ਤੇਜ਼ ਮੁਕੱਦਮੇ – ਸਮਰੀ ਜੱਜਮੈਂਟ ਮੋਸ਼ਨ ਵਿਚ ਤਬਦੀਲੀਆਂ

by Gregory L. Chang 27 ਜਨਵਰੀ 2010 ਬੁਧਵਾਰ
ਓਂਟਾਰੀਓ ਵਿਚ ਸਿਵਲ ਮੁਕੱਦਮਿਆਂ ਦੇ ਨਿਯਮ ਬਦਲ ਗਏ ਹਨ – ਦੇਖੋ: January 25, 2010 blog and March 11, 2009 blog
 
ਜਿਹੜੇ ਮੁਕੱਦਮੇ $25,000 ਤੋਂ ਜ਼ਿਆਦਾ ਹਰਜਾਨਾ ਲੋਚਦੇ ਹਨ, ਉਹਨਾਂ ਲਈ ਇਕ ਬਹੁਤ ਅਹਿਮ ਤਬਦੀਲੀ ਹੈ ਸਮਰੀ ਜੱਜਮੈਂਟ ਮੋਸ਼ਨ ਦੇ ਨਿਯਮ ਵਿਚ.
 
“ਸਮਰੀ ਜੱਜਮੈਂਟ ਮੋਸ਼ਨ” ਅਦਾਲਤ ਵਿਚ ਮੁਕੱਦਮੇ ਤੋਂ ਪਹਿਲਾਂ ਦੀ ਹਾਜ਼ਰੀ ਹੁੰਦੀ ਹੈ ਜਿਸ ਵਿਚ ਇਕ ਪਾਰਟੀ ਮੁਕੱਦਮੇ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਾਰਜ ਕਰਨਾ ਲੋਚਦੀ ਹੈ ਤੇ ਇਸ ਆਧਾਰ ਤੇ ਲੋਚਦੀ ਹੈ ਕਿ ਉਸ ਦਾ ਕੇਸ ਇੰਨਾ ਜ਼ਬਰਦਸਤ ਹੈ ਕਿ ਮੁਕੱਦਮੇ ਵਿਚ ਉਹਨਾਂ ਦੀ ਜਿੱਤ ਯਕੀਨੀ ਹੈ।
 
ਇਸ ਦਾ ਮਤਲਬ ਹੈ ਕਿ ਸਮਰੀ ਜੱਜਮੈਂਟ ਮੋਸ਼ਨ ਹਮੇਸ਼ਾਂ ਤੋਂ ਹੀ ਇਕ ਬਹੁਤ ਅਹਿਮ ਸਟੈਪ ਰਿਹਾ ਹੈ, ਜਦੋਂ ਇਹ ਮੁਕੱਦਮੇ ਵਿਚ ਵਰਤਿਆ ਜਾਂਦਾ ਹੈ। ਸਾਰੀਆਂ ਪਾਰਟੀਆਂ ਨੂੰ ਇਸ ਮੋਸ਼ਨ ਨਾਲ ਬਹੁਤ ਗੰਭੀਰਤਾ ਨਾਲ ਡੀਲ ਕਰਨਾ ਪੈਂਦਾ ਹੈ ਤੇ ਉਹ ਇਸ ਦੌਰਾਨ ਆਪਣੇ ਕੇਸ ਦੇ ਹੱਕ ਵਿਚ ਸਭ ਤੋਂ ਬੇਹਤਰ ਸਬੂਤ ਪੇਸ਼ ਕਰਦੀਆਂ ਹਨ। ਜੇਕਰ ਕੋਈ ਪਾਰਟੀ ਇਸ ਦੌਰਾਨ ਕਿਸੇ ਖਾਸ ਸਬੂਤ ਨੂੰ ਲੁਕਾਉਣ ਦੀ ਕੋਸ਼ਿਸ਼ ਕਰੇ ਤਾਂ ਉਹ ਸਮਰੀ ਜੱਜਮੈਂਟ ਮੋਸ਼ਨ ਵਿਚ ਹਾਰ ਸਕਦੀ ਹੈ ਤੇ ਇਸ ਤਰਾਂ ਪੂਰਾ ਮੁਕੱਦਮਾ ਹੀ ਹਾਰ ਸਕਦੀ ਹੈ। ਇਸ ਕਰਕੇ ਇਸ ਮੋਸ਼ਨ ਵਿਚ, ਸਾਰੀਆਂ ਪਾਰਟੀਆਂ ਆਪਣੇ ਸਾਰੇ ਸਬੂਤ ਪੇਸ਼ ਕਰਦੀਆਂ ਹਨ।
 
ਰਵਾਇਤੀ ਤੌਰ ਤੇ ਸਮਰੀ ਜੱਜਮੈਂਟ ਮੋਸ਼ਨ ਵਿਚ ਜਿੱਤਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਮੋਸ਼ਨ ਨੂੰ ਪੇਸ਼ ਕਰਨਾ ਮਹਿੰਗਾ ਹੁੰਦਾ ਹੈ ਤੇ ਇਸ ਵਿਚ ਹਾਰਨਾ ਹੋਰ ਵੀ ਮਹਿੰਗਾ ਹੁੰਦਾ ਹੈ – ਮੁਕੱਦਮੇ ਤੋਂ ਪਹਿਲਾਂ ਹੀ ਕਿਸੇ ਪਾਰਟੀ ਨੂੰ ਸਾਹਸਹੀਣ ਕਰਨਾ, ਇਹ ਜਾਣਦੇ ਹੋਏ ਵੀ ਕਿ ਉਹਨਾਂ ਪਾਸ ਸਮਰੀ ਮੋਸ਼ਨ ਦੌਰਾਨ ਜਿੱਤਣ ਦੀ ਕੋਈ ਸੂਰਤ ਨਹੀਂ ਹੈ।
ਬਦਲੇ ਹੋਏ ਨਿਯਮਾਂ ਅਧੀਨ ਵੀ ਪਾਰਟੀਆਂ ਲਈ ਇਹ ਲਾਜ਼ਮੀ ਹੋਵੇਗਾ ਕਿ ਉਹ ਸਮਰੀ ਜੱਜਮੈਂਟ ਮੋਸ਼ਨ ਦੇ ਦੌਰਾਨ ਆਪਣੇ ਸਭ ਤੋਂ ਬੇਹਤਰੀਨ ਸਬੂਤ ਪੇਸ਼ ਕਰਨ। ਅਹਿਮ ਗੱਲ ਇਹ ਹੈ ਕਿ ਹੁਣ ਜੱਜ ਇਸ ਮੋਸ਼ਨ ਦੌਰਾਨ, ਗਾਵਾਹਾਂ ਤੋਂ ਗਾਵਾਹੀਆਂ ਵੀ ਲੈ ਸਕਦੇ ਹਨ। ਇਸ ਤੋਂ ਪਹਿਲਾਂ ਸਮਰੀ ਮੋਸ਼ਨ ਵਿਚ ਸਿਰਫ ਪੇਪਰ ਸਬੂਤ ਹੀ ਪੇਸ਼ ਕੀਤੇ ਜਾ ਸਕਦੇ ਸਨ ਤੇ ਇਹ ਸਬੂਤ ਅਦਾਲਤ ਵਲੋਂ ਵਾਚੇ ਜਾਂਦੇ ਸਨ। ਗਾਵਾਹਾਂ ਦੇ ਬਿਆਨ ਸੁਨਣੇ ਹੁਣ ਸਮਰੀ ਮੋਸ਼ਨ ਦਾ ਅਹਿਮ ਹਿੱਸਾ ਹੋਵੇਗਾ। ਹੋਰ ਸੂਬਿਆਂ - British Columbia (Rules 18 and 18A) - ਵਿਚ ਇਹ ਨਿਯਮ ਪਹਿਲਾਂ ਹੀ ਲਾਗੂ ਹਨ।
 
ਹਾਲ ਵਿਚ ਹੀ ਹੋਏ ਕੇਸ - Shankowsky-Day v. Estate of Isaac et al (2010 Ontario Superior Court of Justice) –  ਦਾ ਸੰਬੰਧ ਇਕ ਗੰਭੀਰ ਐਕਸੀਡੈਂਟ ਨਾਲ ਸੀ, ਜਿਸ ਵਿਚ ਤਿਨ ਮੌਤਾਂ ਹੋਈਆਂ ਸਨ ਤੇ ਮੁਦਈ ਦੇ ਵੀ ਗੰਭੀਰ ਸੱਟਾਂ ਲਗੀਆਂ ਸਨ। ਇਸ ਕੇਸ ਵਿਚ ਬਚਾਓ ਪੱਖ ਵਲੋਂ ਸਮਰੀ ਜੱਜਮੈਂਟ ਮੋਸ਼ਨ ਪੇਸ਼ ਕੀਤਾ ਗਿਆ ਸੀ।
 
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਓਂਟਾਰੀਓ ਦੇ ਇਕ ਹਾਈਵੇ ਤੇ ਜਾ ਰਹੀ ਇਕ ਕਾਰ ਆਪਣੀ ਲੇਨ ਛੱਡ ਕੇ ਦੂਜੇ ਪਾਸੇ ਵਾਲੀ ਲੇਨ ਵਿਚ ਚਲੀ ਗਈ। ਪਹਿਲਾਂ ਇਹ ਕਾਰ ਹੋਰ ਕਾਰ ਨਾਲ ਝਰੀਟ ਕੇ ਲੰਘੀ ਤੇ ਫਿਰ ਇਸੇ ਹੀ ਗਲਤ ਲੇਨ ਵਿਚ ਮੁਦਈ ਦੀ ਕਾਰ ਵਿਚ ਸਾਹਮਣਿਓਂ ਦੀ ਟਕਰਾਈ।
 
ਜੋ ਪਹਿਲੀ ਕਾਰ ਸੀ ਉਸ ਦਾ ਹੌਰਨ ਕੰਮ ਨਹੀਂ ਸੀ ਕਰ ਰਿਹਾ ਤੇ ਕਸੂਰਵਾਰ ਕਾਰ (ਜਿਸ ਨੇ ਇਹ ਸਾਰੇ ਹਾਦਸੇ ਕੀਤੇ ਸਨ) ਦਾ ਦਾਅਵਾ ਸੀ ਕਿ ਇਸ ਵਾਹਨ ਦਾ ਹੌਰਨ ਕੰਮ ਨਾ ਕਰਨਾ ਹਾਈਵੇ ਟਰੈਫਿਕ ਐਕਟ ਦੀ ਧਾਰਾ 75 ਦੀ ਉਲੰਘਣਾ ਸੀ। ਕਸੂਰਵਾਰ ਕਾਰ ਦਾ ਦਾਅਵਾ ਸੀ ਕਿ ਜੇਕਰ ਇਸ ਪਹਿਲੀ ਕਾਰ ਦਾ ਹੌਰਨ ਕੰਮ ਕਰਦਾ ਹੁੰਦਾ ਤਾਂ ਉਹ ਇਸ ਨੂੰ ਵਜਾ ਕੇ ਹੋਣ ਵਾਲੇ ਖਤਰੇ ਤੋਂ ਹੋਰਨਾਂ ਨੂੰ ਆਗਾਹ ਕਰ ਸਕਦੀ ਸੀ ਪਰ ਉਹ ਐਸਾ ਕਰ ਨਹੀਂ ਸਕੀ ਕਿਉਂਕਿ ਉਸ ਦਾ ਹੌਰਨ ਕੰਮ ਨਹੀਂ ਸੀ ਕਰਦਾ।
 
ਪਹਿਲੀ ਕਾਰ ਨੇ ਆਉਣ ਵਾਲੇ ਖਤਰੇ ਨੂੰ ਮੁੱਖ ਰੱਖ ਕੇ ਜੋ ਪ੍ਰਤੀਕਿਰਿਆ ਕੀਤੀ ਸੀ ਉਸ ਅਨੁਸਾਰ ਉਹ ਉਸੇ ਵੇਲੇ ਸੜਕ ਦੇ ਸੱਜੇ ਪਾਸੇ ਵਲ ਚਲੀ ਗਈ ਤੇ ਪੂਰੀ ਤਰਾਂ ਸੜਕ ਦੇ ਨਾਲ ਬੰਨੇ ਉਪਰ ਚਲਦੀ ਰਹੀ। ਇਸ ਦੌਰਾਨ ਉਸ ਵਲੋਂ ਹਾਈ ਬੀਮ ਲਾਈਟਾਂ ਵੀ ਫਲੈਸ਼ ਕੀਤੀਆਂ ਗਈਆਂ। ਇਸ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਇਸ ਮੁਕੱਦਮੇ ਵਿਚ ਕੋਈ ਦੱਮ ਨਹੀਂ ਤੇ ਇਸ ਕਰਕੇ ਕਸੂਰਵਾਰ ਕਾਰ ਵਲੋਂ ਕੀਤਾ ਗਿਆ ਕਰੌਸ-ਕਲੇਮ ਖਾਰਜ ਕਰ ਦਿੱਤਾ ਗਿਆ ਸੀ।
 
ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ

Copyright © Chang LLP Barristers 2009


Web Design & Development by Demac Media