ਕੇਸ ਤੇ ਟਿਪਣੀ - Mercedes-Benz Financial v. Kovacevic (2009 Ontario Superior Court)
ਸਿਵਲ ਮਾਮਲਿਆਂ (ਜਿਨਾਂ ਵਿਚ ਤੁਹਾਡੇ ਤੇ, ਸਮਝੌਤੇ ਦੀ ਉਲੰਘਣਾ ਕਰਕੇ, ਕੋਈ ਮੁਕੱਦਮਾ ਕਰਦਾ ਹੈ) ਤੁਸੀਂ ਕਈ ਖਾਸ ਸੂਰਤਾਂ ਵਿਚ ਜੇਲ ਭੇਜੇ ਜਾ ਸਕਦੇ ਹੋ। ਜੇਕਰ ਤੁਸੀਂ ਸਿਵਲ ਕੋਰਟ ਦੇ ਹੁਕਮ ਨੂੰ ਨਾ ਮੰਨੋ ਤਾਂ ਤੁਹਾਡਾ ਇਹ ਵਰਤਾਰਾ ਤੁਹਾਨੂੰ ਓੜਕ ਜੇਲ ਵਿਚ ਭੇਜ ਸਕਦਾ ਹੈ। ਦੇਖੋ ਓਂਟਾਰੀਓ ਦੇ ਸਿਵਲ ਪਰੋਸੀਜਰ ਦੇ ਨਿਯਮ - Rule 60.11(5)
ਇਹ ਕੇਸ ਪੜਨ ਲਈ ਇਕ ਦਿਲਚਸਪ ਕੇਸ ਹੈ। ਡਿਫੈਂਡੰਟ ਨੇ ਇਹ ਬਹੁਤ ਮਹਿੰਗੀ ਮਰਸਡੀਅ-ਬੈਨਜ਼ ਕਾਰ ਲੀਜ਼ ਕੀਤੀ ਤੇ ਫਿਰ ਉਸ ਨੇ ਲੀਜ਼ ਅਦਾ ਕਰਨੀ ਬੰਦ ਕਰ ਦਿਤੀ। ਆਪਣੀ ਪੇਚੀਦਾ ਦਲੀਲ ਪੇਸ਼ ਕਰਦਿਆਂ ਡਿਫੈਂਡੰਟ ਨੇ ਕਿਹਾ ਕਿ ਉਸ ਨੇ ਆਪਣੀ ਸ਼ਖਸੀਅਤ ਦੇ ਦੋ ਹਿੱਸੇ ਕੀਤੇ ਹੋਏ ਹਨ – ਇਕ ਉਹ ਜਿਸ ਨੇ ਮਰਸਡੀਅ ਕਾਰ ਲੀਜ਼ ਕੀਤੀ ਸੀ (ਤੇ ਇਸ ਦੀ ਲੀਜ਼ ਦੀ ਕਿਸ਼ਤ ਅਦਾ ਨਹੀਂ ਕੀਤੀ) ਤੇ ਦੂਸਰਾ ਹਿੱਸਾ ਉਹ ਜੋ ਕਿਸੇ ਇਨਸਾਨੀ ਕਾਨੂੰਨ ਜਾਂ ਨਿਯਮ ਦਾ ਪਾਬੰਦ ਨਹੀਂ ਹੈ। ਅਦਾਲਤ ਦਾ ਸਬਰ, ਤੇ ਹਰੇਕ ਪੜਾਅ ਤੇ ਬਾਦਲੀਲ ਡਿਫੈਂਡੰਟ ਨੂੰ ਅਦਾਲਤ ਦਾ ਅਪਮਾਨ ਕਰਨ ਦਾ ਦੋਸ਼ੀ ਪਾਉਣਾ ਇਕ ਪੜਨ ਨਾਲ ਸੰਬੰਧ ਰਖਣ ਵਾਲੀ ਤਹਰੀਰ (ਪੜਾਈ) ਹੈ ਅਤੇ ਇਹ ਆਪਾਂ ਨੂੰ ਯਾਦ ਦਿਵਾਉਂਦੀ ਹੈ ਕਿ ਕਿਵੇਂ ਅਦਾਲਤ ਦਾ ਮਾਨ-ਸਨਮਾਨ ਬਰਕਰਾਰ ਰਖਣਾ ਕਿੰਨਾ ਜ਼ਰੂਰੀ ਹੈ। ਪੈਰਾਗਰਾਫ 5 ਤੇ ਇਸ ਬਾਰੇ ਫੈਸਲਾ ਕੀਤਾ ਗਿਆ:
ਕੋਰਟ ਆਪਣਾ ਮਾਨ-ਸਨਮਾਨ ਤੇ ਨਿਯਮਾਵਲੀ ਬਰਕਰਾਰ ਰਖਣ ਦੀ ਸ਼ਕਤੀ ਰਖਦਾ ਹੈ ਤੇ ਇਸ ਤਰਾਂ ਦੇਸ਼ ਦਾ ਕਾਨੂੰਨ ਕਾਇਮ ਰਖਦਾ ਹੈ ਤੇ ਨਾਲ ਹੀ ਇਨਸਾਫ ਦਾ ਸਹੀ, ਉਚਿਤ ਤੇ ਬ-ਕਾਇਦਾ ਪ੍ਰਬੰਧ ਵੀ ਕਾਇਮ ਰਖਦਾ ਹੈ।
ਡਿਫੈਂਡੰਟ ਨੇ ਇਥੇ ਅਦਾਲਤ ਵਿਚ ਖੁਲੇ ਤੌਰ ਤੇ ਕੋਰਟ ਦੇ ਕਾਰਜ-ਖੇਤਰ ਤੇ ਅਧਿਕਾਰ ਨੂੰ ਰੱਦ ਕੀਤਾ ਹੈ ਤੇ ਅਖੀਰ ਤੱਕ ਕਰਦਾ ਰਿਹਾ ਹੈ ਤੇ ਜਦੋਂ ਤੱਕ ਉਸ ਨੇ ਆਪਣੇ ਪਹਿਲੇ ਕੀਤੇ ਵਰਤਾਰੇ ਲਈ ਮੁਆਫੀ ਨਹੀਂ ਮੰਗ ਲਈ। ਉਸ ਦੀ ਪਤਨੀ ਨੇ ਉਸ ਵਲੋਂ ਗਵਾਹੀ ਦਿਤੀ ਤੇ ਉਸ ਨੇ ਆਪ ਵੀ ਇਹ ਸੰਕੇਤ ਦਿਤਾ ਕਿ ਉਹ ਆਪਣੀ ਪਤਨੀ ਤੇ ਬਚਿਆਂ ਨਾਲ ਸੰਬੰਧਾਂ ਵਿਚ ਸੁਧਾਰ ਕਰ ਰਿਹਾ ਹੈ।
ਡਿਫੈਂਡੰਟ ਇਹ ਕੇਸ ਹਾਰ ਗਿਆ ਤੇ ਉਹ ਹਰਜਾਨਾ ਤੇ ਖਰਚਾ ਦੇਣ ਲਈ ਜ਼ਿਮੇਵਾਰ ਪਾਇਆ ਗਿਆ। ਇਸ ਤੋਂ ਇਲਾਵਾ ਉਸ ਨੂੰ ਕੋਰਟ ਦਾ ਅਪਮਾਨ ਕਰਨ ਲਈ ਪੰਜ ਦਿਨ ਦੀ ਜੇਲ ਦੀ ਸਜ਼ਾ ਦਿਤੀ ਗਈ।
ਗਰੈਗਰੀ ਚੈਂਗ
ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ