ਲਾਅ ਸੋਸਾਇਟੀ ਔਫ ਅਪਰ ਕੈਨੇਡਾ ਵਲੋਂ ਓਂਟਾਰੀਓ ਵਿਚ ਏਸ਼ੀਆਈ ਤੇ ਦਖਣੀ ਏਸ਼ੀਆਈ ਹੈਰੀਟੇਜ ਮਹੀਨਾ ਮਨਾਇਆ ਜਾ ਰਿਹਾ ਹੈ ਤੇ ਇਸ ਤੋਂ ਪ੍ਰਭਾਵਤ ਹੋ ਕੇ, ਮਈ 5, 2009 ਨੂੰ ਫੈਡਰੇਸ਼ਨ ਔਫ ਏਸ਼ੀਅਨ ਕਨੇਡੀਅਨ ਲਾਇਅਰਸ ਬੜੇ ਮਾਣ ਨਾਲ ਕਈ ਜਥੇਬੰਦੀਆਂ ਵਿਚੋਂ ਇਕ ਜਥੇਬੰਦੀ ਬਨਣ ਜਾ ਰਹੀ ਹੈ ਜੋ ਇਮੀਗਰੇਸ਼ਨ ਦੇ ਟਰੈਂਡਾਂ ਅਤੇ ਮਸਲਿਆਂ ਬਾਰੇ ਪਬਲਿਕ ਫੋਰਮ ਦਾ ਸੰਚਾਲਨ ਕਰਨ ਜਾ ਰਹੀ ਹੈ। ਵੱਖ ਵੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਇਸ ਫੋਰਮ ਦਾ ਸੰਚਾਲਨ ਕਰ ਰਹੀਆਂ ਹਨ ਤੇ ਇਮੀਗਰੇਸ਼ਨ ਨਾਲ ਸੰਬੰਧਤ ਜਾਣਕਾਰੀ ਦਾ ਲੈਣ-ਦੇਣ ਕਰਨ ਜਾ ਰਹੀਆਂ ਹਨ।
ਇਸ ਫੋਰਮ ਵਿਚ ਸ਼ਿਰਕਤ ਮੁਫਤ ਹੈ ਪਰ ਪਹਿਲਾਂ ਤੋਂ ਰਜਿਸਟਰੇਸ਼ਨ ਕਰਨੀ ਲਾਜ਼ਮੀ ਹੈ।
ਗਰੈਗਰੀ ਚੈਂਗ
ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ