ਓਂਟਾਰੀਓ ਐਕਸੀਡੈਂਟ ਬੈਨੀਫਿਟ (SABS) – ਡਾਕਟਰਾਂ ਦਾ ਰੋਲ ਤੇ ਮੈਡੀਕਲ ਜਾਂਚ-ਪੜਤਾਲ

by Gregory L. Chang 01 ਅਕਤੂਬਰ 2009 ਵੀਰਵਾਰ

ਜੇਕਰ ਤੁਸੀਂ ਓਂਟਾਰੀਓ ਵਿਚ ਕਾਰ ਹਾਦਸੇ ਵਿਚ ਜ਼ਖਮੀ ਹੋ ਜਾਵੋ ਤਾਂ ਤੁਸੀਂ ਓਂਟਾਰੀਓ ਦੇ ਨੋ-ਫੌਲਟ ਇਨਸ਼ੋਰੈਂਸ ਬੈਨੀਫਿਟ ਪਲੈਨ ਜੋ ਕਿ ਕਾਨੂੰਨੀ ਤੌਰ ਤੇ ਸਟੈਚੁਟੋਰੀ ਐਕਸੀਡੈਂਟ ਬਨੀਫਿਟ ਰਜੀਮ (Statutory Accident Benefits Regime (SABS)) ਜਾਂ ਆਮ ਤੌਰ ਤੇ ‘ਐਕਸੀਡੈਂਟ ਬੈਨੀਫਿਟ’ (Accident Benefits) ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੂੰ ਪਹੁੰਚ ਕਰ ਸਕਦੇ ਹੋ।
 
ਜਦੋਂ ਤੁਸੀਂ ਐਕਸੀਡੈਂਟ ਬੈਨੀਫਿਟ ਕਲੇਮ ਕਰਦੇ ਹੋ ਤਾਂ, ਤੁਹਾਡੀ ਹਾਲਤ ਦੀ ਜਾਂਚ ਕਰਨ ਲਈ ਤੇ ਤੁਹਾਡੇ ਹੱਕਾਂ ਬਾਰੇ ਰਾਏ ਦੇਣ ਲਈ, ਤੁਹਾਨੂੰ ਸੰਭਾਵਤ ਹੈ ਕਿ ਡਾਕਟਰ ਜਾਂ ਮੈਡੀਕਲ ਮਾਹਰ ਕੋਲੋਂ ਮੈਡੀਕਲ ਜਾਂਚ-ਪੜਤਾਲ ਕਰਾਉਣੀ ਪਵੇ।

ਜੇਕਰ ਤੁਹਾਡਾ ਡਾਕਟਰੀ ਮੁਆਇਨਾ ਕਿਸੇ ਮੈਡੀਕਲ ਡਾਕਟਰ ਵਲੋਂ, ਐਕਸੀਡੈਂਟ ਬੈਨੀਪਿਟਸ ਇਨਸ਼ੋਰਰ ਦੇ ਕਹਿਣ ਤੇ ਕੀਤਾ ਜਾਂਦਾ ਹੈ, ਤਾਂ ਕੀ ਐਸੇ ਡਾਕਟਰ ਨੂੰ ਮਾਹਰ ਸਮਝਿਆ ਜਾਵੇਗਾ ਤੇ ਹਕੀਕੀ ਗਾਵਾਹ ਵੀ?
 
Babakar v. Brown (2009), 96 O.R. 317 (S.C.) ਵਾਲੇ ਕੇਸ ਵਿਚ ਮਸਲਾ ਇਹ ਸੀ ਕਿ ਜਿਸ ਮੈਡੀਕਲ ਡਾਕਟਰ ਨੇ ਐਸ.ਏ.ਬੀ.ਐਸ.( SABS) ਦੇ ਸੈਕਸ਼ਨ ਐਸ.42 (s.42) ਦੇ ਅਧੀਨ ਜੋ ਆਜ਼ਾਦ ਮੈਡੀਕਲ ਮੁਆਇਨਾ (IE (independent medical examination)) ਕੀਤਾ ਸੀ ਉਹ ਮਾਹਰ ਅਤੇ ਹਕੀਕੀ ਗਾਵਾਹ ਹੈ ਸੀ ਕਿ ਨਹੀਂ।
 
ਮੁਕੱਦਮੇ ਦੀ ਡਿਸਕਵਰੀ ਤੇ ਐਕਸੀਡੈਂਟ ਬੈਨੀਪਿਟਸ ਇਨਸ਼ੋਰਰ ਨੇ ਸੈਕਸ਼ਨ ਐਸ.42 ਦੇ ਮੁਆਇਨੇ ਨਾਲ ਸੰਬੰਧਤ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ ਕਿਉਂਕਿ ਉਹ ਅਸੈਸਰ ਨੂੰ ਇਕ ਮਾਹਰ ਮੰਨਦੇ ਸਨ। ਮੌਸ਼ਨ ਦੌਰਾਨ, ਮਾਸਟਰ ਦੇ ਸਾਹਮਣੇ, ਐਕਸੀਡੈਂਟ ਬੈਨੀਪਿਟਸ ਇਨਸ਼ੋਰਰ ਨੂੰ ਹੁਕਮ ਹੋਇਆ ਕਿ ਉਹ ਸਵਾਲਾਂ ਦੇ ਜਵਾਬ ਦੇਵੇ। ਲੈਡਰਰ.ਜੇ (Lederer, J.) ਦੇ ਸਾਹਮਣੇ ਅਪੀਲ ਦੌਰਾਨ ਐਕਸੀਡੈਂਟ ਬੈਨੀਪਿਟਸ ਇਨਸ਼ੋਰਰ ਨੂੰ ਹੁਕਮ ਹੋਇਆ ਕਿ ਉਹ ਸਵਾਲਾਂ ਦੇ ਜਵਾਬ ਦੇਵੇ ਕਿਉਂਕਿ ਸੈਕਸ਼ਨ ਐਸ.42 ਦੇ ਅਧੀਨ ਅਸੈਸਰ ਨੂੰ ਇਕ ਹਕੀਕੀ ਗਾਵਾਹ ਮੰਨਿਆ ਗਿਆ ਸੀ। ਇਸ ਤੋਂ ਛੁਟੀ ਦੀ ਅਰਜ਼ੀ ਤੇ ਕਰਕਤਸਾਨੀਸ.ਜੇ. (Karakatsanis, J.) ਨੇ ਫੈਸਲਾ ਕੀਤਾ ਕਿ ਇਹ ਮਸਲਾ ਸਾਫ ਨਹੀਂ ਹੈ ਅਤੇ ਇਹ ਇਕ ਅਹਿਮ ਸਵਾਲ ਹੈ ਜੋ ਕਿ ਹੋਰ ਗੌਰ ਤੇ ਵਿਚਾਰ ਚਾਹੁੰਦਾ ਹੈ, ਤੇ ਇਸ ਕਰਕੇ ਛੁਟੀ ਦੀ ਅਰਜ਼ੀ ਉਸ ਨੇ ਕਬੂਲ ਕਰ ਲਈ।
 
ਇਸ ਫੈਸਲੇ ਦਾ ਐਕਸੀਡੈਂਟ ਬੈਨੀਫਿਟ ਕਲੇਮਾਂ ਤੇ ਖਾਸਾ ਅਸਰ ਪੈ ਸਕਦਾ ਹੈ ਤੇ ਇਸ ਕਰਕੇ ਇਹ ਉਹਨਾਂ ਵਕੀਲਾਂ ਵਾਸਤੇ ਜੋ ਇਸ ਖੇਤਰ ਵਿਚ ਕੰਮ ਕਰਦੇ ਹਨ, ਲਈ ਇਹ ਇਕ ਦਿਲਚਸਪੀ ਦਾ ਵਿਸ਼ਾ ਹੈ। ਇਹ ਰੂਲਸ ਔਫ ਸਿਵਲ ਪਰੋਸੀਜਰ ਦੇ ਰੂਲ 31.06(3) (Rule 31.06(3) of the Rules of Civil Procedure) ਨਾਲ ਅਤੇ ਡਿਸਕਵਰੀ ਦੇ ਸਕੋਪ ਵਾਲੇ ਮਾਹਰਾਂ ਨਾਲ ਤਾਲੁਕ ਰੱਖਦਾ ਹੈ
 
ਐਕਸੀਡੈਂਟ ਬੈਨੀਫਿਟ ਰਜੀਮ ਦੇ ਅਧੀਨ ਵਿਸ਼ੇਸ਼ ਹੈਡਾਂ ਨਾਲ ਅਧਿਕਾਰ, ਅਕਸਰ ਹੀ ਝਗੜੇ ਦਾ ਮਸਲਾ ਰਹਿੰਦੇ ਹਨ ਅਤੇ ਇਸ ਰਜੀਮ ਬਾਰੇ ਤਫਸੀਲ ਵਿਚ ਗਿਆਨ ਦੀ ਲੋੜ ਹੈ। ਇਨਸ਼ੋਰੈਂਸ ਸਿਸਟਮ ਦੇ ਵਿਚ ਆਏ ਬਦਲਾਵਾਂ (ਸਮੇਤ ਐਕਸੀਡੈਂਟ ਬੈਨੀਫਿਟ ਸਿਸਟਮ) ਦੇ ਪਿਛੋਕੜ ਬਾਰੇ ਪੜਨ ਲਈ ਦੇਖੋ ਸਾਡਾ ਮਾਰਚ 4 ਦਾ ਬਲੋਗ - March 4. ਐਕਸੀਡੈਂਟਾਂ ਬਾਰੇ ਸਾਡੇ ਹੋਰ ਬਲੌਗ ਵਾਚਨ ਲਈ ਇਥੇ ਕਲਿਕ ਕਰੋ ਜੀ - here.


ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ

Copyright © Chang LLP Barristers 2009


Web Design & Development by Demac Media