ਤੇਜ਼ ਮੁਕੱਦਮੇ – ਸਮਰੀ ਜੱਜਮੈਂਟ ਮੋਸ਼ਨ ਵਿਚ ਤਬਦੀਲੀਆਂ

by Gregory L. Chang 25 ਜਨਵਰੀ 2010 ਸੋਮਵਾਰ

ਓਂਟਾਰੀਓ ਨੇ ਮੁਕੱਦਮਿਆਂ ਨਾਲ ਸੰਬੰਧਤ ਨਿਯਮਾਂ ਵਿਚ ਕੁਝ ਤਬਦੀਲੀਆਂ ਕੀਤੀਆਂ ਹਨ ਤਾਂ ਕਿ ਲੋਕ ਅਦਾਲਤ ਤਾਂ ਹੋਰ ਆਸਾਨੀ ਨਾਲ ਆ ਸਕਣ ਤੇ ਉਹਨਾਂ ਦੀ ਸੁਣਵਾਈ ਜਲਦੀ ਹੋ ਸਕੇ। ਪਾਠਕ ਇਸ ਬਾਰੇ ਪਿਛੋਕੜ ਦੀ ਜਾਣਕਾਰੀ ਸਾਡੇ ਪਹਿਲੇ ਬਲੌਗ ਪੜ ਕੇ ਲੈ ਸਕਦੇ ਹਨ – March 11, 2009 blog.
 
ਕੁਝ ਕੁ ਤਬਦੀਲੀਆਂ ਜੋ ਮੁਕੱਦਮਿਆਂ ਦੇ ਨਿਯਮਾਂ ਵਿਚ ਕੀਤੀਆਂ ਗਈਆਂ ਹਨ ਇਸ ਪ੍ਰਕਾਰ ਹਨ:
 
• ਓਂਟਾਰੀਓ ਦਾ ਸਮੌਲ ਕੌਰਟ (Ontario’s Small Claims Court) ਹੁਣ $25,000 ਤੱਕ ਦੇ ਹਰਜਾਨੇ ਵਾਲੇ ਕੇਸਾਂ ਨਾਲ ਡੀਲ ਕਰ ਸਕਦਾ ਹੈ (ਪਹਿਲਾਂ $10,000 ਦੀ ਹੱਦ ਸੀ) ਤੇ ਇਹ ਇਸ ਨਿਯਮ ਮੁਤਾਬਕ ਹੋ ਰਿਹਾ ਹੈ: Reg 626/00 of the Courts of Justice Act;


ਓਂਟਾਰੀਓ ਦੇ ਸਿਵਲ ਪਰੋਸੀਜਰ ਦੇ ਨਿਯਮ (Ontario's Rules of Civil Procedure) ਜੋ ਕਿ $25,000 ਤੋ ਵੱਧ ਹਰਜਾਨੇ ਵਾਲੇ ਸਿਵਲ ਮੁਕੱਦਮਿਆਂ ਤੇ ਲਾਗੂ ਹੁੰਦੇ ਹਨ, ਉਹਨਾਂ ਵਿਚ ਅਹਿਮ ਬਦਲਾਵ ਆਇਆ ਹੈ:
 
• “ਸਿੰਪਲ” ਮੁਕੱਦਮੇ ("simple" lawsuits) ਜੋ ਕਿ ਸਿੰਪਲ ਨਿਯਮਾਂ ਦੇ ਅਧੀਨ ਲੜੇ ਜਾਂਦੇ ਹਨ ਹੁਣ $100,000 ਤੱਕ ਦੇ ਹਰਜਾਨੇ ਕਲੇਮ ਕਰ ਸਕਦੇ ਹਨ (ਪਹਿਲਾਂ ਇਹ ਹੱਦ $50,000 ਸੀ)
 
• ਮੁਕੱਦਮੇ ਦੇ ਸਟੈਪ ਸਮੇਤ ਦਸਤਾਵੇਜ਼ ਦੀ ਪਰੋਡਕਸ਼ਨ, ਪਾਰਟੀਆਂ ਦੀ ਡਿਸਕਵਰੀ ਦੇ ਇਗਜ਼ੈਮੀਨੇਸ਼ਨ (Examinations for Discovery of parties) ਤੇ ਕੋਰਟ ਮੋਸ਼ਨ ਰਿਵਾਈਜ਼ ਕੀਤੇ ਗਏ ਹਨ ਤਾਂ ਕਿ ਮੁਕੱਦਮੇ ਛੇਤੀਂ ਨਾਲ ਨਿਬੇੜੇ ਜਾ ਸਕਣ।
 
• ਮੁਕੱਦਮਿਆਂ ਨੂੰ ਛੇਤੀਂ ਨਾਲ ਨਿਬੇੜਣ ਦੀਆਂ ਕੋਸ਼ਿਸ਼ਾਂ – ਸਮਰੀ ਜੱਜਮੈਂਟ ਮੋਸ਼ਨ ਦੇ ਰੂਪ ਵਿਚ – ਨਾਲ ਸਹਾਈ ਹੋਣ ਲਈ ਨਿਯਮਾਂ ਵਿਚ ਤਬਦੀਲੀਆਂ ਕੀਤੀਆਂ ਗਈਆਂ ਹਨ।
 
• ਮੁਕੱਦਮੇ ਵਾਸਤੇ ਤਿਆਰੀ ਤਾਂ ਕਿ ਦੇਰੀ ਹੋਣ ਨੂੰ ਰੋਕਿਆ ਜਾ ਸਕੇ ਤੇ ਮੁਕੱਦਮਾ ਛੇਤੀਂ ਨਿਬੜ ਸਕੇ, ਵੀ ਲਾਗੂ ਕੀਤੀ ਗਈ ਹੈ।

ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ

Copyright © Chang LLP Barristers 2009


Web Design & Development by Demac Media