ਆਮ ਪੁਛੇ ਜਾਣ ਵਾਲੇ ਸਵਾਲ (FAQ)

ਆਮ ਪੁਛੇ ਜਾਣ ਵਾਲੇ ਸਵਾਲ (FAQ)

ਮੇਰਾ ਐਕਸੀਡੈਂਟ ਹੋ ਗਿਆ ਹੈ, ਹੁਣ ਕੀ ਹੋਵੇ?
 
ਸਵਾਲ: ਮੈਂ ਕਾਰ ਹਾਦਸੇ ਵਿਚ ਸ਼ਾਮਲ ਸੀ। ਕੀ ਮੈਨੂੰ ਪੁਲੀਸ ਤੋਂ ਇਲਾਵਾ ਕਿਸੇ ਹੋਰ ਨੂੰ ਵੀ ਸੂਚਿਤ ਕਰਨਾ ਪਵੇਗਾ?

ਜਵਾਬ: ਹੋਏ ਹਾਦਸੇ ਬਾਰੇ ਜਿੰਨੀ ਛੇਤੀਂ ਹੋ ਸਕੇ ਆਪਣੇ ਬਰੋਕਰ, ਏਜੰਟ ਜਾਂ ਇਨਸ਼ੋਰੈਂਸ ਕੰਪਨੀ ਨੂੰ ਸੂਚਿਤ ਕਰੋ। ਹਾਦਸੇ ਤੋਂ ਬਾਅਦ ਪੁਲੀਸ ਕੋਲੇ ਰਿਪੋਰਟ ਲਿਖਾਓ ਜਾਂ ਕਲੀਊਯਨ ਰਿਪੋਰਟਿੰਗ ਸੈਂਟਰ (Collision Reporting Centre) ਵਿਖੇ ਜਾ ਕੇ ਹਾਦਸੇ ਦੀ ਰਿਪੋਰਟ ਲਿਖਾਓ।

______________________________________________________________________


ਸਵਾਲ. ਮੋਟਰ ਵਾਹਨ ਨਾਲ ਸੰਬੰਧਤ ਹਾਦਸੇ ਦਾ ਸਦਕਾ ਮੇਰੇ ਨਿਜੀ ਸੱਟਾਂ ਲਗੀਆਂ ਹਨ। ਇਹਨਾਂ ਸੱਟਾਂ ਦੇ ਹਰਜਾਨੇ ਲਈ ਮੈਂ ਕੀ ਕਲੇਮ (ਦਾਅਵਾ) ਕਰ ਸਕਦਾ ਹਾਂ?

ਜਵਾਬ. ਮੋਟਰ ਵਾਹਨ ਨਾਲ ਸੰਬੰਧਤ ਹਾਦਸੇ ਵਿਚ ਫੱਟੜ ਸ਼ਖਸ ਦੋ ਤਰ੍ਹਾਂ ਦਾ ਕਲੇਮ ਕਰ ਸਕਦਾ ਹੈ: ਇਕ ਐਕਸੀਡੈਂਟ ਬੈਨੀਫਿਟ (accident benefits) ਦਾ ਕਲੇਮ ਤੇ ਦੂਸਰਾ ਟੋਰਟ ਲਾਅ (tort law) ਅਧੀਨ ਹਰਜਾਨੇ ਦਾ ਕਲੇਮ।
______________________________________________________________


ਸਵਾਲ. ਕੀ ਹੋਵੇ ਜੇਕਰ ਮੇਰਾ ਐਕਸੀਡੈਂਟ ਹੋ ਜਾਵੇ ਤੇ ਮੇਰੇ ਪਾਸ ਇਨਸ਼ੋਰੈਂਸ ਨਾ ਹੋਵੇ? ਕੀ ਮੈਂ ਫਿਰ ਵੀ ਐਕਸੀਡੈਂਟ ਬੈਨੀਫਿਟ ਪ੍ਰਾਪਤ ਕਰ ਸਕਦੇ ਹਾਂ?

ਜਵਾਬ: ਜੇਕਰ ਤੁਸੀਂ ਮੋਟਰ ਵਾਹਨ ਹਾਦਸੇ ਵਿਚ ਫਟੜ ਹੋਏ ਹੋ ਜਾਂਦੇ ਹੋ ਤਾਂ ਤੁਸੀਂ ਐਕਸੀਡੈਂਟ ਬੈਨੀਫਿਟ ਇਨਸ਼ੋਰੈਂਸ ਨਾ ਹੋਣ ਦੀ ਸੂਰਤ ਵਿਚ ਵੀ ਲਾਭ-ਰਾਸ਼ੀ (ਬੈਨੀਫਿਟ) ਪ੍ਰਾਪਤ ਕਰ ਸਕਦੇ ਹੋ। ਤੁਸੀਂ ਦੂਸਰੀ ਪਾਰਟੀ ਦੀ ਇਨਸ਼ੋਰੈਂਸ ਵਲੋਂ ਵੀ ਕਵਰ ਹੋ ਸਕਦੇ ਹੋ ਜਾਂ ਉਸ ਵਾਹਨ ਦੀ ਇਨਸ਼ੋਰੈਂਸ ਵਲੋਂ ਵੀ ਜੋ ਤੁਸੀਂ ਹਾਦਸੇ ਵੇਲੇ ਚਲਾ ਰਹੋ ਸਓ। ਜੇਕਰ ਕਿਸੇ ਕੋਲੇ ਵੀ ਇਨਸ਼ੋਰੈਂਸ ਨਾ ਹੋਵੇ ਤਾਂ ਤੁਸੀਂ ਮੋਟਰ ਵਹੀਕਲ ਐਕਸੀਡੈਂਟ ਕਲੇਮਸ ਫੰਡ (Vehicle Accident Claims Fund) ਰਾਹੀਂ ਰਾਸ਼ੀ ਪ੍ਰਾਪਤ ਕਰ ਸਕਦੇ ਹੋ।

______________________________________________________________

ਐਕਸੀਡੈਂਟ ਬੈਨੀਫਿਟਸ

ਓਂਟਾਰੀਓ ਦਾ ਮੋਟਰ ਵਾਹਨ ਇਨਸ਼ੋਰੈਂਸ ਦਾ ਸਿਸਟਮ ‘ਨੋ ਫੋਲਟ” ("No Fault") ਸਿਸਟਮ ਹੈ। “ਨੋ ਫੋਲਟ” ਦਾ ਮਤਲਬ ਹੈ ਕਿ ਹਾਦਸੇ ਲਈ ਭਾਂਵੇ ਕੋਈ ਵੀ ਜ਼ਿਮੇਵਾਰ ਹੋਵੇ, ਹਰੇਕ ਫਟੜ ਸ਼ਖਸ ਨੂੰ ਕੁਝ ਨਾ ਕੁਝ ਹਰਜਾਨਾ ਮਿਲੇਗਾ ਤੇ ਇਸ ਹਰਜਾਨੇ ਨੂੰ ਐਕਸੀਡੈਂਟ ਬੈਨੀਫਿਟ ਕਹਿੰਦੇ ਹਨ।

ਐਕਸੀਡੈਂਟ ਬੈਨੀਫਿਟਸ ਹਰੇਕ ਫਟੜ ਸ਼ਖਸ ਨੂੰ ਪ੍ਰਾਪਤ ਹੁੰਦੇ ਹਨ ਭਾਂਵੇ ਉਹ ਕਸੂਰਵਾਰ ਹੋਵੇ ਜਾਂ ਨਾ ਤੇ ਚਾਹੇ ਉਹ ਡਰਾਈਵਰ ਹੋਵੇ, ਪੈਸੰਜਰ ਹੋਵੇ ਜਾਂ ਸੜਕ ਤੇ ਤੁਰਨ ਵਾਲਾ ਪੈਦਲ ਹੋਵੇ। ਐਕਸੀਡੈਂਟ ਬੈਨੀਫਿਟਸ ਤੁਹਾਡੀ ਆਪਣੀ ਇਨਸ਼ੋਰੈਂਸ ਕੰਪਨੀ ਕੋਲੋਂ ਮਿਲਦੇ ਹਨ, ਇਸ ਲਈ ਡਰਾਈਵਰ, ਪੈਸੰਜਰ ਜਾ ਪੈਦਲ ਤੁਰਨਵਾਲਾ, ਆਪੋ ਆਪਣੀ ਇਨਸ਼ੋਰੈਂਸ ਕੰਪਨੀ ਕੋਲ ਹੀ ਕਲੇਮ ਦਾਖਲ ਕਰਦਾ ਹੈ। ਐਕਸੀਡੈਂਟ ਬੈਨੀਫਿਟਸ ਦੀ ਅਰਜ਼ੀ ਜਿੰਨੀ ਜਲਦੀ ਹੋ ਸਕੇ, ਆਪਣੀ ਇਨਸ਼ੋਰੈਂਸ ਕੰਪਨੀ ਕੋਲ ਦਾਖਲ ਕਰਨੀ ਚਾਹੀਦੀ ਹੈ।

ਸਵਾਲ. ਜੇਕਰ ਮੇਰੇ ਪਾਸ ਇਨਸ਼ੋਰੈਂਸ ਨਾ ਹੋਵੇ ਤੇ ਮੇਰਾ ਐਕਸੀਡੈਂਟ ਹੋ ਜਾਵੇ, ਫੇਰ ਕੀ ਹੋਵੇਗਾ? ਕੀ ਮੈਨੂੰ ਫੇਰ ਵੀ ਐਕਸੀਡੈਂਟ ਬੈਨੀਫਿਟਸ ਮਿਲਣਗੇ?

ਜਵਾਬ. ਜੇਕਰ ਤੁਸੀਂ ਮੋਟਰ ਵਾਹਨ ਹਾਦਸੇ ਵਿਚ ਫਟੜ ਹੋਏ ਹੋ ਜਾਂਦੇ ਹੋ ਤਾਂ ਤੁਸੀਂ ਐਕਸੀਡੈਂਟ ਬੈਨੀਫਿਟ ਇਨਸ਼ੋਰੈਂਸ ਨਾ ਹੋਣ ਦੀ ਸੂਰਤ ਵਿਚ ਵੀ ਲਾਭ-ਰਾਸ਼ੀ ਪ੍ਰਾਪਤ ਕਰ ਸਕਦੇ ਹੋ। ਤੁਸੀਂ ਦੂਸਰੀ ਪਾਰਟੀ ਦੀ ਇਨਸ਼ੋਰੈਂਸ ਵਲੋਂ ਵੀ ਕਵਰ ਹੋ ਸਕਦੇ ਹੋ ਜਾਂ ਉਸ ਵਾਹਨ ਦੀ ਇਨਸ਼ੋਰੈਂਸ ਵਲੋਂ ਵੀ ਜੋ ਤੁਸੀਂ ਹਾਦਸੇ ਵੇਲੇ ਚਲਾ ਰਹੋ ਹੋਵੇ। ਜੇਕਰ ਕਿਸੇ ਕੋਲੇ ਵੀ ਇਨਸ਼ੋਰੈਂਸ ਨਾ ਹੋਵੇ ਤਾਂ ਤੁਸੀਂ ਮੋਟਰ ਵਹੀਕਲ ਐਕਸੀਡੈਂਟ ਕਲੇਮਸ ਫੰਡ (Vehicle Accident Claims Fund) ਰਾਹੀਂ ਰਾਸ਼ੀ ਪ੍ਰਾਪਤ ਕਰ ਸਕਦੇ ਹੋ।

ਐਕਸੀਡੈਂਟ ਬੈਨੀਫਿਟਸ ਇਨਸ਼ੋਰੈਂਸ ਐਕਟ (Insurance Act) ਦੇ ਅਧੀਨ ਸਟੈਚੁਟੋਰੀ ਐਕਸੀਡੈਂਟ ਬੈਨੀਫਿਟਸ ਸਕੈਜੁਅਲ (Statutory Accident Benefits Schedule) ਰਾਹੀਂ ਪ੍ਰਾਪਤ ਹੁੰਦੇ ਹਨ।

ਜੇਕਰ ਤੁਸੀਂ ਕੁਐਲਿਫਾਈ ਹੋ ਜਾਵੋ ਤਾਂ ਤੁਸੀਂ ਕਈ ਤਰਾਂ ਦੇ ਐਕਸੀਡੈਂਟ ਬੈਨੀਫਿਟਸ ਲੈ ਸਕਦੇ ਹੋ:

ਇੰਕਮ ਰਿਪਲੇਸਮੈਂਟ ਬੈਨੀਫਿਟਸ (Income Replacement Benefits): ਇਹ ਬੈਨੀਫਿਟ ਤੁਹਾਡੀ ਕਮਾਈ ਜਾਂ ਆਮਦਨ ਨੂੰ ਪਏ ਘਾਟੇ ਨੂੰ ਪੂਰਾ ਕਰਨ ਵਿਚ ਮਦਦ ਕਰਦਾ ਹਨ। ਤੁਸੀਂ ਵੱਧ ਤੋਂ ਵੱਧ $400 ਜਾਂ ਤੁਹਾਡੀ ਆਮਦਨ ਦਾ 80%, ਪਹਿਲੇ 104 ਹਫਤੇ ਪ੍ਰਾਪਤ ਕਰ ਸਕਦੇ ਹੋ (ਇਕ ਪਹਿਲੇ ਹਫਤੇ ਨੂੰ ਛੱਡ ਕੇ)। ਉਸ ਤੋਂ ਬਾਅਦ ਤੁਸੀਂ ਇਹ ਬੈਨੀਫਿਟ ਉਤਨੀ ਦੇਰ ਤੱਕ ਪ੍ਰਾਪਤ ਕਰ ਸਕਦੇ ਹੋ ਜਦੋਂ ਤਕ ਤੁਸੀਂ ਆਪਣੀ ਆਮ ਨੌਕਰੀ, ਜਿਸ ਦੇ ਲਈ ਤੁਸੀਂ ਪੜੇ ਲਿਖੇ ਜਾਂ ਕਾਰੀਗਰ ਹੋ, ਨੂੰ ਕਰਨ ਤੋਂ ਅਪੰਗ ਹੋ।

ਕੇਅਰਗਿਵਰ ਬੈਨੀਫਿਟਸ (Caregiver Benefits): ਇਹ ਬੈਨੀਫਿਟ ਉਹਨਾਂ ਲੋਕਾਂ ਲਈ ਹੁੰਦਾ ਹੈ ਜੋ ਘਰੇ ਰਹਿ ਕੇ ਆਪਣੇ ਬਚਿਆਂ ਦੀ ਜਾਂ ਹੋਰਨਾਂ ਦੀ ਦੇਖਭਾਲ ਕਰਦੇ ਹਨ। ਇਸ ਕਲੇਮ ਅਧੀਨ ਵੱਧ ਤੋਂ ਵੱਧ $250 ਪ੍ਰਤੀ ਹਫਤਾ ਮਿਲਦੇ ਹਨ ਪਹਿਲੇ ਵਿਅਕਤੀ ਨੂੰ ਤੇ ਉਸ ਤੋਂ ਬਾਅਦ ਹਰੇਕ ਦੂਸਰੇ ਵਿਅਕਤੀ ਨੂੰ $50 ਪ੍ਰਤੀ ਹਫਤਾ ਮਿਲਦੇ ਹਨ।

ਨੌਨ-ਅਰਨਰ ਬੈਨੀਫਿਟਸ (Non-Earner Benefits): ਇਹ ਬੈਨੀਫਿਟਸ ਤਾਂ ਮਿਲਦੇ ਹਨ ਜੇਕਰ ਤੁਸੀਂ 16 ਸਾਲ ਤੋਂ ਉਪਰ ਦੀ ਉਮਰ ਦੇ ਹੋਵੋ, ਕੰਮ ਨਾ ਕਰਦੇ ਹੋਵੋ, ਤੇ ਆਪਣੀ ਆਮ ਜ਼ਿੰਦਗੀ ਬਤੀਤ ਕਰਨ ਤੋਂ ਅਪੰਗ ਹੋਵੋ। ਇਸ ਬੈਨੀਫਿਟ ਅਧੀਨ ਮਿਲਣ ਵਾਲੀ ਰਕਮ $185 ਪ੍ਰਤੀ ਹਫਤਾ ਹੈ। ਇਹ ਬੈਨੀਫਿਟ ਪਹਿਲੇ 26 ਹਫਤੇ ਨਹੀਂ ਮਿਲਦਾ।
ਮੈਡੀਕਲ ਅਤੇ ਰਿਹੈਬਿਲੇਸ਼ਨ ਦੇ ਬੈਨੀਫਿਟਸ (Medical and rehabilitation benefits): ਇਹ ਮੈਡੀਕਲ ਨਾਲ ਸੰਬੰਧਤ ਲਾਭ ਰਾਸ਼ੀ ਉਹਨਾਂ ਖਰਚਿਆਂ ਵਾਸਤੇ ਹੁੰਦੀ ਹੈ ਜੋ OHIP ਜਾਂ ਹੋਰ ਕਿਸੇ ਪਲੈਨ ਅਧੀਨ ਨਾ ਕਵਰ ਹੁੰਦੇ ਹੋਣ। ਇਸ ਦੇ ਅਧੀਨ 10 ਸਾਲਾਂ ਲਈ ਤੇ ਆਮ ਸੱਟਾਂ ਲਈ (Non-Catastrophic Injury) $100,000 ਮਿਲਦਾ ਹੈ ਤੇ ਤਬਾਹੀ-ਕੁਨ (Catastrophic Injury) ਸੱਟ ਲਈ ਬਾਕੀ ਦੀ ਉਮਰ ਲਈ $1,000,000 ਮਿਲਦਾ ਹੈ।

ਅਟੈਂਡੰਟ ਕੇਅਰ ਬੈਨੀਫਿਟ(Attendant care benefits): ਇਹ ਲਾਭ ਰਾਸ਼ੀ ਤਾਂ ਮਿਲਦੀ ਹੈ ਜੇਕਰ ਤੁਹਾਡੇ ਗੰਭੀਰ ਸੱਟਾਂ ਲਗੀਆਂ ਹੋਣ ਤੇ ਤੁਹਾਡੀ ਦੇਖਭਾਲ ਕਿਸੇ ਹੋਰ ਨੂੰ ਕਰਨੀ ਪੈਂਦੀ ਹੋਵੇ। ਇਸ ਲਾਭ ਰਾਸ਼ੀ ਅਧੀਨ ਤੁਹਾਨੂੰ ਮਹੀਨੇ ਦਾ $3000 ਮਿਲ ਸਕਦਾ ਹੈ ਤੇ ਜੇਕਰ ਤੁਹਾਡੀ ਸੱਟ ਤਬਾਹ-ਕੁਨ() ਹੋਵੇ ਤਾਂ $6000 ਪ੍ਰਤੀ ਮਹੀਨਾ ਮਿਲ ਸਕਦਾ ਹੈ। ਇਸ ਪਲੈਨ ਅਧੀਨ ਵੱਧ ਤੋਂ ਵੱਧ $1,000,000 ਮਿਲ ਸਕਦਾ ਹੈ।

ਅੰਤਿਮ ਸੰਸਕਾਰ ਦੇ ਖਰਚੇ (Funeral Expenses): ਇਹ ਖਰਚਾ ਇਸ ਸੂਰਤ ਵਿਚ ਮਿਲਦਾ ਹੈ ਜੇਕਰ ਇਨਸ਼ੋਰੈਂਸ ਕੀਤੀ ਵਾਲੇ ਵਿਅਕਤੀ ਦੀ ਹਾਦਸੇ ਕਰਕੇ ਮੌਤ ਹੋ ਜਾਵੇ। ਫਿਊਨਰਲ ਦਾ ਖਰਚਾ ਵੱਧ ਤੋਂ ਵੱਧ $6000 ਮਿਲਦਾ ਹੈ ਜਦਕਿ ਮੌਤ ਦੀ ਲਾਭ ਰਾਸ਼ੀ ਮਿਰਤਕ ਦੇ ਹਰੇਕ ਡਿਪੈਂਡੰਟ ਨੂੰ $10,000 ਮਿਲਦੀ ਹੈ। ਜੇਕਰ ਮਿਰਤਕ ਸ਼ਾਦੀ ਸ਼ੁਦਾ ਹੋਵੇ ਤਾਂ ਮੌਤ ਦੀ ਲਾਭ ਰਾਸ਼ੀ ਜੋ ਉਸ ਦੇ ਜੀਵਨ ਸਾਥੀ ਨੂੰ ਮਿਲਦੀ ਹੈ ਉਹ $25,000 ਹੁੰਦੀ ਹੈ। ਜੇਕਰ ਮਿਰਤਕ ਸ਼ਾਦੀ ਸ਼ੁਦਾ ਨਾ ਹੋਵੇ ਤਾਂ ਉਸ ਤੇ ਨਿਰਭਰ ਕਰਨ ਵਾਲਿਆਂ ਨੂੰ ਕੁਲ 25,000 ਲਾਭ ਰਾਸ਼ੀ ਦੇ ਰੂਪ ਵਿਚ ਮਿਲਦਾ ਹੈ ਤੇ ਇਹ ਰਕਮ ਸਾਰਿਆਂ ਨਿਰਭਰ ਕਰਨ ਵਾਲਿਆਂ ਵਿਚ ਬਰਾਬਰ ਵੰਡੀ ਜਾਂਦੀ ਹੈ। ਜੇਕਰ ਮਿਰਤਕ ਕਿਸੇ ਤੇ ਨਿਰਭਰ (dependant) ਹੋਵੇ ਤਾਂ ਉਹ ਵਿਅਕਤੀ ਜਿਸ ਤੇ ਮਿਰਤਕ ਨਿਰਭਰ ਸੀ, ਨੂੰ $10,000 ਦੀ ਲਾਭ ਰਾਸ਼ੀ ਮਿਲਦੀ ਹੈ।

ਹਾਊਸਕੀਪਿੰਗ ਤੇ ਮੇਂਟੀਨੈਂਸ ਬੈਨੀਫਿਟਸ (Housekeeping and Maintenance Benefits): ਇਹ ਲਾਭ ਰਾਸ਼ੀ $100 ਪ੍ਰਤੀ ਹਫਤੇ ਦੇ ਹਿਸਾਬ ਨਾਲ ਘਰ ਦੀ ਸੇਵਾ ਸੰਭਾਲ ਲਈ ਦਿਤੀ ਜਾਂਦੀ ਹੈ ਜੇਕਰ ਤੁਸੀਂ ਗੰਭੀਰ ਸੱਟਾਂ ਕਰਕੇ ਇਹ ਕੰਮ ਕਰਨ ਤੋਂ ਅਸੰਮ੍ਰਥ ਹੋਵੋ ਅਤੇ ਜੇਕਰ ਤੁਸੀਂ ਇਹ ਸਾਰੇ ਕੰਮ ਹਾਦਸੇ ਤੋਂ ਪਹਿਲਾਂ ਕਰਿਆ ਕਰਦੇ ਸਓ।
ਤੁਹਾਡੇ ਹਾਲਾਤਾਂ ਮੁਤਾਬਕ ਤੁਸੀਂ ਹੋਰ ਲਾਭ ਰਾਸ਼ੀ ਲਈ ਵੀ ਯੋਗ ਹੋ ਸਕਦੇ ਹੋ ਜਿਵੇਂ ਕਿ ਮਿਹਮਾਨਾਂ ਦਾ ਖਰਚਾ, ਹਾਦਸੇ ਦੇ ਦੌਰਾਨ ਟੁਟੀਆਂ ਐਨਕਾਂ ਬਨਵਾਉਣ ਦਾ ਖਰਚਾ ਜਾਂ ਕਪੜੇ ਆਦਿ ਪਾਟੱਣ ਦਾ ਖਰਚਾ। _____________________________________________________________

ਸਵਾਲ: ਮੈਂ ਇਕ ਕਾਰ ਹਾਦਸੇ ਵਿਚ ਸ਼ਾਮਲ ਸੀ, ਕੀ ਮੈਂ ਹਰਜਾਨੇ ਵਾਸਤੇ ਸੂ ਕਰ ਸਕਦਾ ਹਾਂ? ਕਾਰ ਹਾਦਸੇ ਤੋਂ ਉਪਜਣ ਵਾਲਾ ਟੋਰਟ (“Tort”) ਕਲੇਮ ਕੀ ਹੁੰਦਾ ਹੈ?

ਟੋਰਟ ਕਲੇਮ

ਟੋਰਟ ਕਲੇਮ ਦੇ ਅਧੀਨ ਮਿਲਣ ਵਾਲੇ ਹਰਜਾਨੇ ਦੀਆਂ ਕਿਸਮਾਂ ਵਿਚ ਸ਼ਾਮਲ ਹਨ ਦਰਦ ਤੇ ਪੀੜਾ ਦਾ ਕਲੇਮ, ਆਮਦਨੀ ਦੇ ਨੁਕਸਾਨ ਦਾ ਕਲੇਮ, ਘਰ ਦੀ ਸੇਵਾ ਸੰਭਾਲ ਦਾ ਕਲੇਮ, ਸਿਹਤ ਨਾਲ ਸੰਬੰਧਤ ਖਰਚਿਆਂ ਦਾ ਕਲੇਮ, ਅਤੇ ਫੈਮਲੀ ਐਕਟ ਅਧੀਨ ਪਰਿਵਾਰ ਦੇ ਮੈਂਬਰਾਂ ਦੇ ਕਲੇਮ।

ਦਰਦ ਤੇ ਪੀੜਾ ਦਾ ਕਲੇਮ (Pain and Suffering)

ਦਰਦ ਤੇ ਪੀੜਾ ਦਾ ਭਾਵ ਹੈ ਉਹ ਸੱਟਾਂ – ਜਿਸਮਾਨੀ ਤੇ ਮਾਨਸਿਕ – ਜੋ ਹਾਦਸੇ ਕਰਕੇ ਲਗੀਆਂ ਹੋਣ। ਓਂਟਾਰੀਓ ਦੇ ਕਾਨੂੰਨ ਦੀ ਇਹ ਮੰਗ ਹੈ ਕਿ ਤੁਹਾਡੀਆਂ ਸੱਟਾਂ ਪਕੀਆਂ ਤੇ ਗੰਭੀਰ ਹੋਣ। ਦਰਦ ਤੇ ਪੀੜਾ ਲਈ ਜਿਹੜਾ ਹਰਜਾਨਾ ਤੁਸੀਂ ਕਲੇਮ ਕਰਦੇ ਹੋ ਉਸ ਤੇ $30,000 ਕਟੌਤੀ-ਰਾਸ਼ੀ (deductible) ਲਾਗੂ ਹੁੰਦੀ ਹੈ।ਪਰ ਇਹ ਕਟੌਤੀ ਰਾਸ਼ੀ ਉਹਨਾਂ ਕਲੇਮਾਂ ਤੇ ਲਾਗੂ ਨਹੀਂ ਹੁੰਦੀ ਜੋ $100,000 ਜਾਂ ਇਸ ਤੋਂ ਉਪਰ ਦੇ ਹੋਣ।
 
ਆਮਦਨੀ ਦਾ ਨੁਕਸਾਨ (Loss of Income)

ਆਮਦਨੀ ਦੇ ਨੁਕਸਾਨ ਦੇ ਕਲੇਮ ਦੇ ਆਮ ਤੌਰ ਤੇ ਦੋ ਹਿੱਸੇ ਹੁੰਦੇ ਹਨ: 1) ਪਿਛਲੇ ਸਮੇਂ ਦੀ ਆਮਦਨੀ ਦਾ ਨੁਕਸਾਨ; 2) ਭਵਿਖ ਵਿਚ ਆਮਦਨੀ ਦਾ ਨੁਕਸਾਨ। ਪਿਛਲੇ ਸਮੇਂ ਦੀ ਆਮਦਨੀ ਦਾ ਨੁਕਸਾਨ ਟੈਕਸ ਤੋਂ ਬਾਅਦ 80% ਤੱਕ ਕਲੇਮ ਹੋ ਸਕਦਾ ਹੈ ਤੇ ਭਵਿਖ ਵਿਚ ਹੋਣ ਵਾਲੀ ਗਰੌਸ ਆਮਦਨੀ (ਟੈਕਸ ਕੱਟਣ ਤੋਂ ਪਹਿਲਾਂ ਦੀ ਆਮਦਨੀ) ਦੇ ਨੁਕਸਾਨ ਦਾ ਕਲੇਮ 100% ਹੋ ਤੱਕ ਹੋ ਸਕਦਾ ਹੈ। ਕੋਈ ਵੀ ਹੋਰ ਮਿਲਣ ਵਾਲੀ ਮਾਲੀ ਮਦਦ ਜਿਵੇਂ ਕਿ ਕੰਮ ਦੀ ਅਪੰਗਤਾ ਦੀ ਇਨਸ਼ੋਰੈਂਸ, ਪਰਾਈਵੇਟ ਅਪੰਗਤਾ ਦੀ ਇਨਸ਼ੋਰੈਂਸ, ਐਕਸੀਡੈਂਟ ਲਾਭ-ਰਾਸ਼ੀ ਆਦਿ, ਇਸ ਹਰਜਾਨੇ ਵਿਚੋਂ ਕੱਟ ਲਈ ਜਾਂਦੀ ਹੈ। ਜੇਕਰ ਤੁਸੀਂ ਕੰਮ ਤੇ ਵਾਪਸ ਮੁੜ ਵੀ ਜਾਵੋ, ਤਾਂ ਵੀ ਤੁਸੀਂ ਆਮਦਨੀ ਦੇ ਨੁਕਸਾਨ ਦਾ ਕਲੇਮ ਪ੍ਰਾਪਤ ਕਰ ਸਕਦੇ ਹੋ।

ਘਰ ਦੀ ਸੇਵਾ ਸੰਭਾਲ ਦਾ ਖਰਚਾ (Housekeeping and Home Maintenance Expenses)

ਹਾਦਸੇ ਵਿਚ ਫੱਟੜ ਵਿਅਕਤੀ ਘਰ ਦੀ ਸੇਵਾ ਸੰਭਾਲ ਦਾ ਖਰਚਾ ਜੋ ਕਿ ਐਕਸੀਡੈਂਟ ਬੈਨੀਫਿਟਸ ਦੀ ਰਾਸ਼ੀ ਵਿਚ ਨਾ ਕਵਰ ਹੋਵੇ, ਦੇ ਕਲੇਮ ਲਈ ਹੱਕਦਾਰ ਹੈ।
 
ਸਿਹਤ ਦੀ ਸੰਭਾਲ ਦੇ ਖਰਚੇ (Health Care Expenses)

ਹਾਦਸੇ ਵਿਚ ਫੱਟੜ ਵਿਅਕਤੀ ਭੂਤ, ਵਰਤਮਾਨ ਤੇ ਭਵਿਖ ਵਿਚ ਹੋਣ ਵਾਲੇ ਉਹ ਮੈਡੀਕਲ ਖਰਚੇ ਜੋ ਓਹਿੱਪ (OHIP) ਜਾਂ ਐਕਸੀਡੈਂਟ ਬੈਨੀਫਿਟਸ ਰਾਹੀਂ ਕਵਰ ਨਹੀਂ ਕੀਤੇ ਜਾਂਦੇ, ਲਈ ਕਲੇਮ ਕਰਨ ਲਈ ਹੱਕਦਾਰ ਹੈ।

ਪਰਿਵਾਰ ਦੇ ਮੈਂਬਰਾਂ ਦੇ ਕਲੇਮ (Claims of Family Members)

ਹਾਦਸੇ ਦਾ ਸਦਕਾ, ਫੈਮਲੀ ਮੈਂਬਰਾਂ ਨੂੰ ਸੰਭਾਲ, ਅਗਵਾਈ ਤੇ ਨਿਜੀ ਸਾਥ ਵਿਚ ਪੈਣ ਵਾਲੇ ਘਾਟੇ ਲਈ ਹਰਜਾਨਾ ਦਿਤਾ ਜਾਂਦਾ ਹੈ। ਇਸ ਵਕਤ, ਸੰਭਾਲ, ਅਗਵਾਈ ਤੇ ਨਿਜੀ ਸਾਥ ਵਿਚ ਪੈਣ ਵਾਲੇ ਘਾਟੇ ਲਈ $50,000 ਤੋਂ ਘੱਟ ਵਾਲੀ ਲਾਭ-ਰਾਸ਼ੀ ਤੇ $15,000 ਦੀ ਕਟੌਤੀ ਰਾਸ਼ੀ ਲਾਗੂ ਹੁੰਦੀ ਹੈ। ਫੈਮਲੀ ਮੈਂਬਰਾਂ ਨੂੰ ਆਪਣੇ ਪਿਆਰੇ ਦੇ ਹਾਦਸੇ ਤੋਂ ਬਾਅਦ ਹੋਣ ਵਾਲੇ ਨਰਸਿੰਗ ਸਰਵਿਸਸ ਤੇ ਹੋਰ ਸੇਵਾ ਸੰਭਾਲ ਤੇ ਕੀਤੇ ਖਰਚੇ ਲਈ ਮੁਆਵਜ਼ੇ ਦਾ ਹੱਕ ਹੈ। ਜੇਕਰ ਹਾਦਸੇ ਵਿਚ ਪਿਆਰੇ ਦੀ ਮੌਤ ਹੋ ਜਾਵੇ ਤਾਂ ਪਰਿਵਾਰ ਦੇ ਮੈਂਬਰ ਇਸ ਮੌਤ ਕਰਕੇ ਹੋਏ ਆਮਦਨੀ ਦੇ ਘਾਟੇ ਦਾ ਕਲੇਮ ਵੀ ਕਰ ਸਕਦੇ ਹਨ।

 

Copyright © Chang LLP Barristers 2009


Web Design & Development by Demac Media