ਹਾਊਸਕੀਪਿੰਗ – ਓਂਟਾਰੀਓ ਦਾ ਐਕਸੀਡੈਂਟ ਲਾਭ-ਰਾਸ਼ੀ ਲਈ ਨਵਾਂ ਕਾਨੂੰਨ (SABS) – ਭਾਗ 2

by Gregory L. Chang 12 ਮਾਰਚ 2010 ਸ਼ੁੱਕਰਵਾਰ
ਬਹੁਤੇ ਲੋਕ ਜੋ ਕਾਰ ਅਤੇ ਮੋਟਰ ਹਾਦਸਿਆਂ ਵਿਚ ਸ਼ਾਮਲ ਹਨ ਲਈ ਹਾਊਸਕੀਪਿੰਗ ਦੇ ਬੈਨੀਫਿਟ, ਸਿਤੰਬਰ 1, 2010 ਤੋਂ ਖਤਮ ਕੀਤੇ ਜਾ ਰਹੇ ਹਨ।
 
ਮੌਜੂਦਾ ਕਾਨੂੰਨ ਜੋ ਕਿ ਕਈ ਸਾਲਾਂ ਤੋਂ ਲਾਗੂ ਸੀ ਅਨੁਸਾਰ ਇਹ ਲਾਭ-ਰਾਸ਼ੀ $10,400 ਤੱਕ ਸੀ, ਉਹ ਵੀ ਤਾਂ ਜੇਕਰ ਕੋਈ ਇਸ ਲਾਭ-ਰਾਸ਼ੀ ਦਾ ਅਧਿਕਾਰੀ ਹੋਵੇ। ਹੁਣ ਦਾ ਕਾਨੂੰਨ $100 ਪ੍ਰਤੀ ਹਫਤਾ, ਹਾਦਸੇ ਤੋਂ ਬਾਅਦ, ਦੋ ਸਾਲ ਵਾਸਤੇ ਮੁਹਈਆ ਕਰਦਾ ਹੈ।
 
ਇਹ ਲਾਭ-ਰਾਸ਼ੀ ਪੂਰੀ ਤਰ੍ਹਾਂ ਖਤਮ ਕਰ ਦਿਤੀ ਗਈ ਹੈ ਸਿਵਾਏ ਉਹਨਾਂ ਸੂਰਤਾਂ ਵਿਚ ਜਦੋਂ ਹਾਦਸੇ ਕਾਰਨ ਗੰਭੀਰ ਅਪੰਗਤਾ ਹੋ ਜਾਵੇ।
 
ਹਾਊਸਕੀਪਿੰਗ ਇਨਸ਼ੋਰੈਂਸ ਕੰਪਨੀ ਕੋਲੋਂ ਵਾਧੂ ਬੈਨੀਫਿਟ ਵਜੋਂ ਖਰੀਦੀ ਜਾ ਸਕਦੀ ਹੈ।
 
ਸੈਬਸ (SABS) ਸੈਕਸ਼ਨ 23 ਦੀ ਇਹ ਧਾਰਾ ਇਸ ਤਰ੍ਹਾਂ ਹੈ:
 
ਹਾਊਸਕੀਪਿੰਗ ਤੇ ਹੋਮ ਮੇਂਟੀਨੈਂਸ
 
23. ਇਨਸ਼ੋਰਰ ਇਨਸ਼ੋਰ ਕੀਤੇ ਵਿਅਕਤੀ ਨੂੰ ਹਾਊਸਕੀਪਿੰਗ ਤੇ ਹੋਮ ਮੇਂਟੀਨੈਂਸ ਲਈ ਜਾਇਜ਼ ਤੇ ਜ਼ਰੂਰੀ ਵਾਧੂ ਖਰਚੇ ਪ੍ਰਤੀ ਹਫਤਾ $100 ਤੱਕ ਅਦਾ ਕਰੇਗਾ, ਜੇਕਰ ਹਾਦਸੇ ਦਾ ਸਦਕਾ ਇਨਸ਼ੋਰਡ ਵਿਅਕਤੀ ਦੇ ਗੰਭੀਰ ਅਪੰਗਤਾ ਹੋ ਜਾਵੇ ਅਤੇ ਉਹ ਬਹੁਤ ਕਰਕੇ ਘਰ ਦੀ ਆਮ ਕੀਤੀ ਜਾਣ ਵਾਲੀ ਸੇਵਾ ਸੰਭਾਲ ਕਰਨ ਤੋਂ ਅਸੰਮ੍ਰਥ ਹੋ ਜਾਵੇ ਅਤੇ ਜੋ ਸੇਵਾਵਾਂ ਉਹ ਹਾਦਸੇ ਤੋਂ ਪਹਿਲਾਂ ਕਰਿਆ ਕਰਦਾ ਸੀ। 
 
ਅਸੀਂ ਤੁਹਾਨੂੰ ਹੋਣ ਵਾਲੀਆਂ ਤਬਦੀਲੀਆਂ ਤੋਂ ਜਾਣੂ ਕਰਾਉਂਦੇ ਰਹਾਂਗੇ ਤੇ ਤੁਸੀਂ ਸਾਡੀ ਇਸ ਸਾਈਟ ਤੇ ਤਸ਼ਰੀਫ ਲਿਆਉਂਦੇ ਰਹੋ ਜੀ।
 
ਪਿਛੋਕੜ ਦੀ ਜਾਣਕਾਰੀ ਲਈ ਤੁਸੀਂ ਸੈਬਸ (SABS) ਬਾਰੇ ਸਾਡੇ ਪੁਰਾਣੇ ਬਲੌਗ ਦੇਖ ਸਕਦੇ ਹੋ: Mar 9/2010 blog; Feb 10/2010 blog, Nov 2/2009 blog and also our April 7/2009 blog
 

Copyright © Chang LLP Barristers 2009


Web Design & Development by Demac Media