਗੀ ਮੌਤਾਂ ਤੇ ਲਿਖੇ ਹੋਏ ਲੇਖ ਦੀ ਸ਼ਲਾਘਾ ਕਰਦੇ ਹਾਂ।
 
ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ

Copyright © Chang LLP Barristers 2009


Web Design & Development by Demac Media