George A. Bougadis

Tel: 416-703-2402, ext 200
Fax: 416-703-2406
E-mail: bougadis@bcbarristers.com


ਜੌਰਜ ਨੇ ਓਨਟਾਰੀਓ ਦੀ ਬਾਰ ਐਸੋਸੀਏਸ਼ਨ ਦਾ ਹਿੱਸਾ ਬਨਣ ਤੋਂ ਪਹਿਲਾਂ ਲੋਅਰ ਕੈਨੇਡਾ ਕਾਲਜ, ਕੁਈਨ ਯੁਨੀਵਰਸਟੀ ਕਿੰਗਸਟਨ, ਮਕਗਿਲ ਯੁਨੀਵਰਸਟੀ ਤੇ ਯੁਨੀਵਰਸਟੀ ਆਫ ਕੈਲਗਰੀ ਵਿਖੇ ਵਿਦਿਆ ਹਾਸਲ ਕੀਤੀ।

ਜੌਰਜ ਦੀ ਵਕਾਲਤ ਦੇ ਕਾਰਜ ਖੇਤਰ ਵਿਚ ਸ਼ਾਮਿਲ ਹਨ: ਇਨਸ਼ੋਰੈਂਸ ਨਾਲ ਸੰਬੰਧਤ ਮੁਕੱਦਮੇ ਅਤੇ ਅਪੀਲ; ਕਵਰੇਜ ਓਪੀਨੀਅਨ (coverage opinion), ਕੰਪਨੀਆਂ ਨਾਲ ਸੰਬੰਧਤ ਵਾਪਾਰਕ ਵਿਵਾਦ ਅਤੇ ਆਰਬੀਟਰੇਸ਼ਨ (arbitrations); ਪਰੌਡਕਟ ਲਾਇਅਬਿਲੀਟੀ (product liability); ਪੇਸ਼ਾਵਰ ਲਾਪਰਵਾਹੀ (professional negligence) ਦੇ ਕੇਸ; ਨਿਜੀ ਹਾਨੀ ਤੇ ਚੋਟ (personal injury); ਡਾਕਟਰੀ ਲਾਪਰਵਾਹੀ ਦੇ ਕੇਸ।

ਜੌਰਜ ਨੇ ਸਫਲਤਾ ਨਾਲ ਓਨਟਾਰੀਓ ਦੇ ਹਰੇਕ ਲੈਵਲ ਦੇ ਕੋਰਟ (ਅਦਾਲਤ) ਜਿਵੇਂ ਕਿ ਡਿਵੀਯਨਲ ਕੋਰਟ, ਕੋਰਟ ਆਫ ਅਪੀਲ, ਕਈ ਤਰਾਂ ਦੇ ਟ੍ਰਿਬਿਊਨਲ (tribunal) ਤੇ ਕਮੀਸ਼ਨ, ਅਤੇ ਫਾਇਨੈਨਸ਼ੀਅਲ ਸਰਵਿਸਸ ਕਮੀਸ਼ਨ ਆਫ ਓਨਟਾਰੀਓ ਆਦਿ ਵਿਖੇ ਕੇਸ ਲੜੇ ਹਨ।

  ਜੌਰਜ ਕਈ ਵਕੀਲਾਂ, ਸੂਬਾਈ ਤੇ ਰਾਜਸੀ ਵਾਪਾਰਕ ਕੰਪਨੀਆਂ, ਇਨਸ਼ੋਰੈਂਸ ਕੰਪਨੀਆਂ, ਤੇ ਆਮ ਲੋਕਾਂ ਦਾ ਕਾਨੂੰਨੀ ਸਾਲਾਹਕਾਰ ਹੈ। ਜੌਰਜ ਅਤੇ ਇਹਨਾਂ ਦੀ ਫਰਮ ਨੂੰ ਆਮ ਹੀ ਹੋਰ ਵਕੀਲਾਂ ਵਲੋਂ ਉਹਨਾਂ ਦੇ ਖਾਸ ਮੁਵੱਕਿਲਾਂ (client) ਦੇ ਮੁਕੱਦਮੇ ਤੇ ਅਪੀਲਾਂ ਲਈ ਰਿਟੇਨ ਕੀਤਾ ਜਾਂਦਾ ਹੈ। ਸਭ ਜਾਣਕਾਰੀ ਤੇ ਦੱਸ ਪਾਉਣ ਵਾਲਿਆਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਨਾਂ ਤੇ ਜਾਣਕਾਰੀ ਗੁਪਤ ਰੱਖੇ ਜਾਂਦੇ ਹਨ।

  ਨਿਜੀ ਸ਼ੌਕ: ਜੌਰਜ ਦੇ ਨਿਜੀ ਸ਼ੌਕ ਹਨ: ਸਕੁਐਸ਼, ਹਾਕੀ, ਗੋ (ਜਪਾਨੀ ਸ਼ਤਰੰਜ), ਦੁਰਲਭ ਕਿਤਾਬਾਂ ਪੜਨੀਆਂ, ਵਕਾਲਤ ਨਾਲ ਸੰਬੰਧਤ ਕੰਪਿਊਟਰ ਤਕਨੀਕ ਵਿਚ ਮੁਹਾਰਤ ਹਾਸਲ ਕਰਨੀ, ਅਤੇ ਵਾਤਾਵਰਨ ਨਾਲ ਸੰਬੰਧਤ ਸਮਾਜੀ ਇਨਸਾਫ ਵਾਸਤੇ ਲੜਨਾ।

 ਐਸੋਸੀਏਸ਼ਨ (ਜਿਨਾਂ ਦੇ ਜੌਰਜ ਮੈਂਬਰ ਹਨ):

 ਲਾਅ ਸੋਸਾਈਟੀ ਆਫ ਅੱਪਰ ਕੈਨੇਡਾ
ਐਡਵੋਕੇਟਸ ਸੋਸਾਈਟੀ
ਮੈਟਰੋਪੋਲੀਟਨ ਟਰਾਂਟੋ ਟਰਾਇਲ ਲਾਇਰਸ ਐਸੋਸੀਏਸ਼ਨ
ਕਨੇਡੀਅਨ ਤੇ ਓਨਟਾਰੀਓ ਬਾਰ ਐਸੋਸੀਏਸ਼ਨ
ਹਿਲੇਨਿਕ ਕਨੇਡੀਅਨ ਲਾਇਰਸ ਐਸੋਸੀਏਸ਼ਨ (ਉਪ-ਪ੍ਰਧਾਨ)
ਕਨੇਡੀਅਨ ਡਿਫੈਨਸ ਲਾਇਰਸ ਐਸੋਸੀਏਸ਼ਨ
ਹਿਲੇਨਿਕ ਕਨੇਡੀਅਨ ਬੋਰਡ ਆਫ ਟਰੇਡ

Copyright © Chang LLP Barristers 2009


Web Design & Development by Demac Media