ਓਂਟਾਰੀਓ ਵਿਚ ਕਾਰ ਇਨਸ਼ੋਰੈਂਸ ਸਿਸਟਮ – ਅੱਪਡੇਟ

by Gregory L. Chang 10 ਫ਼ਰਵਰੀ 2010 ਬੁਧਵਾਰ

ਓਂਟਾਰੀਓ ਵਿਚ ਕਾਰ ਇਨਸ਼ੋਰੈਂਸ ਦੇ ਪਰੀਮੀਅਮ ਕਿਸ ਤਰਾਂ ਲਾਏ ਜਾਂਦੇ ਹਨ?
 
ਤੁਸੀਂ ਕਿਥੋਂ ਪਤਾ ਲਾ ਸਕਦੇ ਹੋ ਕਿ ਤੁਹਾਡੇ ਪਰੀਮੀਅਮ ਉਪਰ ਜਾਣਗੇ ਕਿ ਥਲੇ ਨੂੰ?
 
ਪਾਠਕ ਜੋ ਜਾਨਣਾ ਚਾਹੁੰਦੇ ਹਨ, ਉਹ ਇਹ ਪੜਨ - FSCO’s (Financial Services Commission of Ontario) quarterly rate approval page. ਹਾਲ ਵਿਚ ਹੀ ਹੋਈਆਂ ਮਨਜ਼ੂਰੀਆਂ (approvals in late 2009) ਮੁਤਾਬਕ ਲਗਦਾ ਹੈ ਕਿ ਇਨਸ਼ੋਰੈਂਸ ਰੇਟ ਉਪਰ ਨੂੰ ਜਾਣਗੇ – 0 ਤੋਂ 15% ਤੱਕ ਵਧਾਉਣ ਦੀ ਮਨਜ਼ੂਰੀ ਮਿਲੀ ਹੈ। ਟਰਾਂਟੋ ਸਟਾਰ ਦੇ ਜੇਮਸ ਡਿਊ ਨੇ ਹਾਲ ਵਿਚ ਹੀ ਇਸ ਬਾਰੇ ਸਮਝਾਇਆ ਸੀ ਇਸ ਲੇਖ ਵਿਚ – Toronto Star’s James Daw
 
ਇਨਸ਼ੋਰੈਂਸ ਰਜੀਮ ਬਾਰੇ ਤੇ ਐਕਸੀਡੈਂਟ ਬੈਨੀਫਿਟ ਕਲੇਮ ਬਾਰੇ ਤੇ ਟੋਰਟ ਲਾਅਸੂਟ ਬਾਰੇ ਪਿਛੋਕੜ ਦੀ ਜਾਣਕਾਰੀ ਸਾਡੇ ਇਹਨਾਂ ਬਲੌਗਾਂ ਤੇ ਹਾਸਲ ਹੈ - Nov 2/2009 blog and also our April 7/2009 blog.

ਹਾਲਾਂਕਿ ਕਈ ਕਾਰਨ ਹੁੰਦੇ ਹਨ ਜੋ ਇਨਸ਼ੋਰਰ ਦੇ ਰੇਟ ਵਧਾਉਣ ਦੇ ਫੈਸਲੇ ਤੇ ਅਸਰ ਪਾਉਂਦੇ ਹਨ ਪਰ ਇਕ ਕਾਰਨ ਇਹ ਹੈ ਕਿ ਇਨਸ਼ੋਰੈਂਸ ਕੰਪਨੀਆਂ ਅਕਸਰ ਜੋ ਉਹਨਾਂ ਨੂੰ ਪਰੀਮੀਅਮ ਮਿਲਦੇ ਹਨ ਉਹਨਾਂ ਨੂੰ ਸਟੌਕ ਵਿਚ ਇਨਵੈਸਟ ਕਰਦੀਆਂ ਹਨ ਤਾਂ ਕਿ ਉਹਨਾਂ ਨੂੰ ਹੋਰ ਮੁਨਾਫਾ ਹੋ ਸਕੇ ਅਤੇ ਜਦੋਂ ਸਟੌਕ ਮਾਰਕਿਟ ਡਿੱਗ ਪੈਂਦੀ ਹੈ (ਜਿਵੇਂ ਕਿ 2008 ਦੇ ਅਖੀਰ ਵਿਚ ਤੇ 2009 ਦੇ ਸ਼ੁਰੂ ਵਿਚ) ਤਾਂ ਇਸ ਦਾ ਕੰਪਨੀਆਂ ਵਲੋਂ ਫਸਕੋ (ਢਸ਼ਛੌ) ਨੂੰ ਦਿਤੀ ਜਾਂਦੀ ਰੇਟ ਵਧਾਉਣ ਦੀ ਅਰਜ਼ੀ ਤੇ ਫਰਕ ਪੈਂਦਾ ਹੈ।
 
ਖਰਚੇ ਅਤੇ ਕਲੇਮ ਦੇ ਸਾਈਜ਼ ਨੂੰ ਕੰਟਰੋਲ ਕਰਨਾ ਓਂਟਾਰੀਓ ਸਰਕਾਰ ਦਾ ਇਸ ਵਕਤ ਫੋਕਸ ਹੈ ਤੇ ਇਹੋ ਕਾਰਨ ਹੈ ਉਸ ਵਲੋਂ ਸੁਝਾਏ ਗਏ ਸੁਧਾਰਾਂ ਦਾ ਜਿਨ੍ਹਾ ਦਾ ਅਸੀਂ ਨਵੰਬਰ 2/2009 ਦੇ ਬਲੌਗ ਵਿਚ ਜ਼ਿਕਰ ਕੀਤਾ ਸੀ।
 
ਕਿਉਂਕਿ 2011 ਵਿਚ ਸੂਬੇ ਦੀਆਂ ਚੋਣਾ ਹੋ ਰਹੀਆਂ ਹਨ ਇਸ ਕਰਕੇ ਆਟੋ ਇਨਸ਼ੋਰੈਂਸ ਰਜੀਮ ਵਿਚ ਹੋਣ ਵਾਲੀਆਂ ਤਬਦੀਲੀਆਂ ਇਸ ਸਾਲ ਹੋਣ ਦੀ ਸੰਭਾਵਨਾ ਹੈ।

Copyright © Chang LLP Barristers 2009


Web Design & Development by Demac Media