ਪਰਸਨਲ ਇਨਜਰੀ ਮੁਕੱਦਮੇ ਵਿਚ $400,000 ਦਾ ਲੀਗਲ ਖਰਚਾ

by Gregory L. Chang 03 ਮਾਰਚ 2010 ਬੁਧਵਾਰ
ਮੁਕੱਦਮਿਆਂ ਦੇ ਖਰਚੇ ਦੀ ਮਿਸਾਲ ਵਜੋਂ ਪੇਸ਼ ਹੈ ਇਕ ਹੋਰ ਕੇਸ - Hayden v. Stevenson (2010 Ontario Superior Court of Justice) - ਜਿਸ ਵਿਚ $400,000 ਲੀਗਲ ਖਰਚੇ ($300,000 ਫੀਸ ਤੇ $100,000 ਡਿਸਬਰਸਮੈਂਟ ਲਈ) ਦੇ ਤੌਰ ਤੇ ਜੇਤੂ ਮੁਦਈ ਨੂੰ ਦਿੱਤਾ ਗਿਆ ਸੀ। ਮੁਦਈ ਇਕ ਨੌਜਵਾਨ ਸੀ ਜੋ ਕਿ ਹਾਦਸੇ ਤੋਂ ਪਹਿਲਾਂ ਮਕੈਨਿਕ ਬਨਣ ਦੀ ਆਸ ਰੱਖਦਾ ਸੀ। ਇਸ ਹਾਦਸੇ ਦਾ ਸਦਕਾ ਉਸ ਨੂੰ ਪਿੱਠ ਦੇ ਦਰਦ, ਡਿਪਰੈਸ਼ਨ, ਚਿੰਤਾ ਤੇ ਨੀਂਦ ਨਾ ਆਉਣ ਦੀਆਂ ਬੀਮਾਰੀਆਂ ਲੱਗ ਗਈਆਂ ਸਨ। ਹਾਦਸੇ ਤੋਂ ਬਾਅਦ, ਦਰਦ ਤੇ ਥਕਾਵਟ ਕਰਕੇ, ਉਹ ਆਟੋ ਦੇ ਖੇਤਰ ਵਿਚ ਆਪਣਾ ਕੋਆਪ ਪ੍ਰੋਗਰਾਮ ਖਤਮ ਨਹੀਂ ਸੀ ਕਰ ਸਕਿਆ।
 
ਇਸ ਕੇਸ ਵਿਚ ਸਮਝੌਤਾ ਕਰਨ ਦੀ ਪੇਸ਼ਕਸ਼ ਕਰਕੇ ਮੁਆਵਜ਼ੇ ਵਿਚ ਵਾਧਾ ਨਹੀਂ ਸੀ ਹੋਇਆ। ਮੁਕੱਦਮੇ ਵਿਚ ਮੁਦਈ ਨੂੰ ਉਸ ਦੀ ਮੰਗ ($2 ਮਿਲੀਅਨ) ਨਾਲੋਂ ਘੱਟ ਤੇ ਜੋ ਬਚਾਓ-ਪੱਖ ਉਸ ਨੂੰ ਦਿੰਦਾ ਸੀ ਉਸ ਨਾਲੋਂ ਜ਼ਿਆਦਾ ਮੁਆਵਜ਼ਾ ਪ੍ਰਾਪਤ ਹੋਇਆ ਸੀ।
 
ਸਮਝੌਤੇ ਦੀ ਪੇਸ਼ਕਸ਼ ਤੇ ਮੁਕੱਦਮੇ ਦੌਰਾਨ ਸਮਝੌਤੇ ਨਾਲ ਮੁਤੱਲਕ ਹੋਰ ਮਸਲੇ
 
ਮੁਕੱਦਮਿਆਂ ਵਿਚ, ਕਈ ਨਿਯਮ ਹਨ ਜੋ ਕਿ ਮੁਕੱਦਮੇ ਦੀਆਂ ਪਾਰਟੀਆਂ ਨੂੰ ਸਮਝੌਤਾ ਕਰਨ ਲਈ ਬੜ੍ਹਾਵਾ ਦਿੰਦੇ ਹਨ। ਓਂਟਾਰੀਓ ਵਿਚ, ਹਾਲ ਵਿਚ ਹੀ ਸਿਵਲ ਪਰੋਸੀਜਰ ਦੇ ਨਿਯਮਾਂ (Rules of Civil Procedure) ਵਿਚ ਹੋਈਆਂ ਤਬਦੀਲੀਆਂ ਮੁਤਾਬਕ ਮੁਕੱਦਮੇ ਲਈ ਪਰਾਈਵੇਟ ਸਾਲਸਾਂ ਨੂੰ ਲਾਜ਼ਮੀ ਕਰਾਰ ਦਿਤਾ ਗਿਆ ਹੈਦੇਖੋ ਸਾਡਾ ਇਹ ਬਲੌਗ: Jan 25/2010 blog
 
ਇਕ ਹੋਰ ਤਰੀਕਾ ਵਿਰੋਧੀ ਪਾਰਟੀਆਂ ਵਿਚ ਸਮਝਾਉਤਾ ਕਰਾਉਣ ਦਾ ਇਹ ਹੁੰਦਾ ਹੈ ਕਿ ਕੋਈ ਵੀ ਪਾਰਟੀ ਸਮਝਾਉਤਾ ਕਰਨ ਦੀ ਪੇਸ਼ਕਸ਼ ਕਰ ਸਕਦੀ ਹੈ। ਇਹ ਫਾਰਮਲ ਆਫਰ ਜਾਂ ਪੇਸ਼ਕਸ਼ ਦੇ ਨਤੀਜੇ ਭੁਗਤਣੇ ਪੈਂਦੇ ਹਨ।
 
ਮਿਸਾਲ ਦੇ ਤੌਰ ਤੇ ਮੈਥੀਸਨ (Mathieson) ਦੇ ਕੇਸ ਵਿਚ ਸਾਡੇ - Feb 24/2010 blog - ਵਾਲੇ ਬਲੌਗ ਮੁਤਾਬਕ, ਮੁਦਈ ਮੁਕੱਦਮੇ ਤੋਂ ਪਹਿਲਾਂ ਸਮਝਾਉਤਾ ਕਰ ਸਕਦਾ ਸੀ ਜੇਕਰ ਉਹ $2 ਮਿਲੀਅਨ ਦੀ ਪੇਸ਼ਕਸ਼ ਮੰਨ ਲੈਂਦਾ। ਇਸ ਨਾਲ ਦੋਨਾਂ ਪਾਰਟੀਆਂ ਦਾ ਮੁਕੱਦਮੇ ਦਾ ਖਰਚਾ  ਬੱਚ ਸਕਦਾ ਸੀ। ਕਿਉਂਕਿ ਮੁਦਈ ਨੇ ਬਚਾਓ-ਪੱਖ ਦੀ ਪੇਸ਼ਕਸ਼ ਮੰਨਣ ਤੋਂ ਇਨਕਾਰ ਕਰ ਦਿਤਾ ਸੀ ਇਸ ਲਈ ਉਸ ਨੂੰ ਸਿਰਫ $920,000 ਦਾ ਹੀ ਮੁਆਵਜ਼ਾ ਹਾਸਲ ਹੋਇਆ ਸੀ ਤੇ ਇਸ ਦੇ ਉਪਰ ਉਸ ਨੂੰ ਹੁਕਮ ਹੋਇਆ ਸੀ ਕਿ ਉਹ ਬੈਂਕ ਨੂੰ ਉਸ ਦੇ ਲੀਗਲ ਖਰਚੇ ਵੀ ਅਦਾ ਕਰੇਉਹ ਖਰਚੇ ਜੋ ਬੈਂਕ ਨੇ ਪੇਸ਼ਕਸ਼ ਤੋਂ ਬਾਅਦ ਕੀਤੇ ਸਨ।

Copyright © Chang LLP Barristers 2009


Web Design & Development by Demac Media