ਕਾਰ ਤੋਂ ਇਲਾਵਾ ਹੋਰਨਾਂ ਵਾਹਨਾਂ ਦੀ ਵਧਦੀ ਲੋਕ-ਪ੍ਰਿਅਤਾ ਕਾਰਨ, ਸਰਕਾਰ ਟਰਾਂਸਪੋਰਟੇਸ਼ਨ ਦੇ ਹੋਰ ਤਰੀਕਿਆਂ ਬਾਰੇ ਅਧਿਐਨ ਕਰ ਰਹੀ ਹੈ। ਇਸ ਅਧਿਐਨ ਵਿਚ ਸ਼ਾਮਲ ਹਨ ਬਿਜਲੀ ਦੇ ਸਾਈਕਲ (ਈ-ਬਾਈਕ), ਸਕੂਟਰ, ਮੋਪਡ, ਮੋਟਰ ਟਰਾਈਸਾਈਕਲ, ਮੋਟਰ ਵਾਲੀਆਂ ਵ੍ਹੀਲ ਚੇਅਰਾਂ, ਹੌਲੀ ਸਪੀਡ ਵਾਲੇ ਵਾਹਨ ਤੇ ਉਹ ਵਿਸ਼ੇਸ਼ ਮਸ਼ੀਨਾਂ ਜਿਨ੍ਹਾਂ ਦਾ ਨਾਂ ਸੈਗਵੇ ਟਰਾਂਸਪੋਰਟਰ ਹੈ।
ਤੁਸੀਂ ਓਂਟਾਰੀਓ ਸਰਕਾਰ ਦੀਆਂ ਇਹਨਾਂ ਵਾਹਨਾਂ ਬਾਰੇ ਹਿਦਾਇਤਾਂ ਪੜ ਸਕਦੇ ਹੋ, ਇਥੇ:
Ontario government’s outline of these different types of vehicle.
ਮੁਸਾਫਿਰ ਦੇ ਤੌਰ ਤੇ ਜਦੋਂ ਮੈਂ ਗੌਰ ਕਰਦਾ ਹਾਂ ਤਾਂ ਮੈਂ ਦੇਖਦਾ ਹਾਂ ਕਿ ਈ-ਬਾਈਕਰ ਰੋਜ਼ ਚੰਗੇ ਮੌਸਮ ਵਿਚ ਵੀ ਹੈਲਮਟ ਪਾਉਂਦੇ ਹਨ ਤੇ ਸਾਈਕਲ ਸਵਾਰਾਂ ਵਾਂਗ ਕਰਬ ਲੇਨ ਵਿਚ ਚਲਦੇ ਹਨ।
ਪਰਸਨਲ ਇਨਜਰੀ ਦਾ ਵਕੀਲ ਹੋਣ ਦੇ ਨਾਤੇ, ਮੈਂ ਇਨਸ਼ੋਰੈਂਸ ਦੇ ਮਸਲਿਆਂ ਬਾਰੇ ਅਤੇ ਸੜਕ ਤੇ ਤਕਰੀਬਨ ਆਮ ਟਰੈਫਿਕ ਦੀ ਸਪੀਡ ਤੇ ਕਾਰਾਂ, ਟਰੱਕਾਂ ਨਾਲ ਈ-ਬਾਈਕ ਚਲਾਉਣ ਦੇ ਨਤੀਜਿਆਂ ਬਾਰੇ ਸੋਚਣ ਤੋਂ ਰਹਿ ਨਹੀਂ ਸਕਦਾ ਹਾਂ।
ਹੈਰਾਨੀਜਨਕ ਤੇ ਨਾ ਸਮਝ ਆਉਣ ਵਾਲੀ ਗੱਲ ਇਹ ਹੈ ਕਿ ਈ-ਬਾਈਕ ਲਗਦੇ ਮੋਪਡ ਵਰਗੇ ਹੀ ਹਨ ਪਰ ਫਿਰ ਵੀ ਫਰਕ ਹਨ। ਮੋਪਡ ਦੀ ਇਨਸ਼ੋਰੈਂਸ ਕਰਨੀ ਪੈਂਦੀ ਹੈ, ਇਹਨਾਂ ਨੂੰ ਚਲਾਉਣ ਲਈ ਲਾਇਸੈਂਸ ਦੀ ਲੋੜ ਪੈਂਦੀ ਹੈ ਅਤੇ ਇਹ ਮਸ਼ੀਨਾਂ 50-70 ਕਿਲੋਮੀਟਰ ਪ੍ਰਤੀ ਘੰਟਾ ਭੱਜਦੀਆਂ ਹਨ। ਈ-ਬਾਈਕਰਾਂ ਨੂੰ ਹੈਲਮਟ ਤਾਂ ਪਾਉਣਾ ਪੈਂਦਾ ਹੈ (per s.104(2.1) of the Highway Traffic Act) ਪਰ ਈ ਬਾਈਕ ਚਲਾਉਣ ਲਈ ਨਾਂ ਤਾਂ ਲਾਇਸੈਂਸ ਦੀ ਲੋੜ ਪੈਂਦੀ ਹੈ ਤੇ ਨਾਂ ਹੀ ਇਸ ਦੀ ਇਨਸ਼ੋਰੈਂਸ ਕਰਨੀ ਪੈਂਦੀ ਹੈ। ਈ-ਬਾਈਕ ਦੀ ਵੱਧ ਤੋਂ ਵੱਧ ਸਪੀਦ 32 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ।
ਕੀ ਹੋਵੇ ਜੇਕਰ ਈ-ਬਾਈਕ ਦਾ ਐਕਸੀਡੈਂਟ ਹੋ ਜਾਵੇ? ਜੇਕਰ ਈ-ਬਾਈਕ ਹਾਦਸੇ ਵਿਚ ਸ਼ਾਮਲ ਹੋਵੇ ਤਾਂ ਜ਼ਖਮੀ ਨੂੰ ਕਵਰ ਕਰਨ ਲਈ ਜਾਂ ਨੁਕਸਾਨ ਦੇ ਹਰਜਾਨੇ ਲਈ ਕੋਈ ਇਨਸ਼ੋਰੈਂਸ ਨਹੀਂ ਹੁੰਦੀ।
ਮੰਨਿਆ ਜਾਂਦਾ ਹੈ ਕਿ ਈ-ਬਾਈਕ ਨੂੰ ਖਰੀਦਣ ਦਾ ਮਕਸਦ (ਓਂਟਾਰੀਓ ਵਿਚ 16 ਸਾਲ ਜਾਂ ਵੱਡੀ ਉਮਰ ਵਾਲੇ ਚਲਾ ਈ-ਬਾਈਕ ਸਕਦੇ ਹਨ) ਹੈ:
• ਆਉਣ ਜਾਣ ਲਈ
• ਮੋਪਡ, ਮੋਟਰ ਸਾਈਕਲ ਜਾਂ ਕਾਰ ਦੇ ਮੁਕਾਬਲੇ ਪੈਸਾ ਬਚਾਉਣ ਲਈ
ਇਹ ਤੈਅ ਹੈ ਕਿ ਈ-ਬਾਈਕ ਸੜਕ ਤੇ ਚੱਲਣਗੇ ਤੇ ਲਗਾਤਾਰ ਕਾਰਾਂ ਤੇ ਟਰੱਕਾਂ ਨਾਲ ਇਸ ਦਾ ਤਾਲਮੇਲ ਹੁੰਦਾ ਰਹੇਗਾ ਤੇ ਉਹ ਵੀ ਇਨਸ਼ੋਰੈਂਸ ਤੋਂ ਬਗੈਰ।
ਇਨਸ਼ੋਰੈਂਸ ਨਾ ਹੋਣ ਦਾ ਅਰਥ ਕੀ ਹੈ? ਹਾਦਸੇ ਹੋਣ ਦੀ ਸੂਰਤ ਵਿਚ, ਇਨਸ਼ੋਰੈਂਸ ਦਾ ਨਾ ਹੋਣਾ ਤੁਹਾਡੇ ਵਾਸਤੇ ਤੇ ਤੁਹਾਡੇ ਪਰਿਵਾਰ ਲਈ ਤਬਾਹਕੁਨ ਸਾਬਤ ਹੋ ਸਕਦਾ ਹੈ।
ਜੇਕਰ ਤੁਹਾਨੂੰ ਕੋਈ ਸੂ ਕਰ ਦੇਵੇ ਤਾਂ ਤੁਹਾਡੀ ਇਸ ਮੁਕੱਦਮੇ ਵਿਚ ਹਿਫਾਜ਼ਤ ਕਰਨ ਲਈ ਕੋਈ ਇਨਸ਼ੋਰੈਂਸ ਨਹੀਂ ਹੋਵੇਗੀ ਤੇ ਤੁਹਾਨੂੰ ਹਰਜਾਨਾ ਦੇਣ ਦੀ ਸਜ਼ਾ ਮਿਲਣ ਦੀ ਸੂਰਤ ਵਿਚ ਇਨਸ਼ੋਰੈਂਸ ਤੁਹਾਡੀ ਕੋਈ ਮਦਦ ਨਹੀਂ ਕਰ ਸਕੇਗੀ।
ਜੇ ਤੁਸੀਂ ਜ਼ਖਮੀ ਹੋ ਜਾਵੋ, ਇਨਸ਼ੋਰੈਂਸ ਦਾ ਨਾ ਹੋਣ ਦਾ ਮਤਲਬ ਹੈ ਕਿ ਤੁਸੀਂ ਨੁਕਸਾਨ ਹੋਣ ਦੀ ਸੂਰਤ ਵਿਚ ਆਪਣੇ ਆਪ ਤੇ ਹੀ ਹੋ। ਇਨਸ਼ੋਰੈਂਸ ਹੋਣ ਦਾ ਮਤਲਬ ਇਹ ਹੈ ਤੁਸੀਂ ਕਈ ਮਸਲਿਆਂ ਵਿਚ ਇਨਸ਼ੋਰੈਂਸ ਦੇ ਕਲੇਮ ਕਰ ਸਕਦੇ ਹੋ:
• ਆਮਦਨ ਦੇ ਘਾਟੇ ਦਾ ਭੱਤਾ ਕਲੇਮ ਕਰਨਾ;
• ਮੈਡੀਕਲ ਦੇ ਬੈਨੀਫਿਟ – ਫਿਜ਼ੀਊਥੈਰਪੀ, ਕਾਉਨਸਲਿੰਗ ਸਰਵਸ, ਮੈਡੀਕਲ ਦਾ ਸਾਮਾਨ;
• ਔਕੂਪੇਸ਼ਨਲ ਥੈਰਪੀ, ਅਟੈਂਡੰਟ ਕੇਅਰ; ਅਤੇ
• ਘਰ ਦੇ ਦੁਆਲੇ ਕੰਮ ਲਈ ਭੱਤਾ
ਈ-ਬਾਈਕ ਜਾਂ ਮੋਪਡ? ਇਨਸ਼ੋਰੈਂਸ ਦੇ ਨੁਕਤਾ ਨਿਗਾਹ ਤੋਂ ਮੋਪਡ ਦਾ ਵਾਧੂ ਖਰਚਾ ਇਨਸ਼ੋਰੈਂਸ ਦੀ ਕਵਰੇਜ ਦੇ ਕਾਰਨ ਜਾਇਜ਼ ਹੈ।
ਪਿਛੋਕੜ ਵਜੋਂ ਪਾਠਕਾਂ ਲਈ, ਸਾਈਕਲਾਂ ਬਾਰੇ, ਮਾਰਚ 30 ਤੇ ਜੂਨ 2 ਦੇ ਬਲੌਗ ਪੜਨ ਦੇ ਕਾਬਿਲ ਹਨ।
ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ