ਇਨਜੰਕਸ਼ਨ (ਅਦਾਲਤੀ ਹੁਕਮ) – ਇਕਸਪੀਡੀਆ ਦੀ ਛੋਟੀ ਟਰੈਵਲ ਕੰਪਨੀ ਦੇ ਖਿਲਾਫ ਚਾਲ

by Gregory L. Chang 08 ਸਤੰਬਰ 2009 ਮੰਗਲਵਾਰ

ਸਿਵਲ ਮੁਕੱਦਮਿਆਂ ਵਿਚ ਕਈ ਵਾਰ, ਇਕ ਪਾਰਟੀ ਕੋਰਟ ਤੋਂ ਆਗਾਮੀ ਰਿਲੀਫ ਜਾਂ ਦੂਜੀ ਪਾਰਟੀ ਨੂੰ ਕੁਝ ਕਰਨ ਤੋਂ ਰੋਕਣ ਲਈ ਜਾਂ ਕੁਝ ਕਰਾਉਣ ਲਈ ਹੁਕਮ ਲੈ ਸਕਦੀ ਹੈ। ਮਿਸਾਲ ਦੇ ਤੌਰ ਤੇ ਇਕ ਪਾਰਟੀ ਕੋਰਟ ਤੋਂ ਆਰਜ਼ੀ ਤੌਰ ਤੇ ਅਦਾਲਤੀ ਹੁਕਮ (interim injunction) ਲੈ ਕੇ ਦੂਜੀ ਪਾਰਟੀ ਨੂੰ ਕੁਝ ਖਾਸ ਕਾਰੋਬਾਰੀ ਗਤੀਵਿਧੀਆਂ ਕਰਨ ਤੋਂ ਰੋਕ ਸਕਦੀ ਹੈ।
 
Pacific Express Travel Ltd. v. Expedia Canada Corp., (2009 Ontario Superior Court) ਵਾਲੇ ਦਿਲਚਸਪ ਕੇਸ ਵਿਚ, ਇਕ ਨਵੀਂ ਤੇ ਛੋਟੀ ਜੇਹੀ ਟਰੈਵਲ ਏਜੰਸੀ (Pacific Express) ਜਹਾਜ਼ ਦੀਆਂ ਟਿਕਟਾਂ ਬੁੱਕ ਕਰਾਉਣ ਲਈ ਇਕਸਪੀਡੀਆ (Expedia) ਦੀ ਵੈਬਸਾਈਟ ਦੀ ਵਰਤੋਂ ਕਰਦੀ ਸੀ, ਖਾਸ ਕਰਕੇ ਕਨੇਡਾ ਤੋਂ ਚੀਨ ਦੀਆਂ ਟਿਕਟਾਂ ਬੁੱਕ ਕਰਾਉਣ ਲਈ। ਪੈਸੀਫਿਕ ਐਕਸਪਰੈਸ ਨੇ ਇਕ ਤਕਨੀਕੀ ਗਲਤੀ ਲੱਭ ਲਈ ਸੀ ਜਿਸ ਰਾਹੀਂ ਗਾਹਕ ਕਨੇਡਾ ਤੋਂ ਚੀਨ ਦੀ ਰਾਊਂਡ ਟਿਕਟ ਬੁੱਕ ਕਰਨ ਨਾਲ ਸੈਂਕੜੇ ਡਾਲਰ ਬਚਾ ਸਕਦੇ ਸਨ। ਇਹ ਗਲਤੀ ਸੀ, ਆਮ ਟਰਿੱਪ ਤੋਂ ਇਲਾਵਾ ਕਿਸੇ ਹੋਰ ਮੰਜ਼ਿਲ ਜਾਂ ਸਥਾਨ ਵੱਲ ਇਕ ਸੈਗਮੈਂਟ ਬੁੱਕ ਕਰਾਉਣਾ (ਇਸ ਤਰਾਂ ਕਰਨ ਨਾਲ ਇਹ ਯਕੀਨੀ ਬਨਾਉਣਾ ਕਿ ਇਹ ਟਰਿੱਪ ਕਨੇਡਾ ਤੋਂ ਚੀਨ ਦਾ ਰਾਊਂਡ ਟਰਿੱਪ ਨਾ ਰਹੇ), ਬਾਵਜੂਦ ਕਿ ਗਾਹਕ ਦਾ ਇਸ ਸੈਗਮੈਂਟ ਜਾਂ ਵਾਧੂ ਟਰਿੱਪ ਤੇ ਜਾਣ ਦਾ ਕੋਈ ਇਰਾਦਾ ਨਾ ਹੋਵੇ; ਇਸ ਤਰਾਂ ਕਰਨ ਨਾਲ ਟਰੈਵਲ ਸਰਚਾਰਜ ਨਹੀਂ ਦੇਣਾ ਪੈਂਦਾ, ਜੋ ਉਸਤਰਾਂ ਆਮ ਹਾਲਾਤਾਂ ਵਿਚ ਦੇਣਾ ਪੈਂਦਾ ਹੈ। ਪ੍ਰਤੀਤ ਹੁੰਦਾ ਹੈ ਕਿ ਇਹ ਕੰਮ ਕਰਨਾ ਸਾਫ ਤੌਰ ਤੇ ਮਨ੍ਹਾ ਹੈ ਤੇ ਟਰੈਵਲ ਏਜੰਸੀਆਂ ਨੂੰ ਇਹ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ।
 
ਵਾਧੂ ਟਰਿੱਪ ਦੀ ਵਰਤੋਂ ਨਾ ਕਰਨੀ ਜਾਂ ਅਖੀਰਲੇ ਮੌਕੇ ਤੇ ਕੈਨਸਲ ਕਰਨ ਦੀ ਰੁਚੀ ਏਅਰ ਲਾਈਨਾਂ ਅਤੇ ਇਕਪੀਡੀਆ ਵਾਸਤੇ ਕਾਫੀ ਗੰਭੀਰ ਸਮਸਿਆ ਬਣੀ ਹੋਈ ਸੀ ਤੇ ਇਕਸਪੀਡੀਆ ਇਸ ਤਰਾਂ ਦੀਆਂ 500 ਟਿਕਟਾਂ ਤੱਕ ਕੈਨਸਲ ਕਰਨ ਬਾਰੇ ਵਿਚਾਰ ਕਰ ਰਹੀ ਸੀ, ਸਮੇਤ ੳਹਨਾਂ ਟਿਕਟਾਂ ਦੇ ਜੋ ਗਾਹਕਾਂ ਨੇ ਪਹਿਲੇ ਅੱਧੇ ਸਫਰ ਵਿਚ ਇਸਤੇਮਾਲ ਕਰ ਲਈਆਂ ਸਨ (ਯਾਨੀ ਕਿ ਇਸ ਵਕਤ ਉਹ ਚੀਨ ਵਿਖੇ ਪਧਾਰੇ ਹੋਏ ਸਨ) ਅਤੇ ਹਾਲੀ ਆਪਣੇ ਟਰਿੱਪ ਤੋਂ ਵਾਪਿਸ ਨਹੀਂ ਸਨ ਆਏ।
 
ਆਰਜ਼ੀ ਤੌਰ ਦੇ ਅਦਾਲਤੀ ਹੁਕਮ (interim injunction) ਲਈ ਅਰਜ਼ੀ ਵਿਚ, ਪੈਸੀਫਿਕ ਐਕਸਪਰੈਸ ਨੇ ਇਕਸਪੀਡੀਆ ਵਲੋਂ ਤਕਰੀਬਨ 500 ਟਿਕਟਾਂ ਕੈਨਸਲ ਕਰਨ ਤੋਂ ਰੋਕਣ ਦੀ ਮੰਗ ਕੀਤੀ। ਇਹ ਬੇਨਤੀ ਅਸਵੀਕਾਰ ਕਰ ਦਿਤੀ ਗਈ ਹਾਲਾਂਕਿ ਇਕਸਪੀਡੀਆ ਨਾਲ ਇਸ ਬਾਰੇ ਸਮਝੌਤਾ ਹੋ ਗਿਆ ਸੀ।
 
ਇਕਸਪੀਡੀਆ ਨੇ ਵੀ ਪੈਸੀਫਿਕ ਐਕਸਪਰੈਸ ਦੇ ਖਿਲਾਫ ਆਰਜ਼ੀ ਤੌਰ ਦੇ ਅਦਾਲਤੀ ਹੁਕਮ (interim injunction) ਦੀ ਅਰਜ਼ੀ ਦਾਇਰ ਕੀਤੀ ਸੀ ਜਿਸ ਵਿਚ ਪੈਸੀਫਿਕ ਨੂੰ ਐਕਸਪੀਡੀਆ ਦੀ ਵੈਬਸਾਈਟ ਤੋਂ ਹੋਰ ਟਿਕਟਾਂ ਬੁੱਕ ਕਰਨ ਤੋਂ ਰੁਕਣ ਲਈ ਕਿਹਾ ਗਿਆ ਸੀ। ਪਸੀਫਿਕ ਐਕਸਪਰੈਸ ਇਸ ਨਾਲ ਸਹਿਮਤ ਹੋ ਗਈ ਸੀ।
 
ਅਦਾਲਤ ਇਨਜੰਕਸ਼ਨ ਤੇ ਵਿਚਾਰ ਕਰਨ ਲਗਿਆਂ ਇਹਨਾਂ ਮਸਲਿਆਂ ਤੇ ਜ਼ਰੂਰ ਗੌਰ ਕਰਦੀ ਹੈ: 1) ਸਵਾਲ ਕਿਸ ਹੱਦ ਤੱਕ ਸੰਜੀਦਾ ਤੇ ਗੰਭੀਰ ਹੈ; 2) ਕੀ ਅਪੀਲ ਕਰਨ ਵਾਲੀ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਵੇਗਾ ਜੇਕਰ ਇਨਜੰਕਸ਼ਨ ਨਾ ਦਿਤੀ ਗਈ; 3) ਇਨਜੰਕਸ਼ਨ ਦੇ ਹੱਕ ਵਿਚ ਸਬੂਤ ਤੇ ਰਾਏ ਕਿਤਨੀ ਕੁ ਪੁਖਤਾ ਹੈ।
 

ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ

Copyright © Chang LLP Barristers 2009


Web Design & Development by Demac Media