English
ελληνικά
简体中文
繁體中文
हिन्दी
ਹੋਮ
ਜੌਰਜ ਅ. ਬੋਗਾਡਿਸ
George A. Bougadis
Gregory L. Chang
ਜੋਗਾ ਸਿੰਘ ਚਾਹਲ
Mark Koyama
Our Services
FAQ & Resources
Contact Us
ब्लॉग
ਹੋਮ
ਅਸੀਂ ਕੇਵਲ ਮੁਕੱਦਮੇ ਬਾਜ਼ੀ ਹੀ ਕਰਦੇ ਹਾਂ।
ਸਾਡੀ ਕਾਨੂੰਨੀ ਮਾਹਰਾਂ ਦੀ ਟੀਮ ਹਰ ਰੋਜ਼ ਮੁਕੱਦਮੇ ਬਾਜ਼ੀ ਤੇ ਫੋਕਸ ਕਰਦੀ ਹੈ। ਨਵੀਨ ਤੋਂ ਨਵੀਨ ਕੰਪਿਊਟਰ ਤਕਨੀਕ ਨਾਲ ਲੈਸ ਹੋਣ ਕਰਕੇ, ਸਾਡੀ ਪਹੁੰਚ ਕਾਨੂੰਨ ਨਾਲ ਸੰਬੰਧਤ ਸਭ ਤੋਂ ਨਵੀਨ ਦਸਤਾਵੇਜ਼ ਤੇ ਮੁਕਦਮਿਆਂ ਵਿਚ ਲਏ ਫੈਸਲਿਆਂ ਤੱਕ ਹੈ। ਕਾਨੂੰਨੀ ਕਾਰਵਾਈਆਂ ਤੇ ਮੁਕੱਦਮੇਬਾਜ਼ੀ ਦੇ ਦੌਰਾਨ, ਅਸੀਂ ਹਰ ਰੋਜ਼, ਮੈਡੀਕਲ, ਇੰਜੀਨਿਅਰਿੰਗ ਤੇ ਅਕਾਊਂਟਿੰਗ ਨਾਲ ਸੰਬੰਧਤ ਮਾਹਰਾਂ ਨਾਲ ਕੰਮ ਕਰਦੇ ਹਾਂ। ਸਾਡਾ ਕਾਨੂੰਨੀ ਛਾਣ-ਬੀਣ ਤੇ ਜਾਂਚ-ਪੜਤਾਲ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨਾਲ ਲੰਬੇ ਸਮੇਂ ਤੋਂ ਸੰਬੰਧ ਹੈ।
ਜਦੋਂ ਤੁਸੀਂ ਸਾਡੀ ਕੰਪਨੀ – ਬੋਗਾਡਿਸ, ਚੈਂਗ ਐਲ ਐਲ ਪੀ ਬੈਰਿਸਟਰਸ – ਨੂੰ ਰਿਟੇਨ ਕਰੋਗੇ ਭਾਵ ਇਸ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਕਰ ਲਓਗੇ ਤਾਂ ਤੁਸੀਂ ਸਮਝੋ ਕਿ ਸਾਡੀ ਕੰਪਨੀ ਦੇ ਸਾਰੇ ਕਰਮਚਾਰੀਆਂ ਦੀ ਸ਼ਕਤੀ ਤੇ ਜੋਸ਼ ਤੁਹਾਡੀ ਸੇਵਾ ਵਿਚ ਹਾਜ਼ਰ ਹੈ। ਅਸੀਂ ਤਹਾਡੀ ਸਮਸਿਆ ਦਾ ਹੱਲ ਬਹੁਤ ਹੀ ਕੁਸ਼ਲ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਾਂਗੇ। ਤੁਸੀਂ ਅਜਿਹੇ ਵਕੀਲ ਦੀਆਂ ਸੇਵਾਵਾਂ ਦੇ ਅਧਿਕਾਰੀ ਹੋ ਜਿਸ ਨੂੰ ਕਾਨੂੰਨ ਤੇ ਵਕਾਲਤ ਨਾਲ ਸੰਬੰਧਤ ਨਵੀਨ ਤੋਂ ਨਵੀਨ ਜਾਣਕਾਰੀ ਹੋਵੇ। ਤੁਹਾਨੂੰ ਅਜਿਹੀ ਕਾਨੂੰਨੀ ਫਰਮ ਦੀ ਲੋੜ ਹੈ ਜੋ ਆਪਣੀ ਸਾਰੀ ਸ਼ਕਤੀ ਤੇ ਵਾਹ ਲਾ ਕੇ ਤੁਹਾਡੀ ਸਮਸਿਆ ਦਾ ਹੱਲ ਕਰੇ ਤੇ ਤੁਹਾਨੂੰ ਐਸੀ ਵਧੀਆ ਕਾਨੂਨੀ ਸੇਵਾ ਪ੍ਰਦਾਨ ਕਰੇ ਜਿਸ ਦੇ ਕਿ ਤੁਸੀਂ ਹੱਕਦਾਰ ਹੋ।
ਆਪਣੀ ਸਮਸਿਆ ਤੇ ਵਿਚਾਰ ਕਰਨ ਲਈ ਸਾਨੂੰ ਫੋਨ ਕਰੋ। ਤੁਸੀਂ ਸਾਨੂੰ ਹੇਠ ਲਿਖੇ ਕਾਨੂਨੀ ਮਸਲਿਆਂ ਨਾਲ ਸੰਬੰਧਤ ਸਮਸਿਆਵਾਂ ਲਈ ਫੋਨ ਕਰ ਸਕਦੇ ਹੋ ਜੀ:
ਬੀਮਾ (ਇਨਸ਼ੋਰੈਂਸ) ਨਾਲ ਸੰਬੰਧਤ ਮੁਕਦਮੇ
ਵਾਪਾਰਕ ਮਸਲੇ ਤੇ ਇਕਰਾਰਨਾਮਿਆਂ (ਕੰਟਰੈਕਟ ਜਾਂ ਐਗਰੀਮੈਂਟ) ਦੇ ਕੇਸ
ਨਿਜੀ ਹਾਨੀ, ਸਰੀਰਕ ਚੋਟ ਅਤੇ ਅਪੰਗਤਾ (ਡਿਸਅਬੀਲੀਟੀ) ਦੇ ਦਾਅਵੇ (ਕਲੇਮ)
ਇਸਟੇਟ ਨਾਲ ਸੰਬੰਧਤ ਝਗੜੇ ਤੇ ਵਿਵਾਦ
ਡਾਕਟਰੀ ਲਾਪਰਵਾਹੀ ਜਾਂ ਹੋਰ ਪੇਸ਼ਿਆਂ ਨਾਲ ਸੰਬੰਧਤ ਲਾਪਰਵਾਹੀ ਦੇ ਕੇਸ
ਨੌਕਰੀ ਤੋਂ ਅਨੁਚਿਤ ਖਾਰਜੀ ਦੇ ਕੇਸ
ਜੇਕਰ ਤੁਸੀਂ ਮੁਦਈ ਦੇ ਤੌਰ ਤੇ ਮੁਕੱਦਮਾ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਜਾਂ ਮੁਦਾਲੇਹ (ਪ੍ਰਤੀਵਾਦੀ ਜਾਂ ਡਿਫੈਂਡੰਟ) ਦੇ ਤੌਰ ਤੇ ਤੁਹਾਡਾ ਨਾਂ ਕਿਸੇ ਮੁਕੱਦਮੇ ਵਿਚ ਲਿਆ ਗਿਆ ਹੈ ਤਾਂ ਸਾਨੂੰ ਮੁਫਤ ਸਾਲਾਹ ਲਈ ਸੰਪਰਕ ਕਰੋ ਤੇ ਪਤਾ ਲਾਓ ਕਿ ਅਸੀਂ ਤੁਹਾਡੀ ਕਿਸ ਤਰਾਂ ਮਦਦ ਕਰ ਸਕਦੇ ਹਾਂ।
ਸਾਡੀ ਕੰਪਨੀ – ਬੋਗਾਡਿਸ, ਚੈਂਗ ਐਲ ਐਲ ਪੀ ਬੈਰਿਸਟਰਸ – ਕਈ ਵਕੀਲਾਂ ਤੇ ਵਕੀਲਾਂ ਦੀਆਂ ਫਰਮਾਂ ਦੀ ਓਂਟਾਰੀਓ ਵਿਖੇ ਕਾਨੂੰਨੀ ਸਾਲਾਹਕਾਰ ਹੈ।ਬੋਗਾਡਿਸ, ਚੈਂਗ ਐਲ ਐਲ ਪੀ ਬੈਰਿਸਟਰਸ ਕਈ ਸੂਬਾਈ ਤੇ ਰਾਜਸੀ ਵਾਪਾਰਕ (ਪਰਾਈਵੇਟ ਕੰਪਨੀਆਂ) ਕੰਪਨੀਆਂ, ਬੀਮਾ ਕੰਪਨੀਆਂ ਤੇ ਆਮ ਲੋਕਾਂ ਨੂੰ ਕਾਨੂੰਨੀ ਤੇ ਵਕਾਲਤ ਨਾਲ ਸੰਬੰਧਤ ਸੇਵਾਵਾਂ ਮੁਹਈਆ ਕਰਦਾ ਹੈ।ਬੋਗਾਡਿਸ, ਚੈਂਗ ਐਲ ਐਲ ਪੀ ਬੈਰਿਸਟਰਸ ਨੂੰ ਆਮ ਹੀ ਅਤੇ ਅਨੇਕਾਂ ਵਾਰ ਦੂਸਰੀਆਂ ਕਾਨੂੰਨੀ ਫਰਮਾਂ ਵਲੋਂ ਭਿੰਨ ਭਿੰਨ ਤੇ ਪੇਚੀਦਾ ਕਾਨੂੰਨੀ ਮਸਲਿਆਂ ਲਈ ਰਿਟੇਨ (ਸੇਵਾ ਲਈ ਰਖਣਾ) ਕੀਤਾ ਜਾਂਦਾ ਹੈ। ਗਾਹਕਾਂ ਦੀ ਸਭ ਜਾਣਕਾਰੀ ਬਹੁਤ ਗੁਪਤ ਰਖੀ ਜਾਂਦੀ ਹੈ।
ਸਾਡੀ ਫਰਮ ਨੂੰ, ਗਾਹਕਾਂ ਨੂੰ ਉਹਨਾਂ ਦੀ ਮਰਜ਼ੀ ਦੀ ਜ਼ੁਬਾਨ ਵਿਚ ਸੇਵਾ ਪ੍ਰਦਾਨ ਕਰਨ ਵਿਚ ਬਹੁਤ ਖੁਸ਼ੀ ਹੁੰਦੀ ਹੈ। ਕੁਝ ਕੁ ਭਾਸ਼ਾਵਾਂ ਜਿਨਾਂ ਵਿਚ ਅਸੀਂ ਗਾਹਕਾਂ ਨਾਲ ਗਲਬਾਤ ਕਰਦੇ ਹਾਂ ਇਸ ਪ੍ਰਕਾਰ ਹਨ: ਗ੍ਰੀਕ, ਕੈਂਟੋਨੀਸ, ਮੈਂਡਰਿਨ, ਇਟਾਲੀਅਨ, ਫਰੈਂਚ, ਹਿੰਦੀ, ਪੰਜਾਬੀ, ਰਸ਼ੀਅਨ ਤੇ ਅਨੇਕਾਂ ਹੀ ਹੋਰ ਜ਼ੁਬਾਨਾਂ।
ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਆਫਿਸ ਮੈਨੇਜਰ ਨਾਲ
416-703-2402
ਤੇ ਸੰਪਰਕ ਕਰੋ ਜਾਂ ਇਸ ਪਤੇ ਤੇ ਈਮੇਲ ਕਰੋ ਜੀ –
office@bcbarristers.com
ਜਾਣਕਾਰੀ ਦੇਣ ਵਾਲਿਆਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਜਾਣਕਾਰੀ ਗੁਪਤ ਰਖੀ ਜਾਂਦੀ ਹੈ।
ਖੋਜੋ
Search
ਹੋਮ
ਨਵੀਨਤਮ ਬਲੌਗ ਪੋਸਟ
ਬਿਜਲੀ ਦਾ ਸਾਈਕਲ ਕਿ ਮੋਪਡ? ਹਾਦਸੇ ਦੇ ਕੇਸ ਵਿਚ ਬਿਜਲੀ ਦੇ ਸਾਈਕਲ ਵਾਲੇ ਦੂਹਰੀ ਵਾਰੀ ਹਾਰਦੇ ਹਨ।
ਓਂਟਾਰੀਓ ਐਕਸੀਡੈਂਟ ਬੈਨੀਫਿਟ (SABS) – ਡਾਕਟਰਾਂ ਦਾ ਰੋਲ ਤੇ ਮੈਡੀਕਲ ਜਾਂਚ-ਪੜਤਾਲ
ਜੱਜਾਂ ਨੂੰ ਕਿੰਨੀ ਤਨਖਾਹ ਮਿਲਦੀ ਹੈ?
ਲੰਬੇ ਸਮੇਂ ਦੀ ਅਪੰਗਤਾ ਦੀ ਅਰਜ਼ੀ ਰੱਦ – “ਪੂਰੀ ਤਰਾਂ ਤੇ ਪੱਕੇ ਤੌਰ ਤੇ ਅਪੰਗ”
ਚੀਨੀ ਪ੍ਰਤੀਨਿਧ ਮੰਡਲ ਨਾਲ 2009 ਦੀ ਜਾਣਕਾਰੀ ਦਾ ਆਦਾਨ-ਪ੍ਰਾਦਾਨ
ਇਨਜੰਕਸ਼ਨ (ਅਦਾਲਤੀ ਹੁਕਮ) – ਇਕਸਪੀਡੀਆ ਦੀ ਛੋਟੀ ਟਰੈਵਲ ਕੰਪਨੀ ਦੇ ਖਿਲਾਫ ਚਾਲ
ਕਾਰ ਡੀਲਰਸ਼ਿਪ ਦੀਆਂ ਵਿਗਿਆਪਨ ਗਤੀਵਿਧੀਆਂ
ਜੋਗਾ ਚਾਹਲ ਕਨੇਡੀਅਨ ਐਸੋਸੀਏਸ਼ਨ ਔਫ ਸਾਊਥ ਏਸ਼ੀਅਨ ਲਾਇਰਸ (ਕੈਸਲ) ਦੇ ਵਾਈਸ ਪਰੈਜ਼ੀਡੈਂਟ
ਬਿਜ਼ੀ ਕੌਸਟਕੋ ਸਟੋਰ ਵਿਚ ਤਿਲਕ ਕੇ ਡਿਗਣਾ – 347,496 ਵਾਂ ਗਾਹਕ ਬਦਕਿਸਮਤ ਸੀ।
ਸਿਟੀ ਟਰਾਂਟੋ ਦੀ ਗਾਰਬੇਜ ਸਟ੍ਰਾਈਕ ਅਦਾਲਤ ਵਿਚ
Join our FREE Email Mailing List
For
Email Newsletters
you can trust