ਟਰਾਂਟੋ ਦੇ ਇਨਸ਼ੋਰੈਂਸ ਤੇ ਪਰਸਨਲ ਇਨਜਰੀ ਦੇ ਵਕੀਲ
ਅਸੀਂ ਬੱਸ ਮੁਕੱਦਮੇਬਾਜ਼ੀ ਹੀ ਕਰਦੇ ਹਾਂ।
ਸਾਡੇ ਕੰਮ ਕਰਨ ਦੇ ਕਾਰਜ ਖੇਤਰਾਂ ਵਿਚ ਸ਼ਾਮਲ ਹਨ:
ਇਨਸ਼ੋਰੈਂਸ ਨਾਲ ਸੰਬੰਧਤ ਮੁਕੱਦਮੇ
ਨਿਜੀ ਸੱਟ ਜਾਂ ਅਪੰਗਤਾ ਦੇ ਕਲੇਮ
ਕਮਰਸ਼ੀਅਲ ਤੇ ਕੌਂਟਰੈਕਟ ਨਾਲ ਸੰਬੰਧਤ ਐਕਸ਼ਨ
ਸਾਡੀ ਵੈਬਸਾਈਟ ਕਈ ਭਾਸ਼ਾਵਾਂ ਵਿਚ ਉਪਲਬਧ ਹੈ ਤੇ ਸਾਡੇ ਵਕੀਲ ਤੇ ਹੋਰ ਕਰਮਚਾਰੀ ਕਈ ਜ਼ੁਬਾਨਾਂ ਬੋਲਦੇ ਹਨ ਤਾਂ ਕੇ ਉਹ ਤੁਹਾਡੀ ਸੇਵਾ ਚੰਗੀ ਤਰ੍ਹਾਂ ਕਰ ਸਕਣ – ਦੇਖੋ ਸਾਡੀ ਵੈਬਸਾਈਟ ਇਹਨਾਂ ਭਾਸ਼ਾਵਾਂ ਵਿਚ - Greek, Punjabi, Chinese (simplified) and Chinese (traditional). ਸਾਡੀਆਂ ਭਾਸ਼ਾਵਾਂ ਵਿਚ ਹਿੰਦੀ, ਫਰੈਂਚ ਤੇ ਰੂਸੀ ਵੀ ਸ਼ਾਮਲ ਹਨ।
ਓਂਟਾਰੀਓ ਤੇ ਕਨੇਡਾ ਵਿਚ ਇਨਸ਼ੋਰੈਂਸ ਲਾਅ (insurance law) ਤੇ ਨਿਜੀ ਸੱਟ (personal injury law) ਨਾਲ ਸੰਬੰਧਤ ਕਾਨੂੰਨਾਂ ਬਾਰੇ ਨਵੀਂ ਜਾਣਕਾਰੀ ਲੈਣ ਲਈ ਸਾਡੇ ਬਲੌਗ ਤੇ ਤਸ਼ਰੀਫ ਲਿਆਓ - Bougadis, Chang BLOG – ਨਾਲੇ ਸਾਡੀਆਂ ਪੁਰਾਣੀਆਂ ਪੋਸਟਾਂ ਪੜਨ ਲਈ ਦੇਖੋ: Bougadis, Chang BLOG ARCHIVE. ਸਾਡੇ ਬਲੌਗ ਦੀ ਆਰ.ਐਸ.ਐਸ ਫੀਡ ਲਈ ਸੰਪਰਕ ਕਰੋ: RSS FEED
ਜੇਕਰ ਤੁਸੀਂ ਸਾਡਾ ਮਾਸਿਕ ਈ-ਖਬਰਨਾਮਾ ਪੜਨਾ ਚਾਹੁੰਦੇ ਹੋ ਤਾਂ ਇਥੇ ਸੰਪਰਕ ਕਰੋ: subscribe here
ਤੁਹਾਡੀ ਫੀਡਬੈਕ ਜ਼ਰੂਰੀ ਹੈ। ਕਿਰਪਾ ਕਰਕੇ ਸਾਨੂੰ ਇਥੇ ਈਮੇਲ ਭੇਜੋ: office@bcbarristers.com ਜਾਂ ਸਾਡਾ ਕਾਨੂੰਨੀ ਸਵਾਲਨਾਮਾ ਭਰੋ: Bougadis, Chang Legal Questions form. ਅੰਗਰੇਜ਼ੀ ਤੋਂ ਇਲਾਵਾ, ਸਾਡੇ ਚੀਨੀ, ਗਰੀਕ, ਪੰਜਾਬੀ ਤੇ ਹਿੰਦੀ ਭਾਸ਼ਾਵਾਂ ਬੋਲਣ ਵਾਲੇ ਕਰਮਚਾਰੀ ਬੜੀ ਖੁਸ਼ੀ ਨਾਲ ਮੁਕੱਦਮੇ ਵਿਚ ਜਾਂ ਹੋਰ ਕਾਨੂੰਨੀ ਸਮਸਿਆ ਦੇ ਹੱਲ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ।
---------------------
ਅਸੀਂ ਟਰਾਂਟੋ ਕਨੇਡਾ ਦੇ ਡਾਊਨਟਾਊਨ ਇਲਾਕੇ ਵਿਚ ਸਥਿੱਤ ਹਾਂ ਤੇ ਅਸੀਂ ਟਰਾਂਟੋ ਦੀਆ ਇਹਨਾਂ ਮੁੱਖ ਅਦਾਲਤਾਂ ਤੋਂ ਸਿਰਫ ਕੁਝ ਕਦਮਾਂ ਦੀ ਦੂਰੀ ਤੇ ਹਾਂ:
• ਓਂਟਾਰੀਓ ਕੋਰਟ ਔਫ ਅਪੀਲ (Ontario Court of Appeal at Osgoode Hall (130 Queen Street West))
• ਓਂਟਾਰੀਓ ਸੁਪੀਰੀਅਰ ਕੋਰਟ ਔਫ ਜਸਟਿਸ (Ontario Superior Court of Justice at 361 and 393 University Avenue);
• ਓਲਡ ਸਿਟੀ ਹਾਲ ਪਰੋਵਿਨਸ਼ੀਅਲ ਕੋਰਟ (Old City Hall Provincial Courthouse);
• ਫੈਡਰਲ ਕੋਰਟ (The Federal Courthouse)
ਟਰਾਂਟੋ ਦੇ ਮੁੱਖ ਹਸਪਤਾਲ ਸਾਡੇ ਦਫਤਰ ਤੋਂ ਕੁਝ ਕਦਮ ਹੀ ਦੂਰ ਹਨ:
ਸਿੱਕ ਚਿਲਡਰਨ ਹਸਪਤਾਲ (The Hospital for Sick Children)
ਪ੍ਰਿਨਸਸ ਮਾਰਗਰੇਟ ਹਸਪਤਾਲ (Princess Margaret Hospital)
ਟਰਾਂਟੋ ਜਨਰਲ ਹਸਪਤਾਲ (Toronto General Hospital)
ਮਾਊਂਟ ਸਾਇਨਾਏ ਹਸਪਤਾਲ (Mount Sinai Hospital)
ਸੇਂਟ ਮਾਈਕਲ ਹਸਪਤਾਲ (St. Michael’s Hospital)
ਵੁਮਨ ਕਾਲਜ ਹਸਪਤਾਲ (Women’s College Hospital)
ਓਂਟਾਰੀਓ ਸਰਕਾਰ ਦੀ ਵਿਧਾਨ ਸਭਾ, ਜੋ ਕਿ ਕੁਈਨ ਪਾਰਕ ਤੇ ਸਥਿੱਤ ਹੈ, ਵੀ ਸਾਡੇ ਦਫਤਰ ਦੇ ਲਾਗੇ ਹੀ ਹੈ ਤੇ ਨਾਲ ਹੀ ਹੋਰ ਵੀ ਕਈ ਸਰਕਾਰੀ ਏਜੰਸੀਆਂ ਲਾਗੇ ਹੀ ਸਥਿੱਤ ਹਨ।
------------------------
ਅਸੀਂ ਓਂਟਾਰੀਓ ਵਿਚ ਕਈ ਸੰਸਥਾਨਕ ਮਸਲਿਆਂ ਦੀ ਨੁਮਾਇੰਦਗੀ ਕਰਦੇ ਹਾਂ ਤੇ ਸਾਡੇ ਤਜ਼ਰਬੇ ਵਾਲੇ ਵਕੀਲ ਨਿਜੀ ਸੱਟਾਂ ਵਾਲੇ ਕਲੇਮਾਂ (ਪੈਦਲ ਤੁਰਨ ਵਾਲਿਆਂ ਨੂੰ ਟੱਕਰ, ਕਾਰ ਹਾਦਸਿਆਂ ਤੋਂ ਉਪਜਣ ਵਾਲੀਆਂ ਗੰਭੀਰ ਸੱਟਾਂ, ਮੋਟਰ ਸਾਈਕਲ ਦੀਆਂ ਟੱਕਰਾਂ, ਤਿਲਕ ਕੇ ਡਿੱਗਣ ਨਾਲ ਲੱਗਣ ਵਾਲੀਆਂ ਸੱਟਾਂ, ਖੇਡਾਂ ਨਾਲ ਸੰਬੰਧਤ ਸੱਟਾਂ, ਸਿਰ ਤੇ ਦਿਮਾਗ਼ ਦੀਆਂ ਸੱਟਾਂ, ਟੁਟੀਆਂ ਹੱਡੀਆਂ, ਤੇ ਅੰਦਰੂਨੀ ਲਹੂ ਰਿਸਨਾ ਆਦਿ) ਵਿਚ, ਹੋਮ ਓਨਰ ਇਨਸ਼ੋਰੈਂਸ ਕਲੇਮ, ਕਮਰਸ਼ੀਅਲ ਜਨਰਲ ਲਾਇਬਿਲੀਟੀ, ਪ੍ਰੋਫੈਸ਼ਨਲ ਨੈਗਲੀਜੈਂਸ, ਮੁਨਸੀਪਾਲਟੀ ਮੁਕੱਦਮੇ ਆਦਿ ਵਿਚ ਮੁਹਾਰਤ ਰੱਖਦੇ ਹਨ।
ਜੇਕਰ ਤੁਸੀਂ ਓਂਟਾਰੀਓ ਵਿਖੇ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਹੋ ਜਾਂ ਤੁਸੀਂ ਘਾਟਾ ਜਾਂ ਨੁਕਸਾਨ ਖਾਧਾ ਹੈ ਤਾਂ ਡਾਊਨਟਾਊਨ ਟਰਾਂਟੋ ਦੇ ਸਾਡੇ ਤਜ਼ਰਬੇਕਾਰ ਵਕੀਲ ਤੁਹਾਡੀ ਨੁਮਾਇੰਦਗੀ ਕਰ ਸਕਦੇ ਹਨ ਤੇ ਤੁਹਾਡੀ ਤੇ ਤੁਹਾਡੇ ਹਿੱਤਾਂ ਦੀ ਰਾਖੀ ਕਰ ਸਕਦੇ ਹਨ ।
ਜੇਕਰ ਤੁਹਾਨੂੰ ਘਰ ਜਾਂ ਕੌਟੇਜ ਦੀ ਇਨਸ਼ੋਰੈਂਸ (cottage or home insurance policy) ਨਾਲ ਸੰਬੰਧਤ ਕੋਈ ਸਮਸਿਆ ਹੈ ਤਾਂ ਸਾਡੇ ਤਜ਼ਰਬੇਕਾਰ ਵਕੀਲ ਤੁਹਾਡੀ ਰਾਖੀ ਲਈ ਅਤੇ ਤੁਹਾਡੇ ਵਾਸਤੇ ਕਾਨੂੰਨੀ ਲੜਾਈ ਲੜ ਸਕਦੇ ਹਨ। ਜੇਕਰ ਤੁਹਾਡੇ ਘਰ ਨੂੰ ਅੱਗ ਕਰਕੇ ਜਾਂ ਹੋਰ ਕਿਸੇ ਤਰੀਕੇ ਨਾਲ ਨੁਕਸਾਨ ਪੁਜਿਆ ਹੈ ਜਾਂ ਜੇਕਰ ਤੁਹਾਡੇ ਘਰ ਵਿਚ ਚੋਰੀ ਹੋਈ ਹੈ ਤੇ ਤੁਹਾਡੀਆਂ ਨਿਜੀ ਚੀਜ਼ਾਂ ਦੀ ਚੋਰੀ ਹੋ ਗਈ ਹੈ ਜਾਂ ਜੇਕਰ ਤੁਹਾਡੇ ਘਰ ਦੀ ਮੁਰੰਮਤ ਆਦਿ ਕਰਨ ਵਿਚ ਕੋਈ ਸਮਸਿਆ ਹੈ ਤਾਂ ਤੁਸੀਂ ਕਾਨੂੰਨੀ ਮਦਦ ਲਈ ਸਾਨੂੰ ਫੋਨ ਕਰ ਸਕਦੇ ਹੋ।
ਕੀ ਤੁਸੀਂ ਕਾਰ ਜਾਂ ਮੋਟਰ ਸਾਈਕਲ ਹਾਦਸੇ ਵਿਚ ਚੋਟ-ਗ੍ਰਸਤ ਹੋ? ਸਾਡੇ ਚੋਟੀ ਦੇ ਡਾਊਨਟਾਊਨ ਟਰਾਂਟੋ ਦੇ ਵਕੀਲ ਤੁਹਾਡੇ ਵਾਸਤੇ ਤੇ ਤੁਹਾਡੇ ਹੱਕਾਂ ਦੀ ਰਾਖੀ ਲਈ ਲੜ ਸਕਦੇ ਹਨ। ਅਸੀਂ ਗੰਭੀਰ ਤੇ ਤਬਾਹੀ-ਕੁਨ ਸੱਟਾਂ ਲਈ ਮੁਦਈ ਦੇ ਤੌਰ ਤੇ ਕੇਸ ਲੜਦੇ ਹਾਂ। ਭਵਿੱਖ ਵਿਚ ਹੋਣ ਵਾਲੇ ਆਮਦਨੀ ਦੇ ਘਾਟੇ, ਕੇਅਰ ਦੇ ਘਾਟੇ ਆਦਿ ਸਾਡਾ ਖਾਸ ਫੋਕਸ ਹੁੰਦੇ ਹਨ। ਅਸੀਂ ਦਰਦ ਤੇ ਪੀੜਾ ਦੇ ਮੁਆਵਜ਼ੇ ਦੇ ਕਲੇਮ, ਮਨੋਰੰਜਨ ਨਾ ਕਰ ਸਕਣ ਦੇ ਕਲੇਮ, ਮਾਨਸਿਕ ਤੇ ਜਜ਼ਬਾਤੀ ਪੀੜਾ ਦੇ ਕੇਸ, ਤੇ ਡਿਪਰੈਸ਼ਨ ਆਦਿ ਦੇ ਕੇਸ ਜੋ ਗੰਭੀਰ ਕਾਰ ਹਾਦਸੇ ਤੋਂ ਉਪਜੀ ਗੰਭੀਰ ਸੱਟ ਦਾ ਨਤੀਜਾ ਹੁੰਦੇ ਹਨ, ਕਰਦੇ ਹਾਂ। ਅਸੀਂ ਬਿਲ 198 ਥ੍ਰੈਸ਼ਹੋਲਡ (Bill 198 threshold) ਨਾਲ ਸੰਬੰਧਤ ਦਰਦ ਤੇ ਪੀੜਾ ਦੇ ਕੇਸ ਕਰਦੇ ਹਾਂ। ਜੇਕਰ ਤੁਸੀਂ ਐਕਸੀਡੈਂਟ ਕਰਕੇ ਕੰਮ ਕਰਨ ਤੋਂ ਅਸੰਮ੍ਰਥ ਹੋ ਤਾਂ ਸਾਨੂੰ ਫੋਨ ਕਰੋ।
ਅਸੀਂ ਐਕਸੀਡੈਂਟ ਬੈਨੀਫਿਟ ਕਲੇਮ ਅਤੇ ਐਪਲੀਕੇਸ਼ਨ ਆਦਿ ਨਾਲ ਸੰਬੰਧਤ ਸਮਝੌਤੇ ਕਰਨ ਵਿਚ ਸਹਾਈ ਹੁੰਦੇ ਹਾਂ ਜਿਸ ਵਿਚ ਸ਼ਾਮਲ ਹਨ ਇਨਕਮ ਰਿਪਲੇਸਮੈਂਟ ਬੈਨੀਫਿਟ (including income replacement benefits), ਤੁਹਾਡੀ ਨਿਜੀ ਸੇਵਾ ਸੰਭਾਲ ਲਈ ਅਟੈਂਡੰਟ ਕੇਅਰ (attendant care), ਤੁਹਾਡੇ ਘਰ ਦੀ ਸੇਵਾ ਸੰਭਾਲ ਲਈ ਹਾਊਸਕੀਪਿੰਗ ਮਦਦ (housekeeping and home maintenance help), ਮੈਡੀਕਲ ਤੇ ਰੀਹੈਬੀਲੀਟੇਸ਼ਨ ਬੈਨੀਫਿਟਸ (medical and rehabilitation benefits) ਜਿਵੇਂ ਕਿ – ਫਿਜ਼ੀਓਥੈਰਪੀ (physiotherapy), ਕਾਇਰੋਪਰੈਕਟਿਕ ਮਾਲਸ਼ (chiropractic massage), ਐਕੂਪੰਚਰ (acupuncture), ਪਰਿਸਕਰਿਪਸ਼ਨ ਮੈਡੀਕੇਸ਼ਨ (prescription medication), ਮੈਡੀਕਲ ਅਸਿੱਸਟਿਵ ਡਿਵਾਈਸਸ (medical assistive devices) ਅਤੇ ਮੈਡੀਕਲ ਮਸ਼ੀਨਰੀ ਆਦਿ (.i.e. electric powered beds, electric wheelchairs, etc).
ਕੀ ਤੁਹਾਡੇ, ਨਿਜੀ ਪ੍ਰਾਪਰਟੀ ਜਾਂ ਸਾਈਡਵਾਕ ਤੇ ਤਿਲਕ ਕੇ ਡਿੱਗਣ ਕਰਕੇ, ਸੱਟ ਲੱਗੀ ਹੈ? ਸਾਡੇ ਤਜ਼ਰਬੇਕਾਰ ਵਕੀਲ ਤੁਹਾਡੇ ਵਾਸਤੇ ਕੰਮ ਕਰ ਸਕਦੇ ਹਨ, ਤੁਹਾਡੇ ਖਰਚਿਆਂ ਨਾਲ ਤੇ ਤੁਹਾਡੀ ਜੇਬ ਵਿਚੋਂ ਹੋਏ ਖਰਚਿਆਂ ਦਾ ਕੋਈ ਹੱਲ ਲੱਭ ਸਕਦੇ ਹਨ ਤੇ ਨਾਲ ਹੀ ਤੁਹਾਡੇ ਲਈ ਹਾਦਸੇ ਵਿਚ ਲੱਗੀ ਸੱਟ ਦਾ ਤੇ ਹਰਜਾਨੇ ਦਾ ਮੁਕੱਦਮਾ ਲੱੜ ਸਕਦੇ ਹਨ।
ਲੰਬੇ ਸਮੇਂ ਦੀ ਅਪੰਗਤਾ ਦੀ ਇਨਸ਼ੋਰੈਂਸ (long term disability insurance) ਕਵਰੇਜ ਤੁਹਾਡੇ ਵਾਸਤੇ ਤੇ ਤੁਹਾਡੇ ਪਰਿਵਾਰ ਵਾਸਤੇ ਇਕ ਜ਼ਰੂਰੀ ਸੁਰਖਿਆ ਹੈ। ਸਾਡੇ ਤਜ਼ਰਬੇਕਾਰ ਇਨਸ਼ੋਰੈਂਸ ਲਿਟੀਗੇਸ਼ਨ ਵਕੀਲ ਤੁਹਾਡੀਆਂ ਸਮਸਿਆਵਾਂ ਹੱਲ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ।
ਜਦੋਂ ਤੁਸੀਂ ਲੰਬੇ ਸਮੇਂ ਦੀ ਅਪੰਗਤਾ ਦੀ ਲਾਭ-ਰਾਸ਼ੀ (ਬੈਨੀਫਿਟਸ) ਵਾਸਤੇ ਅਪਲਾਈ ਕਰਦੇ ਹੋ ਤਾਂ ਤੁਹਾਡੀ ਇਨਸ਼ੋਰੈਂਸ ਕੰਪਨੀ ਤੁਹਾਡੀ ਅਰਜ਼ੀ ਤੇ ਗਹੁ ਨਾਲ ਵਿਚਾਰ ਕਰਦੀ ਹੈ ਤੇ ਦੇਖਦੀ ਹੈ ਕਿ ਇਸ ਪਾਲਸੀ ਦੀ ਕਿਹੜੀ ਸ਼ਬਦਾਵਲੀ ਤੁਹਾਡੇ ਤੇ ਲਾਗੂ ਹੁੰਦੀ ਹੈ। ਇਹ ਜ਼ਰੂਰੀ ਹੈ ਕਿ ਪਾਲਸੀ ਦੀ ਸ਼ਬਦਾਵਲੀ ਤੇ ਚੰਗੀ ਤਰਾਂ ਵਿਚਾਰ ਕੀਤਾ ਜਾਵੇ ਤੇ ਉਸ ਕਿਰਿਆ ਤੇ ਵੀ ਵਿਚਾਰ ਕੀਤਾ ਜਾਵੇ ਜਿਸ ਅਧੀਨ ਤੁਹਾਡੀ ਪਾਲਸੀ, ਮੈਡੀਕਲ ਰਾਏ ਤੋਂ ਉਤਪੁੰਨ ਹੋਣ ਵਾਲੇ ਵਾਦ ਵਿਵਾਦ ਦਾ ਹੱਲ ਲਭਦੀ ਹੈ। ਅਲੱਗ ਅਲੱਗ ਇਨਸ਼ੋਰੈਂਸ ਪਾਲਸੀਆਂ ਲੰਬੇ ਸਮੇਂ ਦੀ ਅਪੰਗਤਾ ਦੀ ਕਵਰੇਜ ਅਲੱਗ ਅਲੱਗ ਤਰੀਕਿਆਂ ਤੇ ਸਮਿਆਂ ਤੇ ਕਰਦੀਆਂ ਹਨ। ਚਾਹੇ ਤੁਸੀਂ ਪੂਰੀ ਤਰਾਂ ਤੇ ਹਮੇਸ਼ਾਂ ਵਾਸਤੇ ਅਪੰਗ ਹੋ ਜਾਂ ਤੁਸੀਂ ਬਿਲਕੁਲ ਹੀ ਆਪਣੀ ਨੌਕਰੀ ਤੇ ਜਾਂ ਕਿਸੇ ਵੀ ਨੌਕਰੀ ਤੇ ਕੰਮ ਕਰਨ ਤੋਂ ਅਸੰਮ੍ਰਥ ਹੋ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੀ ਐਪਲੀਕੇਸ਼ਨ ਜਾਂ ਕਵਰੇਜ ਤੋਂ ਹੋਈ ਨਾਂਹ ਦਾ ਇਕ ਵਾਰੀ ਤਜ਼ਰਬੇਕਾਰ ਵਕੀਲ ਪਾਸੋਂ ਰਿਵੀਊ ਕਰਵਾ ਲਵੋ। ਲੰਬੇ ਸਮੇਂ ਦੀ ਅਪੰਗਤਾ ਦਾ ਸਾਡੇ ਵਲੋਂ ਤਾਜ਼ਾ ਰਿਵੀਊ ਲਈ ਦੇਖੋ: recent review of long term disability caselaw, visit our blog.
ਕੀ ਤੁਸੀਂ ਦਰਦ, ਸੱਟ, ਲਗਾਤਾਰ ਦਰਦ, ਫਾਈਬਰੋਮਾਈਆਲਗੀਆ (fibromyalgia), ਡਿਪਰੈਸ਼ਨ, ਸਟਰੈਸ (post-traumatic stress disorder), ਫਿਕਰ, ਥਕਾਵਟ, ਜਾਂ ਹੋਰ ਕਿਸੇ ਗੰਭੀਰ ਸੱਟ ਕਰਕੇ ਕੰਮ ਕਰਨ ਤੋਂ ਅਸੰਮ੍ਰਥ ਹੋ? ਕੀ ਤੁਹਾਡੇ ਪਾਸ ਕੋਈ ਆਮਦਨੀ ਨਹੀਂ ਤੇ ਤੁਸੀਂ ਆਪਣੇ ਪਰਿਵਾਰ ਦੀ ਸੰਭਾਲ ਕਰਨ ਤੋਂ ਅਸੰਮ੍ਰਥ ਹੋ? ਕੀ ਤੁਹਾਡੀ ਥੋੜੇ ਸਮੇਂ ਦੀ ਅਪੰਗਤਾ ਦੀ ਇਨਸ਼ੋਰੈਂਸ (short-term disability (STD) insurance) ਖਤਮ ਹੋ ਗਈ ਹੈ ਜਾਂ ਹੋਣ ਵਾਲੀ ਹੈ? ਕੀ ਤੁਸੀਂ ਆਪਣੀ ਇਨਸ਼ੋਰੈਂਸ ਪਾਲਸੀ ਦੀ ਲੰਬੇ ਸਮੇਂ ਦੀ ਅਪੰਗਤਾ (long-term disability (LTD) insurance) ਦੀ ਕਵਰੇਜ ਲਈ ਅਪਲਾਈ ਕਰੋਗੇ? ਕੀ ਤੁਸੀਂ ਆਸ ਰੱਖਦੇ ਹੋ ਕਿ ਤੁਸੀਂ ਕਨੇਡਾ ਪੈਨਸ਼ਨ ਪਲੈਨ ਡਿਸਅਬੀਲਿਟੀ (CPP Disability) ਲਈ ਅਪਲਾਈ ਕਰੋਗੇ? ਕੀ ਤੁਸੀਂ ਓਂਟਾਰੀਓ ਡਿਸਅਬੀਲਿਟੀ ਸੁਪੋਰਟ ਪਲੈਨ (ODSP) ਲਈ ਅਪਲਾਈ ਕਰਨ ਬਾਰੇ ਸੋਚਿਆ ਹੈ? ਸਾਨੂੰ ਕਾਲ ਕਰੋ ਤੇ ਸਾਡੇ ਤਜ਼ਰਬੇਦਾਰ ਡਾਊਨਟਾਊਨ ਟਰਾਂਟੋ ਦੇ ਵਕੀਲ ਤੁਹਾਡੀਆਂ ਸਮਸਿਆਵਾਂ ਦਾ ਹੱਲ ਲੱਭ ਸਕਦੇ ਹਨ।
ਜੇਕਰ ਕੋਈ ਗੇਮ ਜਾਂ ਖੇਡ ਖੇਡਦਿਆਂ ਤੁਸੀਂ ਜਾਂ ਖਾਸ ਕਰਕੇ ਤੁਹਾਡਾ ਬੱਚਾ ਚੋਟ-ਗ੍ਰਸਤ ਹੋ ਜਾਵੇ ਤਾਂ ਇਸ ਦਾ ਤੁਹਾਡੇ ਪਰਿਵਾਰ ਤੇ ਗਹਿਰਾ ਤੇ ਤਬਾਹਕੁਨ ਅਸਰ ਹੋ ਸਕਦਾ ਹੈ। ਸਿਰ ਦੀਆਂ ਗੰਭੀਰ ਸੱਟਾਂ ਜਾਂ ਬਰੇਨ ਡੈਮੇਜ ਸਮੇਤ ਹੋਸ਼ ਗਵਾਉਣ ਦੇ (ਕੌਮਾ ਆਦਿ), ਅੰਨਾਪਨ ਜਾਂ ਹੋਰ ਦੇਖਣ ਨਾਲ ਸੰਬੰਧਤ ਸਮਸਿਆਵਾਂ, ਪਿਠ ਦੀਆਂ ਸੱਟਾਂ ਸਮੇਤ ਸਪਾਈਨਲ ਕੋਰਡ ਜਾਂ ਡਿਸਕ ਦੀਆਂ ਸਮਸਿਆਵਾਂ, ਹੱਡੀਆਂ ਟੁਟਣੀਆਂ, ਸਰਜਰੀ ਜਾਂ ਹੋਰ ਕਿਸੇ ਕਾਰਨ ਕਰਕੇ ਹਸਪਤਾਲ ਜਾਣ ਵਾਲੀਆਂ ਸੱਟਾਂ ਆਦਿ ਸਭ ਜ਼ਿੰਦਗੀ ਨੂੰ ਬਦਲ ਸਕਦੀਆਂ ਹਨ ਤੇ ਇਹਨਾਂ ਸਮਸਿਆਵਾਂ ਨਾਲ ਨਜਿੱਠਣ ਲਈ ਤਜ਼ਰਬੇਕਾਰ ਵਕੀਲ ਦੀ ਲੋੜ ਪੈਂਦੀ ਹੈ।
ਗੰਭੀਰ ਤੇ ਤਬਾਹਕੁਨ ਸੱਟਾਂ ਫੱਟੜ ਬੰਦੇ ਵਾਸਤੇ ਤੇ ਉਸ ਦੇ ਪਰਿਵਾਰ ਵਾਸਤੇ ਘਾਤਕ ਸਿੱਧ ਹੁੰਦੀਆਂ ਹਨ ਤੇ ਉਸ ਨੂੰ ਕੰਮ ਕਰਨ ਤੋਂ ਅਸੰਮ੍ਰਥ ਹੋਣ ਕਰਕੇ ਕਈ ਵਾਰ ਆਮਦਨੀ ਤੋਂ ਹੀਣਾ ਕਰ ਦਿੰਦੀਆਂ ਹਨ। ਬਰੇਨ ਡੈਮੇਜ ਤੇ ਹੋਰ ਸਿਰ ਦੀਆਂ ਸੱਟਾਂ ਲਈ ਬਹੁਤ ਜ਼ਿਆਦਾ ਮੈਡੀਕਲ ਇਲਾਜ ਦੀ ਲੋੜ ਪੈਂਦੀ ਹੈ ਤੇ ਅਜਿਹੇ ਮਸਲਿਆਂ ਵਿਚ ਤਜ਼ਰਬੇਕਾਰ ਵਕੀਲਾਂ ਦੀ ਲੋੜ ਹੁੰਦੀ ਹੈ।
ਸਾਡੀ ਤਜ਼ਰਬੇਕਾਰ ਡਾਊਨਟਾਊਨ ਟਰਾਂਟੋ ਦੇ ਵਕੀਲਾਂ ਦੀ ਟੀਮ ਵਿਚ ਸ਼ਾਮਲ ਹਨ ਚੀਨੀ ਭਾਸ਼ਾ ਬੋਲਣ ਵਾਲੇ ਵਕੀਲ, ਕਲਰਕ ਤੇ ਹੋਰ ਕਰਮਚਾਰੀ ਜੋ ਮੈਂਡਰਿਨ (Mandarin) ਤੇ ਕੈਂਟੋਨੀਸ (Cantonese) ਭਾਸ਼ਾਵਾਂ ਬੋਲਦੇ ਹਨ ਤੇ ਉਹ ਤੁਹਾਡੀ ਮਦਦ ਕਰ ਸਕਦੇ ਹਨ ਜਦੋਂ ਤੁਸੀਂ ਕਾਰ ਹਾਦਸੇ ਕਰਕੇ ਲਗੀ ਸੱਟ ਕਾਰਨ ਕੰਮ ਕਰਨ ਤੋਂ ਅਸੰਮ੍ਰਥ ਹੋਵੋ। ਸਾਡੀ ਟੌਪ ਦੀ ਲਾਅ ਫਰਮ ਵਿਚ ਗਰੀਕ (Greek) ਬੋਲਣ ਵਾਲ ਵਕੀਲ, ਕਲਰਕ ਤੇ ਕਰਮਚਾਰੀ ਵੀ ਹਨ ਜੋ ਤੁਹਾਡੀ ਮਦਦ ਇਨਸ਼ੋਰੈਂਸ ਫਾਰਮ ਤੇ ਐਪਲੀਕੇਸ਼ਨਾਂ ਭਰਨ ਵਿਚ, ਤੇ ਹੋਰ ਤਰੀਕਿਆਂ ਨਾਲ ਕਰ ਸਕਦੇ ਹਨ। ਸਾਡੀ ਟਰਾਂਟੋ ਲਿਟੀਗੇਸ਼ਨ ਫਰਮ ਵਿਚ ਸ਼ਾਮਲ ਹਨ ਪੰਜਾਬੀ ਤੇ ਹਿੰਦੀ ਬੋਲਣ ਵਾਲੇ ਵਕੀਲ, ਕਲਰਕ, ਤੇ ਕਰਮਚਾਰੀ ਜਿਹੜੇ ਤੁਹਾਡੀ ਮਦਦ, ਐਕਸੀਡੈਂਟ ਬੈਨੀਫਿਟ ਇਨਸ਼ੋਰੈਂਸ ਨਾਲ ਸੰਬੰਧਤ ਸਮਸਿਆਵਾਂ ਵਿਚ ਅਤੇ ਲੰਬੇ ਸਮੇਂ ਦੀ ਅਪੰਗਤਾ ਇਨਸ਼ੋਰੈਂਸ ਵਿਚ ਕਰ ਸਕਦੇ ਹਨ।
ਬੋਗਾਡਿਸ, ਚੈਂਗ ਲੀਗਲ ਸਵਾਲਨਾਮਾ (Bougadis, Chang Legal Questions form): ਤੁਸੀਂ ਇਹ ਫਾਰਮ ਵਰਤ ਸਕਦੇ ਹੋ, ਸਾਨੂੰ ਲੀਗਲ ਸਵਾਲ ਕਰਨ ਲਈ: 1) ਚੀਨੀ ਭਾਸ਼ਾ ਵਿਚ ਕਿਉਂਕਿ ਸਾਡੇ ਕੋਲੇ ਮੈਂਡਰਿਨ ਤੇ ਕੈਂਟੋਨੀਸ ਬੋਲਣ ਵਾਲੇ ਵਕੀਲ ਹਨ ਜੋ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ; 2) ਗਰੀਕ ਭਾਸ਼ਾ ਵਿਚ ਕਿਉਂਕਿ ਸਾਡੇ ਪਾਸ ਗਰੀਕ ਬੋਲਣ ਵਾਲਾ ਵਕੀਲ ਹੈ, ਜੋ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ; 3) ਪੰਜਾਬੀ ਜਾਂ ਹਿੰਦੀ ਭਾਸ਼ਾਵਾਂ ਵਿਚ ਕਿਉਂਕਿ ਸਾਡੇ ਪਾਸ ਇਹਨਾਂ ਜ਼ੁਬਾਨਾਂ ਨੂੰ ਬੋਲਣ ਵਾਲਾ ਵਕੀਲ ਮੌਜੂਦ ਹੈ ਜੋ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ।
ਕਨੇਡੀਅਨ ਇਨਸ਼ੋਰੈਂਸ ਅਤੇ ਪਰਸਨਲ ਇਨਜਰੀ ਬਾਰੇ ਨਵੀਂ ਤੋਂ ਨਵੀਂ ਲੀਗਲ ਜਾਣਕਾਰੀ ਲੈਣ ਲਈ ਦੇਖੋ:
• Bougadis, Chang traditional Chinese BLOG and BLOG ARCHIVE;
• Bougadis, Chang simplified Chinese BLOG and BLOG ARCHIVE;
• Bougadis, Chang Greek BLOG and BLOG ARCHIVE; or
• Bougadis, Chang Punjabi BLOG and BLOG ARCHIVE.
ਨਵੇਂ ਗਾਹਕ ਸਾਨੂੰ ਅਕਸਰ ਕਹਿੰਦੇ ਹਨ, “ਮੈਨੂੰ ਟਰਾਂਟੋ ਦੇ ਵਕੀਲ ਦੀ ਲੋੜ ਹੈ ਕਿਉਂਕਿ ਮੈਂ ਕਾਰ ਐਕਸੀਡੈਂਟ ਦੇ ਕਾਰਨ ਕੰਮ ਨਹੀਂ ਕਰ ਸਕਦਾ। ਮੇਰੇ ਪਾਸ ਆਪਣੇ ਬਿੱਲ ਅਦਾ ਕਰਨ ਲਈ ਕੋਈ ਪੈਸਾ ਨਹੀਂ ਹੈ। ਮੈਨੂੰ ਠੀਕ ਹੋਣ ਲਈ ਮੈਡੀਕਲ ਤੇ ਮਾਲੀ ਮਦਦ ਦੀ ਲੋੜ ਹੈ। ਮੈਨੂੰ ਕੋਈ ਅਜਿਹਾ ਚਾਹੀਦਾ ਹੈ ਜੋ ਇਨਸ਼ੋਰੈਂਸ ਫਾਰਮ ਸਮਝਣ ਵਿਚ ਤੇ ਬੈਨੀਫਿਟ ਲੈਣ ਵਿਚ ਮੇਰੀ ਮਦਦ ਕਰ ਸਕੇ।”
ਸਾਡੀ ਲਾਅ ਫਰਮ ਫੌਰੀ ਤੌਰ ਤੇ ਤੁਹਾਡੇ ਵਾਸਤੇ ਐਕਸੀਡੈਂਟ ਬੈਨੀਫਿਟ ਫਾਰਮ ਭਰ ਸਕਦੀ ਹੈ ਤਾ ਕੇ ਤੁਹਾਡੀ ਆਮਦਨੀ ਦੇ ਬੈਨੀਫਿਟ ਤੇ ਹੋਰ ਮਾਲੀ ਮਦਦ ਜਲਦੀ ਤੋਂ ਜਲਦੀ ਮੁਮਕਿਨ ਹੋ ਸਕੇ। ਅਸੀਂ ਮੈਡੀਕਲ ਇਲਾਜ ਤੇ ਦਵਾਈਆਂ ਆਦਿ ਵਿਚ ਵੀ ਮਦਦ ਕਰਦੇ ਹਾਂ ਤਾ ਕੇ ਤੁਸੀਂ ਆਪਣਾ ਸਾਰਾ ਧਿਆਨ ਠੀਕ ਹੋਣ ਤੇ ਲਾ ਸਕੋ। ਅਸੀਂ ਤੁਹਾਡੇ ਵਾਸਤੇ ਡਰਾਈਵਰ ਜਿਸਨੇ ਤੁਹਾਡੇ ਵਿਚ ਟੱਕਰ ਮਾਰੀ ਹੋਵੇ ਦੇ ਖਿਲਾਫ, ਟੋਰਟ ਲਾਅਸੂਟ (ਮੁਕੱਦਮਾ) ਵੀ ਕਰਦੇ ਹਾਂ ਤਾ ਕੇ ਤੁਸੀਂ ਹਰਜਾਨੇ ਦੀ ਰਕਮ ਹਾਸਲ ਕਰ ਸਕੋ ਤੇ ਆਪਣੇ ਭਵਿੱਖ ਨੂੰ ਬਚਾ ਸਕੋ।
ਪੈਦਲ ਤੁਰਨ ਵਾਲਿਆਂ ਬਾਰੇ, ਸਾਈਕਲ ਸਵਾਰਾਂ ਬਾਰੇ ਤੇ ਮੋਟਰਸਾਈਕਲ ਹਾਦਸਿਆਂ ਬਾਰੇ ਹੋਰ ਜਾਣਕਾਰੀ ਲਈ ਦੇਖੋ ਸਾਡਾ ਜਾਣਕਾਰੀ ਪੇਜ ਜਾਂ ਸਾਨੂੰ ਈਮੇਲ ਕਰੋ: see our information page or email or call us with questions.