ਲੰਬੇ ਸਮੇਂ ਦੀ ਅਪੰਗਤਾ ਦੀਆਂ ਇਨਸ਼ੋਰੈਂਸ ਦੀਆਂ ਅਰਜ਼ੀਆਂ ਦੀ ਘੋਖ ਤੇ ਵਿਚਾਰ ਬੀਮਾ ਕੰਪਨੀ ਵਲੋਂ ਪਾਲਸੀ ਵਿਚਲੀ ਸ਼ਬਦਾਵਲੀ ਦੇ ਆਧਾਰ ਤੇ ਕੀਤੀ ਜਾਂਦੀ ਹੈ, ਸਮੇਤ ਅਪੰਗਤਾ ਦੀ ਮੈਡੀਕਲ ਗਵਾਹੀ ਦੇ, ਇਹ ਪਤਾ ਕਰਨ ਲਈ ਕਿ ਬੀਮਾਕ੍ਰਿਤ (ਜਿਸ ਦੀ ਇਨਸ਼ੋਰੈਂਸ ਹੋਈ ਹੋਵੇ) ਅਪੰਗਤਾ ਦੇ ਭੱਤੇ ਲਈ ਯੋਗ ਹੈ ਕਿ ਨਹੀਂ।
ਆਮ ਤੌਰ ਤੇ, ਮੈਡੀਕਲ ਗਵਾਹੀ ਜਾਂ ਸਬੂਤ, ਜਿਸ ਤੇ ਬੀਮਾ ਕੰਪਨੀ ਗੌਰ ਕਰਦੀ ਹੈ, ਉਸ ਵਿਚ ਸ਼ਾਮਲ ਹੁੰਦੀ ਹੈ ਬੀਮਾਕ੍ਰਿਤ ਦੀ ਮੈਡੀਕਲ ਹਿਸਟਰੀ, ਬੀਮਾਕ੍ਰਿਤ ਦੇ ਮੈਡੀਕਲ ਮਾਹਰ ਦੀ ਰਾਏ ਅਤੇ ਬੀਮਾ ਕੰਪਨੀ ਦੇ ਮੈਡੀਕਲ ਮਾਹਰ ਦੀ ਰਾਏ।
ਹਾਲਾਂਕਿ ਲੰਬੇ ਸਮੇਂ ਦੀਆਂ ਅਪੰਗਤਾ ਦੀਆਂ ਬੀਮਾ ਪਾਲਸੀਆਂ ਤਕਰੀਬਨ ਇਕੋ ਜੇਹੀਆਂ ਹੁੰਦੀਆਂ ਹਨ ਫਿਰ ਵੀ ਇਹ ਜ਼ਰੂਰੀ ਹੁੰਦਾ ਹੈ ਹਰੇਕ ਬੀਮਾਕ੍ਰਿਤ ਦੀ ਪਾਲਸੀ ਦਾ ਆਜ਼ਾਦੀ ਨਾਲ ਅਧਿਐਨ ਕੀਤਾ ਜਾਵੇ।
ਹਾਲ ਵਿਚ ਹੀ ਹੋਏ - Tabor v. Hospitals of Ontario Pension Plan (2009 Ontario Court of Appeal) -ਵਾਲੇ ਫੈਸਲੇ ਵਿਚ ਮਸਲਾ ਇਹ ਸੀ ਕਿ ਬੀਮਾ ਕੰਪਨੀ ਨੇ ਬੀਮਾਕ੍ਰਿਤ ਦੀ ਅਪੰਗਤਾ ਦੇ ਭੱਤੇ ਲਈ ਦਿਤੀ ਅਰਜ਼ੀ ਤੇ ਕਿਸ ਤਰਾਂ ਅਧਿਐਨ ਕੀਤਾ, ਕਿਸ ਤਰਾਂ ਵਿਚਾਰ ਕੀਤੀ। ਜਿਹੜੀ ਸ਼ਬਦਾਵਲੀ ਵਿਸ਼ੇਸ਼ ਤੌਰ ਤੇ ਵਿਚਾਰੀ ਗਈ ਸੀ ਉਹ ਸੀ – “ਕੀ ਮੈਂਬਰ ਪੂਰੀ ਤਰਾਂ ਤੇ ਪੱਕੇ ਤੌਰ ਤੇ ਅਪੰਗ ਹੈ”।
ਇਸ ਪਾਲਸੀ ਪਲੈਨ ਲਈ, ਇਕ ਆਜ਼ਾਦ ਮੈਡੀਕਲ ਰੈਫਰੀ ਦੀਆਂ ਸੇਵਾਵਾਂ ਲਈਆਂ ਗਈਆਂ ਤੇ ਉਸ ਨੂੰ ਕੁਝ ਵਿਸ਼ੇਸ਼ ਤਾਕਤਾਂ ਦੇ ਕੇ ਇਸ ਵਾਦ ਜਾਂ ਝਗੜੇ ਨੂੰ ਨਿਬੇੜਨ ਵਾਸਤੇ ਕਿਹਾ ਗਿਆ ਕਿ “ਕੀ ਮੈਂਬਰ ਪੂਰੀ ਤਰਾਂ ਤੇ ਪੱਕੇ ਤੌਰ ਤੇ ਅਪੰਗ ਹੈ”।
ਇਸ ਕੇਸ ਵਿਚ ਬੀਮਾਕ੍ਰਿਤ ਦੇ ਮੈਡੀਕਲ ਮਾਹਰ ਵਲੋਂ ਇਹ ਪਤਾ ਲਾਇਆ ਗਿਆ ਕਿ ਬੀਮਾਕ੍ਰਿਤ ਪੂਰੀ ਤਰਾਂ ਤੇ ਪੱਕੇ ਤੌਰ ਤੇ ਅਪੰਗ ਹੈ ਜਦਕਿ ਬੀਮਾ ਕੰਪਨੀ ਦੇ ਮੈਡੀਕਲ ਮਾਹਰ ਵਲੋਂ ਇਹ ਜਾਣਿਆ ਗਿਆ ਕਿ ਬੀਮਾਕ੍ਰਿਤ ਪੂਰੀ ਤਰਾਂ ਅਪੰਗ ਹੈ ਪਰ ਪੱਕੇ ਤੌਰ ਤੇ ਨਹੀਂ।
ਇਕ ਆਜ਼ਾਦ ਮੈਡੀਕਲ ਸਾਲਸ ਨੂੰ ਕਿਹਾ ਗਿਆ ਕਿ ਉਹ ਇਸ ਫਾਈਲ ਦੀ ਘੋਖ ਕਰੇ ਤੇ ਇਸ ਝਗੜੇ ਦਾ ਫੈਸਲਾ ਕਰੇ। ਉਸ ਸਾਲਸ (ਰੈਫਰੀ) ਨੇ ਇਹ ਜਾਣਿਆ ਕਿ ਬੀਮਾਕ੍ਰਿਤ ਦੀ ਹਾਲਤ ਪੂਰੀ ਤਰਾਂ ਅਪੰਗਤਾ ਦੀ ਨਹੀਂ ਹਾਲਾਂਕਿ ਉਸ ਦੀ ਇਹ ਹਾਲਤ ਪੱਕੇ ਤੌਰ ਤੇ ਹੈ। ਇਸ ਆਧਾਰ ਤੇ ਬੀਮਾਕ੍ਰਿਤ ਦੀ ਲੰਬੇ ਸਮੇਂ ਦੀ ਅਪੰਗਤਾ ਦੇ ਭੱਤੇ ਦੀ ਅਰਜ਼ੀ ਖਾਰਜ ਕਰ ਦਿਤੀ ਗਈ ਸੀ।
ਬੀਮਾਕ੍ਰਿਤ ਨੇ ਇਸ ਫੈਸਲੇ ਦੇ ਖਿਲਾਫ ਐਕਸ਼ਨ ਲਿਆ। ਉਸ ਨੇ ਸਮਰੀ ਜੱਜਮੈਂਟ ਮੋਸ਼ਨ ਲਈ ਬੇਨਤੀ ਕੀਤੀ ਤੇ ਇਸ ਵਿਚ ਸਫਲ ਹੋਇਆ।
ਓਂਟਾਰੀਓ ਕੋਰਟ ਔਫ ਅਪੀਲ ਨੇ ਸਮਰੀ ਜੱਜਮੈਂਟ ਦੇ ਫੈਸਲੇ ਨੂੰ ਰੱਦ ਕਰ ਦਿਤਾ ਤੇ ਇਹ ਜਾਣਿਆ ਕਿ ਮੁਕੱਦਮੇ ਵਾਸਤੇ ਵਾਸਤਵਿਕ ਆਧਾਰ ਹੈ। ਇਸ ਦੇ ਨਤੀਜੇ ਵਜੋਂ ਮੁਕੱਦਮਾ ਆਮ ਵਾਂਗ ਸ਼ੁਰੂ ਕੀਤਾ ਗਿਆ।
ਪਾਠਕਾਂ ਨੂੰ ਸਾਡਾ ਜੂਨ 25 ਦਾ ਬਲੋਗ (June 25 blog) ਦਿਲਚਸਤ ਲਗੇਗਾ, ਜਿਸ ਵਿਚ ਇਕ ਬੀਮਾਕ੍ਰਿਤ ਨੇ ਲੰਬੇ ਸਮੇਂ ਦੀ ਅਪੰਗਤਾ ਦੇ ਭੱਤੇ ਦੀ ਅਰਜ਼ੀ ਪੇਸ਼ ਕੀਤੀ ਸੀ ਤੇ ਉਹ ਇਸ ਵਿਚ ਸਫਲ ਹੋਈ – ਸਾਰੀ ਅਰਜ਼ੀ ਇਕੋ ਦਿਨ ਵਿਚ ਹੀ ਸੁਣੀ ਗਈ ਸੀ ਤੇ ਇਸ ਦਾ ਫੈਸਲਾ ਵੀ ਉਥੇ ਹੀ ਦੇ ਦਿਤਾ ਗਿਆ ਸੀ।
ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ