ਪਿੱਛੇ ਜਿਹੇ ਹੋਏ ਕੇਸ - Ontario Deputy Judges Association v. Ontario (2009 Ontario Superior Court – Divisional Court) - ਵਿਚ ਓਂਟਾਰੀਓ ਦੇ ਡਿਪਟੀ ਜੱਜਾਂ ਦੇ ਤਨਖਾਹ ਰੇਟਾਂ ਬਾਰੇ ਵਿਚਾਰ ਕੀਤੀ ਗਈ।
ਡਿਪਟੀ ਜੱਜ, ਓਂਟਾਰੀਓ ਦੇ ਸਮਾਲ ਕਲੇਮਸ ਕੋਰਟ, ਜੋ ਕਿ ਸੂਬੇ ਦੇ ਸਭ ਤੋਂ ਵੱਧ ਬਿਜ਼ੀ ਕੋਰਟ ਹੈ, ਵਿਚ ਕੰਮ ਕਰਦੇ ਹਨ। ਪੱਚੀ ਸਾਲ ਪਹਿਲਾਂ, ਸਮਾਲ ਕਲੇਮਸ ਕੋਰਟ ਦਾ ਅਦਾਲਤੀ ਕਾਰਜ ਖੇਤਰ, $1000 ਤੋਂ ਵੱਧ ਦੇ ਮਸਲਿਆਂ ਤੇ ਲਾਗੂ ਨਹੀਂ ਸੀ। 2001 ਵਿਚ ਇਹ ਅਦਾਲਤੀ ਹੱਦ $10,000 ਤੱਕ ਵਧਾ ਦਿਤੀ ਗਈ ਸੀ। ਇਹ ਆਸ ਕੀਤੀ ਜਾਂਦੀ ਹੈ ਕਿ ਥੋੜੇ ਮਹੀਨਿਆਂ ਤੱਕ, ਜਨਵਰੀ 2010 ਵਿਚ, ਓਂਟਾਰੀਓ ਸਮਾਲ ਕਲੇਮਸ ਕੋਰਟ ਦੀ ਅਦਾਲਤੀ ਹੱਦ $25,000 ਤੱਕ ਦੇ ਮਸਲਿਆਂ ਤੱਕ ਵਧਾ ਦਿਤੀ ਜਾਵੇਗੀ – ਇਸ ਬਾਰੇ ਤੁਸੀਂ ਹੋਰ ਤਫਸੀਲ ਸਾਡੇ ਮਾਰਚ 11, 2009 ਦੇ ਬਲੌਗ ਤੇ ਦੇਖ ਸਕਦੇ ਹੋ - March 11, 2009 blog
ਡਿਪਟੀ ਜੱਜਾਂ ਦੀਆਂ ਤਨਖਾਂਹਾਂ, ਜੋ ਕਿ 2006 ਵਿਚ $232 ਪ੍ਰਤੀ ਦਿਹਾੜੀ ਸੀ, ਤੇ ਵਿਚਾਰ ਕਰਨ ਲਈ, 2006 ਵਿਚ ਇਕ ਕਮੀਸ਼ਨ ਬਿਠਾਇਆ ਗਿਆ ਸੀ।
2007 ਦੇ ਅਖੀਰ ਵਿਚ ਕਮੀਸ਼ਨ ਨੇ ਇਹ ਸਾਲਾਹ ਦਿਤੀ ਸੀ ਕਿ ਡਿਪਟੀ ਜੱਜਾਂ ਦੀ ਤਨਖਾਹ 2005 ਵਿਚ $475 ਪ੍ਰਤੀ ਦਿਨ ਚਾਹੀਦੀ ਸੀ ਤੇ ਇਹ 2009 ਤੱਕ ਵੱਧ ਕੇ $750 ਪ੍ਰਤੀ ਦਿਹਾੜੀ ਹੋਣੀ ਚਾਹੀਦੀ ਹੈ।
ਸਰਕਾਰ ਨੇ ਕਮੀਸ਼ਨ ਦੀ 2005 ਤੋਂ $475 ਪ੍ਰਤੀ ਦਿਹਾੜੀ ਦੀ ਤਨਖਾਹ ਦੇਣ ਦੀ ਸਾਲਾਹ ਤਾਂ ਪਰਵਾਨ ਕਰ ਲਈ ਸੀ ਪਰ ਉਸ ਤੋਂ ਉਪਰੰਤ ਹਰ ਸਾਲ, ਤਨਖਾਹ ਵਿਚ ਵਾਧਾ, ਘੱਟ ਰੇਟ ਤੇ ਪਰਵਾਨ ਕੀਤਾ, ਤੇ ਇਸ ਮੁਤਾਬਕ 2009 ਤੱਕ ਦਿਹਾੜੀ ਦੀ ਤਨਖਾਹ $528 ਹੋਣੀ ਮਨਜ਼ੂਰ ਕੀਤੀ ਸੀ।
ਸਰਕਾਰ ਦੇ ਇਸ ਫੈਸਲੇ ਦੀ ਘੋਖ ਕਰਨ ਤੋਂ ਬਾਅਦ ਕੋਰਟ ਨੇ ਇਹ ਫੈਸਲਾ ਕੀਤਾ ਕਿ ਸਰਕਾਰ ਨੇ ਜੱਜਾਂ ਦੀਆਂ ਤਨਖਾਹਾਂ ਦੇ ਮਾਮਲੇ ਵਿਚ ਆਪਣੇ ਹੱਕ ਦੀ ਸਹੀ ਵਰਤੋਂ ਕੀਤੀ ਸੀ।
ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ