by Gregory L. Chang
18 ਫ਼ਰਵਰੀ 2010 ਵੀਰਵਾਰ
ਪਿਛੇ ਜਿਹੇ ਔਟਵਾ ਸਿਟੀਜ਼ਨ ਅਖਬਾਰ ਵਲੋਂ ਰਿਪੋਰਟ ਕੀਤੀ ਗਈ ਖਬਰ ਅਨੁਸਾਰ ਇਕ 10 ਸਾਲਾ ਲੜਕੀ ਨੂੰ ਬੁਲਿੰਗ (ਤੰਗ ਕਰਨਾ, ਡਰਾਉਣਾ, ਧਮਕਾਉਣਾ) ਕਰਨ ਕਾਰਨ ਮੁਕੱਦਮਾ ਸ਼ੁਰੂ ਕੀਤਾ ਗਿਆ ਹੈ।
ਮੁਕੱਦਮੇ ਮੁਤਾਬਕ ਕਥਿਤ ਤੌਰ ਤੇ ਸਕੂਲ ਇਸ 10 ਸਾਲਾ ਲੜਕੀ ਦੇ ਖਿਲਾਫ ਹੋਣ ਵਾਲੀ ਬੁਲਿੰਗ ਰੋਕਣ ਵਿਚ ਨਾਕਾਮ ਰਿਹਾ ਹੈ, ਬਾਵਜੂਦ ਮਾਪਿਆਂ ਵਲੋਂ ਸ਼ਿਕਾਇਤ ਦੇ ਤੇ ਬੁਲਿੰਗ ਦੀ ਹੋਂਦ ਦੇ ਪ੍ਰਤੱਖ ਸਬੂਤਾਂ ਦੇ। ਇਲਜ਼ਾਮ ਹੈ ਕਿ ਇਹ ਬੁਲਿੰਡ ਪੂਰਾ ਇਕ ਸਾਲ ਚੱਲੀ ਸੀ।
ਇਕ ਇਲਜ਼ਾਮ ਹੈ ਕਿ, “(10 ਸਾਲਾ ਲੜਕੀ) ਨੂੰ ਵਾਸ਼ਰੂਮ ਦੀ ਇਕ ਨੁੱਕਰ ਵਿਚ ਰੋਕ ਕੇ ਇਹ ਧਮਕੀ ਦਿਤੀ ਗਈ ਕਿ ਜੈਕਲਿਨ ਤੇ ਉਸਦੇ ਮਾਪਿਆਂ ਨੂੰ ਜਾਨ ਤੋਂ ਮਾਰ ਦਿਤਾ ਜਾਵੇਗਾ ਜੇ ਉਸ ਨੇ ਕਿਸੇ ਨੂੰ ਸ਼ਿਕਾਇਤ ਕੀਤੀ.” ਇਹ ਇਲਜ਼ਾਮ ਇਸ ਵਕਤ ਸਾਬਿਤ ਨਹੀਂ ਹੋ ਸਕਿਆ।
ਇਸ ਕੇਸ ਵਿਚ, ਇਹ 10 ਸਾਲਾ ਲੜਕੀ ਨੂੰ ਇਸ ਸਕੂਲ ਵਿਚੋਂ ਹਟਾ ਕੇ ਕਿਸੇ ਹੋਰ ਸਕੂਲ ਵਿਚ ਪਾ ਦਿਤਾ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਦਾ ਸਕੂਲ ਬਦਲਿਆ ਹੈ, ਇਹ ਬੁਲਿੰਗ ਬੰਦ ਹੋ ਗਈ ਹੈ ।
ਤੁਹਾਡੇ ਬੱਚੇ ਦੇ ਖਿਲਾਫ ਜਾਨੋਂ ਮਾਰਨ ਦੀ ਧਮਕੀ
ਅਸੀਂ ਅਪਰੈਲ 14, 2009 (April 14/2009 blog) ਦੇ ਬਲੌਗ ਵਿਚ ਤੁਹਾਡੇ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਮਸਲੇ ਤੇ ਵਿਚਾਰ ਕੀਤੀ ਸੀ ਅਤੇ ਸੁਝਾਇਆ ਸੀ ਕਿ ਜੇਕਰ ਉਹਨਾਂ ਨੂੰ ਲੱਗੇ ਕਿ ਸਕੂਲ ਅਧਿਕਾਰੀ ਕੋਈ ਐਕਸ਼ਨ ਨਹੀਂ ਲੈ ਰਹੇ ਤਾਂ ਮਾਪੇ ਕੀ ਕੀ ਕਰ ਸਕਦੇ ਹਨ। ਉਸ ਮੰਦਭਾਗੀ ਘਟਨਾ ਵਿਚ ਸਟੈਫਨੀ ਰਿੰਗਲ ਦੇ ਮਾਪਿਆਂ ਨੇ ਵਕਤ ਸਿਰ ਐਕਸ਼ਨ ਲਿਆ ਸੀ, ਬੁਲਿੰਗ ਰੋਕਣ ਲਈ, ਪਰ ਧੱਕਾ ਕਰਨ ਵਾਲਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਸੀ ਆਇਆ।