ਸਿਟੀ ਟਰਾਂਟੋ ਦੀ ਗਾਰਬੇਜ ਸਟ੍ਰਾਈਕ ਅਦਾਲਤ ਵਿਚ

by Gregory L. Chang 22 ਜੁਲਾਈ 2009 ਬੁਧਵਾਰ

ਸਿਟੀ ਟਰਾਂਟੋ ਪਿਛਲੇ ਇਕ ਮਹੀਨੇ ਤੋਂ ਸਟ੍ਰਾਈਕ, ਜੋ ਕਿ ਤਕਰੀਬਨ ਸਾਰੀਆਂ ਗਾਰਬੇਜ ਸੇਵਾਵਾਂ ਨਾਲ ਸੰਬੰਧ ਰੱਖਦੀ ਹੈ, ਨਾਲ ਡੀਲ ਕਰ ਰਹੀ ਹੈ।
 
ਸਿਟੀ ਹੈਲਥ ਅਫ਼ਸਰ ਨੇ 3 ਜੁਲਾਈ ਨੂੰ ਕ੍ਰਿਸਟੀ ਪਿਟਸ (Christie Pitts) ਵਾਲੀ ਆਰਜ਼ੀ ਗਾਰਬੇਜ ਸਾਈਟ ਨੂੰ ਮੱਖੀਆਂ ਨਾਲ ਗ੍ਰਸਤ ਦੇਖਿਆ ਤਾਂ ਉਸ ਨੇ ਹੁਕਮ ਦਿੱਤਾ ਕਿ ਪੈਸਟ ਕੰਟਰੋਲ ਕੀਤਾ ਜਾਵੇ।
 
ਜਦੋਂ ਪੈਸਟ ਕੰਟਰੋਲ ਵਾਲਾ ਟੱ੍ਰਕ ਘਟਨਾਸਥਲ ਤੇ ਪਹੁੰਚਿਆ ਤਾਂ ਯੂਨੀਅਨ ਦੇ ਮੁਜ਼ਾਹਰਾਕਾਰੀਆਂ ਨੇ ਪੈਸਟ ਕੰਟਰੋਲ ਵਾਲੇ ਕਰਮਚਾਰੀ ਨੂੰ ਅਗਾਂਹ ਜਾਣ ਤੋਂ ਰੋਕ ਦਿਤਾ ਹਾਲਾਂਕਿ ਯੂਨੀਅਨ ਨੂੰ ਸਿਟੀ ਹੈਲਥ ਅਫ਼ਸਰ ਵਲੋਂ ਆਰਡਰ ਦੀ ਕਾਪੀ ਦਿਤੀ ਗਈ ਸੀ।
 
ਅਗਲੇ ਦਿਨ, ਸਿਟੀ ਪ੍ਰੰਬਧਕ ਨੇ ਅਦਾਲਤ ਵਿਚ ਜਾ ਕੇ ਯੂਨੀਅਨ ਦੇ ਖ਼ਿਲਾਫ਼ 4 ਦਿਨ ਦਾ ਨਿਰਦੇਸ਼ (ਇਨਜੰਕਸ਼ਨ) ਲੈ ਲਿਆ ਜਿਸ ਅਧੀਨ ਯੂਨੀਅਨ ਨੂੰ ਸਿਟੀ ਦੇ ਪੈਸਟ ਕੰਟਰੋਲ ਵਾਲੇ ਨੂੰ ਰੋਕਣ ਦੀ ਇਜਾਜ਼ਤ ਨਹੀਂ ਸੀ।
 
ਹਾਲਾਂਕਿ ਸਿਟੀ ਟਰਾਂਟੋ ਕੋਰਟ ਵਿਚ ਜਿੱਤ ਗਿਆ ਅਤੇ ਗਾਰਬੇਜ ਸਾਈਟ ਤੇ ਪਹੁੰਚ ਵਾਸਤੇ ਲੀਗਲ ਖਰਚੇ ਉਠਾਏ ਪਰ ਇਸ ਤਰਾਂ ਨਹੀਂ ਲਗਦਾ ਕਿ ਸਿਟੀ ਵਲੋਂ ਇਹਨਾਂ ਖਰਚਿਆਂ ਦੀ ਵਸੂਲੀ ਲਈ ਕੋਰਟ ਕੋਲੋਂ ਕੋਈ ਆਰਡਰ ਲਿਆ ਸੀ।
 
ਇਹ ਕੇਸ ਹੈ - Toronto (City) v. Canadian Union of Public Employees, Local 416 (2009 Ontario Superior Court of Justice).
 

ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ

ਟੈਗ

Copyright © Chang LLP Barristers 2009


Web Design & Development by Demac Media