ਪਹਿਲਾਂ ਵੀ ਚੋਟ-ਗ੍ਰਸਤ ਸੀ ਤੇ ਹੁਣ ਹਾਦਸੇ ਤੋਂ ਬਾਅਦ ਫੇਰ ਸੱਟ ਲਗੀ ਹੈ – ਕੀ ਮੈਂ ਸੂ ਕਰ ਸਕਦਾ ਹਾਂ?

by Gregory L. Chang Monday, February 08, 2010

“ਮੇਰੇ ਹਾਦਸੇ ਤੋਂ ਪਹਿਲਾਂ ਵੀ ਸੱਟ ਲਗੀ ਸੀ ਤੇ ਹੁਣ ਮੈਂ ਫੇਰ ਚੋਟ-ਗ੍ਰਸਤ ਹੋਇਆ ਹਾਂ। ਕੀ ਮੇਰਾ ਪਹਿਲੇ ਹਾਦਸੇ ਵਿਚ ਫੱਟੜ ਹੋਣਾ ਇਸ ਹਾਦਸੇ ਵਾਸਤੇ ਸੂ ਕਰਨ ਦੇ ਮੌਕੇ ਨੂੰ ਖਰਾਬ ਕਰਦਾ ਹੈ? ਕੀ ਮੈਂ ਇਹਨਾਂ ਸੱਟਾਂ ਲਈ ਸੂ ਕਰ ਸਕਦਾ ਹਾਂ?”
 
ਆਮ ਤੌਰ ਤੇ ਪਹਿਲਾ ਹਾਦਸਾ ਤੁਹਾਨੂੰ ਨਵੇਂ ਹਾਦਸੇ ਵਿਚ ਲਗੀਆਂ ਸੱਟਾਂ ਲਈ ਸੂ ਕਰਨ ਤੋਂ ਨਹੀਂ ਰੋਕ ਸਕਦਾ। ਜੇਕਰ ਤੁਹਾਨੂੰ ਨਵੇਂ ਹਾਦਸੇ ਵਿਚ ਗੰਭੀਰ ਸੱਟਾਂ ਲਗੀਆਂ ਹਨ ਤਾਂ ਆਮ ਤੌਰ ਤੇ ਮੁਕੱਦਮੇ ਤੇ ਗੌਰ ਫੁਰਮਾਇਆ ਜਾ ਸਕਦਾ ਹੈ।
ਇਕ ਤੋਂ ਵੱਧ ਹਾਦਸੇ ਦੀ ਹੋਂਦ, ਮੁਕੱਦਮੇ ਦੌਰਾਨ ਬਹਿਸ ਦੀ ਕਿਰਿਆ ਜਾਂ ਢੰਗ ਤੇ ਅਸਰ ਪਾਉਂਦੀ ਹੈ।
 
ਪਹਿਲਾ ਹਾਦਸਾ ਜਾਂ ਤਾਂ ਪਹਿਲਾਂ ਦੀ ਹਾਲਤ (pre-existing condition) ਸਮਝੀ ਜਾ ਸਕਦੀ ਹੈ ਜਾਂ ਫੇਰ ਨਵੇਂ ਹਾਦਸੇ ਵਿਚ ਸ਼ਾਮਲ ਕਰਕੇ ਸਾਰੀ ਹੀ ਸੱਟ ਤੇ ਇਕੱਠਾ ਹੀ ਗੌਰ ਕੀਤਾ ਜਾ ਸਕਦਾ ਹੈ ਤੇ ਦੋਹਾਂ ਹਾਦਸਿਆਂ ਵਿਚ ਸੱਟ ਦੀ ਪ੍ਰਤੀਸ਼ਤ ਜ਼ਿਮੇਵਾਰੀ ਵੰਡੀ ਜਾ ਸਕਦੀ ਹੈ।
 
ਮਿਸਾਲ ਦੇ ਤੌਰ ਤੇ, ਜੇਕਰ ਪਹਿਲਾ ਹਾਦਸਾ ਨਵੇਂ ਹਾਦਸੇ ਤੋਂ ਕਈ ਸਾਲ ਪਹਿਲਾਂ ਹੋਇਆ ਸੀ ਤਾਂ ਇਸ ਨੂੰ ਪਰੀ-ਇਗਜ਼ੀਸਟਿੰਗ ਕੰਡੀਸ਼ਨ (pre-existing condition) ਸਮਝਿਆ ਜਾ ਸਕਦਾ ਹੈ – ਭਾਵ ਕਿ ਇਹ ਮੁਦਈ ਦੀ ਆਮ ਹਾਲਤ ਸਮਝੀ ਜਾ ਸਕਦੀ ਹੈ। 
 
ਦੂਜੇ ਪਾਸੇ ਜੇਕਰ ਪਹਿਲਾ ਹਾਦਸਾ ਨਵੇਂ ਹਾਦਸੇ ਤੋਂ ਕੁਝ ਹੀ ਸਮਾਂ ਪਹਿਲਾਂ ਹੋਇਆ ਹੋਵੇ ਤਾਂ ਆਮ ਤੌਰ ਦੋਨੋ ਹਾਦਸੇ ਮੁਕੱਦਮੇ ਵਿਚ ਵਿਚਾਰੇ ਜਾਂਦੇ ਹਨ ਤੇ ਸੱਟ ਦੀ ਗਲੋਬਲ ਅਸੈਸਮੈਂਟ (global assessment) ਕੀਤੀ ਜਾਂਦੀ ਹੈ ਤੇ ਹਰੇਕ ਹਾਦਸੇ ਨੂੰ ਚੋਟ ਦੀ ਪ੍ਰਤੀਸ਼ਤ ਜ਼ਿਮੇਵਾਰੀ ਸੌਪ ਦਿਤੀ ਜਾਂਦੀ ਹੈ (ਜਿਵੇਂ ਕਿ ਪਹਿਲੇ ਹਾਦਸੇ ਦੀ ਜ਼ਿਮੇਵਾਰੀ 25% ਤੇ ਦੂਜੇ ਦੀ 75%)।
ਹਾਲ ਵਿਚ ਹੀ ਹੋਏ ਕੇਸ -  Hossny v. Belair Insurance (2010 Ontario Superior Court of Justice) - ਵਿਚ ਬੜੀ ਦਿਲਚਸਪ ਸਥਿਤੀ ਖੜੀ ਹੋਈ ਸੀ:
 
• ਮੁਕੱਦਮੇ ਤੇ, ਮੁਦਈ ਨੇ ਇਹ ਮੋਸ਼ਨ ਲਿਆਂਦਾ -  motion to strike the jury (Rule 47) - ਤੇ ਇਹ ਮੁਕੱਦਮਾ ਉਸ ਦੇ 2002 ਦੇ ਹਾਦਸੇ ਲਈ ਸੀ;

• ਮਸਲਾ ਸੀ ਮੁਦਈ ਦਾ 1997 ਦਾ ਹਾਦਸਾ ਜਿਸ ਦਾ ਕਿ ਇਕੱਲੇ ਜੱਜ ਨੇ ਫੈਸਲਾ ਕਰਨਾ ਸੀ ਤੇ ਇਹ 2001 ਵਿਚ ਅਦਾਲਤ ਗਿਆ ਸੀ ਤੇ ਇਸ ਲਈ ਜੱਜ ਦਾ ਫੈਸਲਾ ਕਰਨ ਦੇ ਕਾਰਨ ਨਵੇਂ ਹਾਦਸੇ ਤੋਂ ਇਕ ਮਹੀਨਾ ਪਹਿਲਾਂ ਮਿਲਿਆ; ਅਤੇ

• 1997 ਦੇ ਹਾਦਸੇ ਦੇ ਫੈਸਲੇ ਦੀ ਰੌਸ਼ਨੀ ਵਿਚ ਇਸ ਤੇ ਵਿਚਾਰ ਹੋਇਆ ਕਿ ਮੁਕੱਦਮੇ ਦੀ ਪੇਚੀਦਗੀ ਨੂੰ ਦੇਖਦਿਆਂ ਜਿਊਰੀ ਨੂੰ ਸਟਰੱਕ (ਬਨਾਉਣੀ ਚਾਹੀਦੀ ਹੈ ਕਿ ਨਹੀਂ) ਹੋਣਾ ਚਾਹੀਦਾ ਹੈ ਕਿ ਨਹੀਂ।
 
ਕੇਸ ਨਾਲ ਸੰਬੰਧ ਨਾ ਰੱਖਣ ਵਾਲੇ ਕਾਰਨਾਂ ਕਰਕੇ, ਇਹ ਮੁਕਦੱਮਾ ਦੂਜੇ ਦਿਨ ਹੀ ਖਾਰਜ ਕਰ ਦਿੱਤਾ ਗਿਆ ਸੀ। ਖਾਰਜ ਕਰਨ ਵੇਲੇ, ਸਪਾਈਸ.ਜੇ. ਨੇ ਲਿਖਤੀ ਕਾਰਨ ਦਿਤੇ ਸਨ ਟਰਾਇਲ ਜੱਜ ਦੀ ਸੰਭਾਵਤ ਸਹਾਇਤਾ ਵਾਸਤੇ।
ਸਪਾਈਸ.ਜੇ. ਨੇ ਫੈਸਲਾ ਕੀਤਾ ਸੀ ਕਿ ਜਿਊਰੀ ਇਸ ਵਕਤ ਸਟਰੱਕ ਕਰਨ ਦੀ ਲੋੜ ਨਹੀਂ ਕਿਉਂਕਿ ਮੁਦਈ ਦੇ ਸਬੂਤ ਪੇਸ਼ ਕਰਨ ਮੁਤਾਬਕ ਹਰਜਾਨੇ ਦਾ ਫੈਸਲਾ ਸੰਭਾਵਤ ਤੌਰ ਤੇ ਜਿਊਰੀ ਤੇ ਛੱਡ ਦਿਤਾ ਜਾਵੇਗਾ।
 
ਸਪਾਈਸ.ਜੇ. ਨੇ ਇਹ ਜਾਣਿਆ ਕਿ ਅਖੀਰ ਵਿਚ ਟਰਾਇਲ ਜੱਜ ਨੂੰ ਜਿਊਰੀ ਨੂੰ ਸਟਰਾਈਕ ਕਰਨ ਦਾ ਮੋਸ਼ਨ ਦੁਬਾਰਾ ਸੁਨਣਾ ਪਵੇਗਾ, ਇਹ ਫੈਸਲਾ ਕਰਨ ਲਈ ਕਿ ਕੀ ਸਬੂਤ ਵਾਕਿਆ ਹੀ ਬਹੁਤ ਪਚੀਦਾ ਹਨ ਕਿ ਜਿਊਰੀ ਇਸ ਨੂੰ ਨਾ ਸਮਝ ਸਕੇ।
 
ਇਸ ਕੇਸ ਤੇ, ਜਿਸ ਬਾਰੇ ਕੋਈ ਮਿਸਾਲ ਨਹੀਂ ਮਿਲਦੀ, ਨਿਜੀ ਸੱਟ ਦੇ ਕੇਸ ਲੜ ਰਹੇ ਵਕੀਲਾਂ ਵਾਸਤੇ ਬਹੁਤ ਲਾਭਦਾਇਕ ਹੈ।

Copyright © Chang LLP Barristers 2009


Web Design & Development by Demac Media

Login